rāndhhiरांधि
ਕ੍ਰਿ. ਵਿ- ਰੰਧਨ ਕਰਕੇ. ਰਿੰਨ੍ਹਕੇ. ਰਾੱਧ ਕਰਕੇ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਕਈ ਵੰਨੀ (ਭਾਂਤ) ਦਾ.
क्रि. वि- रंधन करके. रिंन्हके. राॱध करके. "रांधि कीओ बहु बानी." (सोर रविदास) कई वंनी (भांत) दा.
ਸੰ. रन्धन्. ਸੰਗ੍ਯਾ- ਰਿੰਨ੍ਹਣਾ. ਪਕਾਉਣਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਅਪਰਾਧ. ਦੇਖੋ, ਰਾਧ ੩. "ਬਹੁਰ ਨ ਕਰੀਅਹੁ ਰਾਂਧ." (ਚਰਿਤ੍ਰ ੨੩) ੨. ਦੇਖੋ, ਰਾਧ ੬. ਅਤੇ ੭....
ਕ੍ਰਿ. ਵਿ- ਰੰਧਨ ਕਰਕੇ. ਰਿੰਨ੍ਹਕੇ. ਰਾੱਧ ਕਰਕੇ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਕਈ ਵੰਨੀ (ਭਾਂਤ) ਦਾ....
ਕੀਤਾ. ਕਰਿਆ. "ਬੰਧਪ ਹਰਿ ਏਕ, ਨਾਨਕ ਕੀਉ." (ਮਾਰੂ ਮਃ ੫) "ਕੀਓ ਸੀਗਾਰੁ ਮਿਲਣ ਕੈ ਤਾਈ." (ਬਿਲਾ ਅਃ ਮਃ ੪) "ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ." (ਸੈਵੇਯ ਮਃ ੫. ਕੇ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. ਵਰ੍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। ੩. ਲਾਲ ਵਰ੍ਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। ੪. ਸੁਵਰਣ ਦਾ ਵਰ੍ਣ (ਰੰਗਤ) ਬੰਨੀ। ੫. ਸੁਭਾਉ. ਬਾਣ. ਆਦਤ. "ਪਰਦਰਬੁ ਹਿਰਨ ਕੀ ਬਾਨੀ." (ਪ੍ਰਭਾ ਬੇਣੀ) ੬. ਬਾਣਾਂ (ਤੀਰਾਂ) ਨਾਲ. ਵਾਣੋ ਸੇ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ੭. ਅ਼. [بانی] ਵਿ- ਮੋਢੀ. ਮੂਜਿਦ. "ਮੰਡ੍ਯੋ ਬੀਰ ਬਾਨੀ." (ਵਿਚਿਤ੍ਰ) ੮. ਸੰ. ਵਾਣੀ. ਸੰਗ੍ਯਾ- ਵਚਨ. ਵਾਕ੍ਯ. "ਬਾਨੀ ਪਢੋ ਸ਼ੁੱਧ ਗੁਰੁ ਕੇਰੀ." (ਗੁਪ੍ਰਸੂ) ੯. ਸਰਸ੍ਵਤੀ. "ਲਿਯੇ ਬੀਨ ਨਾਰਦ ਅਰੁ ਬਾਨੀ." (ਸਲੋਹ)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਵਰ੍ਣ. ਰੰਗਤ. ਵੰਨੀ ਚੜੈ ਚੜਾਇ." (ਮਃ ੩. ਵਾਰ ਗੂਜ ੧) ੨. ਲਾੜੀ. ਦੁਲਹਨ। ੩. ਸਿੰਧੀ ਅੱਖ ਦੀ ਧੀਰੀ (ਪੁਤਲੀ)....
ਸੰਗ੍ਯਾ- ਪ੍ਰਕਾਰ. ਰੀਤਿ....