rasauta, rasauntaरसौत, रसौंत
ਸੰ. रसोद्भृत. ਰਸੋਦ੍ਭੂਤ. ਇੱਕ ਪਹਾੜੀ ਝਾੜੀ "ਦਾਰੁਹਲਦੀ" (ਦਾਰੁਹਰਿਦ੍ਰਾ) ਅਤੇ ਉਸ ਦੀ ਜੜ ਦਾ ਕਾੜ੍ਹਕੇ ਬਣਾਇਆ ਰਸ. ਜੋ ਅਨੇਕ ਲੇਪ ਅਤੇ ਖਾਣ ਲਈ ਵੈਦ ਦਿੰਦੇ ਹਨ. ਇਹ ਲਹੂ ਸਾਫ ਕਰਨ ਵਾਲੀ ਅਤੇ ਦ੍ਰਾਵਕ ਔਖਧ ਹੈ. Berberis Lycium ਸੰਸਕ੍ਰਿਤ ਵਿੱਚ ਇਸ ਦੇ ਨਾਮ ਰਸਜ ਅਤੇ ਰਸਾਂਜਨ ਭੀ ਹਨ.
सं. रसोद्भृत. रसोद्भूत. इॱक पहाड़ी झाड़ी "दारुहलदी" (दारुहरिद्रा) अतेउस दी जड़ दा काड़्हके बणाइआ रस. जो अनेक लेप अते खाण लई वैद दिंदे हन. इह लहू साफ करन वाली अते द्रावक औखध है. Berberis Lycium संसक्रित विॱच इस दे नाम रसज अते रसांजन भी हन.
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਸੰ. ਝਟਿ. ਸੰਗ੍ਯਾ- ਛੋਟਾ ਝਾੜ. ਕੰਡੇਦਾਰ ਛੋਟਾ ਬੂਟਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰ. ਵੈਦਯ. ਜੋ ਵਿਦ੍ਯਾ ਰਖਦਾ ਹੈ. ਪੰਡਿਤ. ਹਕੀਮ. Doctor ਵਿਦ੍ਵਾਨ। ੨. ਤ਼ਬੀਬ. ਵੈਦ. Physician ਰੋਗ ਇਲਾਜ ਕਰਨ ਵਾਲਾ. "ਰੋਗੁ ਗਵਾਇਹਿ ਆਪਣਾ. ਤ ਨਾਨਕ ਵੈਦੁ ਸਦਾਇ." (ਮਃ ੨. ਵਾਰ ਮਲਾ)...
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਵਿ- ਪਘਰਾਉਣ ਵਾਲਾ. ਪਤਲਾ ਕਰਨ ਵਾਲਾ। ੨. ਦਿਲ ਪੁਰ ਅਸਰ ਪਾਉਣ ਵਾਲਾ. ੩. ਸੰਗ੍ਯਾ- ਸੁਹਾਗਾ। ੪. ਚੰਦ੍ਰਕਾਂਤ ਮਣਿ। ੫. ਜੁਲਾਬ ਦੀ ਦਵਾਈ....
ਦੇਖੋ, ਅਉਖਧ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਰਸੋਂਤ. ਦੇਖੋ, ਰਸੌਂਤ। ੨. ਗੁੜ। ੩. ਰਸਜ਼ ਸ਼ਬਦ ਜਲਜ ਦਾ ਭੀ ਅਰਥ ਰਖਦਾ ਹੈ. ਦੇਖੋ, ਰਸ ੮....