krīrhāक्रीड़ा
ਦੇਖੋ, ਕ੍ਰੀੜਨ। ੨. ਦੇਖੋ, ਅਰੂਪਾ ਅਤੇ ਮਾਧੋ ਦਾ ਰੂਪ ੧.
देखो, क्रीड़न। २. देखो, अरूपा अते माधो दा रूप १.
ਸੰ. ਸੰਗ੍ਯਾ- ਖੇਲ। ਖੇਲਨਾ। ੨. ਵਿਲਾਸ. ਮਖ਼ੌਲ ਕਰਨਾ....
ਇੱਕ ਵਰਣਿਕ ਛੰਦ, ਜਿਸ ਦਾ ਨਾਉਂ "ਕ੍ਰੀੜਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਯ, ਗ. , .#ਉਦਾਹਰਣ-#ਸਬੈ ਜਾਗੇ। ਭ੍ਰਮੰ ਭਾਗੇ।#ਹਠੰ ਤ੍ਯਾਗੇ। ਪਗੰ ਲਾਗੇ॥ (ਰਾਮਾਵ)#੨. ਜੇ ਇਸ ਨੂੰ ਦੂਣਾ ਕਰ ਦਿੱਤਾ ਜਾਵੇ, ਅਰਥਾਤ ਯ, ਗ, ਯ, ਗ, ਪ੍ਰਤਿ ਚਰਣ ਹੋਣ, ਤਦ "ਸ਼ੁੱਧਗਾ" ਸੰਗ੍ਯਾ ਹੈ.#ਉਦਾਹਰਣ-#ਜਪੈ ਜੋਈ ਤਰੈ ਸੋਈ।#ਭ੍ਰਮੰ ਖੋਈ ਨ੍ਰਿਭੈ ਹੋਈ। xxx...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮਾਧਵ. "ਕਰਿ ਸਾਧ ਸੰਗਤਿ, ਸਿਮਰੁ ਮਾਧੋ." (ਸੋਰ ਮਃ ੯) ੨. ਇੱਕ ਸੋਢੀ. ਜਿਸ ਨੂੰ ਸ਼੍ਰੀ ਗੁਰੂ ਅਰਜਨਦੇਵ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ। ੩. ਇੱਕ ਛੰਦ. ਇਸ ਦਾ ਨਾਮ "ਕ੍ਰੀੜਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਯ, ਗ, , , #ਉਦਾਹਰਣ-#ਪਿਤਾ ਮਾਤਾ। ਮਤੀਦਾਤਾ।#ਗੁਰੂ ਜਾਨੋ। ਸਦਾ ਮਾਨੋ।।#(ਅ) ਮਾਧੋ ਦਾ ਦੂਜਾ ਰੂਪ ਹੈ, ਚਾਰ ਚਰਣ, ਪ੍ਰਤਿਚਰਣ ਸ, ਭ, ਗ, ਗ, , , , , .#ਉਦਾਹਰਣ- ਦੇਖੋ, ਤੀਜੇ ਰੂਪ ਦੇ ਉਦਾਹਰਣ ਦੀ ਪਹਿਲੀ ਤੁਕ.#(ੲ) ਮਾਧੋ ਦਾ ਤੀਜਾ ਰੂਪ ਹੈ- ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਦੋ ਗੁਰੁ. ਇਹ ਅੜਿੱਲ ਦਾ ਦੂਜਾ ਭੇਦ ਹੈ.#ਉਦਾਹਰਣ-#ਜਬ ਕੋਪਾ ਕਲਕੀ ਅਵਤਾਰਾ,#ਬਾਜਤ ਤੂਰ ਹੋਤ ਝੁਨਕਾਰਾ,#ਹਾਹਾ ਮਾਧੋ¹! ਬਾਨ ਕਮਾਨ ਕ੍ਰਿਪਾਨ ਸੰਭਾਰੇ,#ਪੈਠੇ ਭੇਟੇ ਹਥਿਆਰੇ ਉਘਾਹੇ. (ਕਲਕੀ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....