raghanādhaरघनाथ
ਸੰ. ਰਘੁਨਾਥ ਰਘੁਵੰਸ਼ ਦੇ ਨਾਥ, ਰਾਮਚੰਦ੍ਰ ਜੀ। ੨. ਰਘੁ (ਪ੍ਰਕਾਸ਼) ਦਾ ਸ੍ਵਾਮੀ ਜ੍ਯੋਤਿਰੂਪ, ਕਰਤਾਰ.¹ ਦੇਖੋ, ਰਘੁ ੨. "ਇਹ ਬਿਪਤ ਮੈ ਟੇਕ ਏਕ ਰਘਨਾਥ." (ਸਃ ਮਃ ੯)
सं. रघुनाथ रघुवंश दे नाथ, रामचंद्र जी। २. रघु (प्रकाश) दा स्वामी ज्योतिरूप, करतार.¹ देखो, रघु २. "इह बिपत मै टेक एक रघनाथ." (सः मः ९)
ਰਘੁਵੰਸ਼ ਦੇ ਮੁਖੀਏ ਸ਼੍ਰੀ ਰਾਮਚੰਦ੍ਰ ਜੀ. "ਸੰਧਿਅੰ ਬਾਣ ਰਘੁਇੰਦ੍ਰ ਬੀਰੰ." (ਸਮੁਦ੍ਰਮਥਨ) "ਰੋਸ ਭਰ੍ਯੋਰਨ ਮੋ ਰਘੁਨਾਥ ×× ਪ੍ਰਾਪਤ ਭੇ ਰਘੁਨੰਦ ਤਹੀਂ ਤਬ ×× ਬਨ ਬਨ ਚਲਤ ਭਏ ਰਘੁਨੰਦਨ ×× ਉਤ ਰਘੁਬਰ ਬਨ ਕੋ ਚਲੇ ×× ਸ਼੍ਰੀ ਰਘੁਬੀਰ ਸਿਰੋਮਣਿ ਸੂਰ ×× (ਰਾਮਾਵ) ੨. ਗੁਰਬਾਣੀ ਵਿੱਚ ਰਘੁਨਾਥ, ਰਘੁਰਾਇ ਸ਼ਬਦ ਕਰਤਾਰ ਦਾ ਬੋਧਕ ਭੀ ਹੈ. ਇਸ ਦਾ ਮੂਲ ਰਘੁ (ਪ੍ਰਕਾਸ਼) ਹੈ. ਦੇਖੋ, ਰਘਨਾਥ ੨. "ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ." (ਭੈਰ ਮਃ ੩) ਪ੍ਰਹਲਾਦ ਵੇਲੇ ਰਾਮਚੰਦ੍ਰ ਜੀ ਨਹੀਂ ਸਨ....
ਰਘੁ ਰਾਜਾ ਦਾ ਵੰਸ਼. ਦੇਖੋ, ਰਘੁ ੪। ੨. ਕਾਲਿਦਾਸ ਕਵਿ ਦਾ ਰਚਿਆ ੧੯. ਸਰਗ ਦਾ ਮਹਾਕਾਵ੍ਯ, ਜਿਸ ਵਿੱਚ ਰਾਜਾ ਦਿਲੀਪ ਤੋਂ ਲੈਕੇ ਰਾਜਾ ਅਗਨਿਵਰਣ ਤੀਕ ਦਾ ਹਾਲ ਹੈ. ਦੇਖੋ, ਖਟਕਾਵ੍ਯ....
ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। ੨. ਸੰਗ੍ਯਾ- ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ." (ਜੈਤ ਰਵਿਦਾਸ) ੩. ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। ੪. ਭਰਤਾ. ਪਤਿ। ੫. ਨੱਕ ਵਿੱਚ ਪਾਈ ਰੱਸੀ। ੬. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ." (ਗੁਪ੍ਰਸੂ)...
ਦੇਖੋ, ਰਾਮ ੩....
ਸੰ. ਵਿ- ਤੇਜ਼ ਚਾਲ ਵਾਲਾ. ਦੇਖੋ, ਰਘ੍ ਧਾ। ੨. ਸੰਗ੍ਯਾ- ਰੌਸ਼ਨੀ. ਪ੍ਰਕਾਸ਼। ੩. ਹਰਕਾਰਾ. ਦੂਤ। ੪. ਸੁਦਕ੍ਸ਼ਿਣਾ ਦੇ ਗਰਭ ਤੋਂ ਦਿਲੀਪ ਦਾ ਪੁਤ੍ਰ ਅਤੇ ਅਜ ਦਾ ਪਿਤਾ ਸੂਰਜਵੰਸ਼ੀ ਅਯੋਧ੍ਯਾ ਦਾ ਰਾਜਾ, ਜਿਸ ਤੋਂ ਵੰਸ਼ ਦਾ ਨਾਮ ਰਘੁਵੰਸ਼ ਹੋਇਆ. "ਤਿਨ ਕੇ ਬੰਸ ਬਿਖੇ ਰਘੁ ਭਯੋ। ਰਘੁਬੰਸਹਿ ਜਿਨ ਜਗਹਿ ਚਲਯੋ ॥" (ਵਿਚਤ੍ਰਿ) ੫. ਰਘੁ ਦੀ ਕੁਲ ਦੇ ਲੋਕ. ਰਘੁਵੰਸ਼. "ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ." (ਸਵੈਯੇ ਮਃ ੧. ਕੇ)...
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. विपत्ति्- विपद्- ਵਿਪੱਤਿ ਅਤੇ ਵਿਪਦ. ਸੰਗ੍ਯਾ- ਮੁਸੀਬਤ. ਆਪਦ. "ਬਿਪਤਿ ਤਹਾਂ, ਜਹਾਂ ਹਰਿ ਸਿਮਰਨ ਨਾਹੀਂ. (ਗਉ ਮਃ ੫) ੨. ਬਰਬਾਦੀ. ਤਬਾਹੀ....
ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ....
ਸੰ. ਰਘੁਨਾਥ ਰਘੁਵੰਸ਼ ਦੇ ਨਾਥ, ਰਾਮਚੰਦ੍ਰ ਜੀ। ੨. ਰਘੁ (ਪ੍ਰਕਾਸ਼) ਦਾ ਸ੍ਵਾਮੀ ਜ੍ਯੋਤਿਰੂਪ, ਕਰਤਾਰ.¹ ਦੇਖੋ, ਰਘੁ ੨. "ਇਹ ਬਿਪਤ ਮੈ ਟੇਕ ਏਕ ਰਘਨਾਥ." (ਸਃ ਮਃ ੯)...