rakhavāroरखवारो
ਰਖਵਾਲਾ. ਦੇਖੋ, ਰਖਵਾਰਾ. "ਮੇਰੋ ਗੁਰੁ ਰਖਵਾਰੋ ਮੀਤ." (ਸੋਰ ਮਃ ੫)
रखवाला. देखो, रखवारा. "मेरो गुरु रखवारो मीत." (सोर मः ५)
ਵਿ- ਰਖ੍ਯਾ ਕਰਨ ਵਾਲਾ. ਰੱਛਕ. "ਰਖ ਵਾਲਾ ਗੋਬਿੰਦਰਾਇ." (ਬਿਲਾ ਮਃ ੫) ੨. ਸੰਗ੍ਯਾ- ਦੁਰਗਾਪਾਲ. ਕਿਲੇ ਦਾ ਰਾਖਾ. "ਦੁਖ ਦਰਵਾਜਾ, ਰੌਹ ਰਖਵਾਲਾ." (ਰਾਮ ਮਃ ੧) ੩. ਭਾਈ ਸੰਤੋਖਸਿੰਘ ਜੀ ਲਿਖਦੇ ਹਨ ਕਿ ਦੀਨੇ ਤੋਂ ਚੱਲਕੇ ਗੁਰੂ ਗੋਬਿੰਦ ਸਿੰਘ ਸਾਹਿਬ ਰੁਖਾਲੇ ਪਿੰਡ ਪਹੁਚੇ ਅਤੇ ਉਸ ਦਾ ਨਾਉਂ ਰਖਵਾਲਾ ਰੱਖਿਆ.#"ਸ਼੍ਰੀ ਪ੍ਰਭੁ ਦੀਨੇ ਤੇ ਚਢੇ ਪਿਖ ਪਹੁਚੇ ਇਕ ਗ੍ਰਾਮ।#ਖਰੇ ਹੋਇ ਬੂਝਨ ਕਿਯੋ, ਕਹਾਂ ਗ੍ਰਾਮ ਕੋ ਨਾਮ?#ਸੁਨ ਰਾਹਕ ਭਾਖ੍ਯੋ ਤਿਸ ਕਾਲਾ।#ਇਸੀ ਗ੍ਰਾਮ ਕੋ ਨਾਮ ਰੁਖਾਲਾ।#ਸ਼੍ਰੀ ਗੁਰੂ ਵਰਜਨ ਕੀਨਸ ਤਾਹਿ"।#ਨਾਮ ਰੁਖਾਲਾ ਕਹੀਐ ਨਾਹਿ"।#ਅਬ ਤੇ ਕਹੋ ਨਾਮ ਰਖਵਾਲਾ।#ਤਿਸ ਹੀ ਥਲ ਡੇਰਾ ਗੁਰੁ ਘਾਲਾ."(ਗੁਪ੍ਰਸੂ)...
ਵਿ- ਰਖ੍ਯਾ ਕਰਨ ਵਾਲਾ. ਰਖਵਾਲਾ. "ਆਪਿ ਗੁਰੂ ਰਖਵਾਰਾ." (ਬਿਲਾ ਮਃ ੫)...
ਦੇਖੋ, ਮੇਰਾ. "ਮੇਰੋ ਗੁਰੁ ਰਖਵਾਰੋ ਮੀਤ." (ਸੋਰ ਮਃ ੫)...
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਰਖਵਾਲਾ. ਦੇਖੋ, ਰਖਵਾਰਾ. "ਮੇਰੋ ਗੁਰੁ ਰਖਵਾਰੋ ਮੀਤ." (ਸੋਰ ਮਃ ੫)...
ਸੰ. ਮਿਤ੍ਰ. ਦੋਸ੍ਤ. "ਮੀਤ੍ਰ ਹਮਾਰਾ ਵੇਪਰਵਾਹਾ." (ਗਉ ਮਃ ੫) "ਮੀਤ ਕੇ ਕਰਤਬ ਕੁਸਲ ਸਮਾਨ." (ਗਉ ਮਃ ੫) ਦੇਖੋ, ਮਿਤ੍ਰ.#ਮੀਤ ਜੋ ਕਹਾਇ, ਪਰੇ ਦੁਖ ਨ ਸਹਾਇ ਕਰੈ#ਜਾਨਿਯੈ ਨ ਮੀਤ ਤਾਂ ਕੋ ਪਾਤਕੀ ਸੋ ਭਾਰੀ ਹੈ,#ਨਿਜ ਦੁਖ ਮੇਰੁ ਕੈਸੋ ਜਾਨ ਹੈ ਤਿਨੂਕਾ ਤੁੱਲ#ਮਿਤ੍ਰ ਦੁਖ ਤਿਨ ਕਾ ਸੋ ਮੇਰੁ ਤੇ ਅਪਾਰੀ ਹੈ,#ਕੁਪਥ ਮਿਟਾਵੈ ਔਰ ਸੁਪਥ ਲਗਾਵੈ#ਅਵਗੁਨਨ ਦੁਰਾਵੈ ਪ੍ਰਗਟਾਵੈ ਗੁਨਕਾਰੀ ਹੈ,#ਲੇਤ ਦੇਤ ਸ਼ੰਕ ਨ ਬਿਪੱਤ ਮੈ ਸਨੇਹੀ ਚੌਨੋ#ਐਸੋ ਜੌ ਨ ਮੀਤ, ਤਾਂਕੇ ਸੀਸ ਛਾਰ ਡਾਰੀ ਹੈ.#ਮੁਖ ਪੈ ਮਧੁਰ ਅਰੁ ਪੀਠ ਪੈ ਨਿਠੁਰ ਬੋਲੈ#ਊਪਰ ਤੇ ਆਦਰ ਹਿਯੇ ਮੇ ਕੁਟਲਾਈ ਹੈ,#ਸਦਾ ਹੀ ਸੁਹਿਤ ਕੋ ਨ ਮਿਤ ਕੋ ਮਨਾਵੈ ਹਿਤ#ਦੀਖਤ ਸਨੇਹੀ ਰਹੈ ਦਾਵ ਕੋ ਤਕਾਈ ਹੈ,#ਲੋਭੀ ਔਰ ਲੰਪਟ ਕੁਹਠੀ ਬਾਕਚਲੀ ਛਲੀ#ਭਲੀ ਭਾਂਤਿ ਵਾਂਕੀ ਗਤਿ ਪਾਸ਼ ਕੀ ਸੀ ਗਾਈ ਹੈ,#ਮੂਢ ਹੋ ਨਰੇਸ, ਮੀਤ ਕੁਟਿਲ, ਛਨਾਰਿ ਨਾਰਿ#ਚੌਥੇ ਸਠ ਸੇਵਕ ਤੇ ਹੋਤ ਨ ਭਲਾਈ ਹੈ.#੨. ਕਰਤਾਰ. ਜਗਤਨਾਥ. "ਤੇ ਤੇ ਮੀਤ ਮਿਲਨ ਤੇ ਬਾਚੇ." (ਚੌਬੀਸਾਵ)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....