yūpaयूप
ਸੰ. ਸੰਗ੍ਯਾ- ਦਾ ਪਸ਼ੂ ਬੰਨ੍ਹਣ ਦਾ ਕਿੱਲਾ. ਦੇਖੋ, ਯੁ ਧਾ। ੨. ਯਗ੍ਯ ਦਾ ਖੰਭਾ. ਥਮ੍ਹਲਾ। ੩. ਯਗ੍ਯ ਅਸਥਾਨ ਪੁਰ ਬਣਾਇਆ ਥਮ੍ਹਲਾ (ਸ੍ਤੰਭ) ੪. ਕੀਰਤਿਸ੍ਤੰਭ. ਕਿਸੇ ਦਾ ਜਸ ਕਾਇਮ ਰੱਖਣ ਲਈ ਬਣਾਇਆ ਮੁਨਾਰਾ.
सं. संग्या- दा पशू बंन्हण दा किॱला. देखो, यु धा। २. यग्य दा खंभा. थम्हला। ३. यग्य असथान पुर बणाइआ थम्हला (स्तंभ) ४. कीरतिस्तंभ. किसे दा जस काइम रॱखण लई बणाइआ मुनारा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਸੰਗ੍ਯਾ- ਕੀਲ. ਕੀਲਕ. ਕੀਲਾ. ਮੇਖ਼। ੨. ਜ਼ਮੀਨ ਦਾ ਇੱਕ ਮਾਪ, ਜੋ ਏਕੜ ਤੁੱਲ ਹੈ....
ਦੇਖੋ, ਜੱਗ....
ਸੰਗ੍ਯਾ- ਸ੍ਤੰਭ. ਥਮਲਾ. ਸਤੂਨ. ਸ੍ਤੂਪ. ਥੰਮ੍ਹਾ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਅਸਤੰਭ....
ਅ਼. [قائم] ਕ਼ਾਯਮ. ਵਿ- ਸ੍ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)...
ਦੇਖੋ, ਮੀਨਾਰ. "ਬਡੋ ਮੁਨਾਰ ਉਸਾਰ." (ਚਰਿਤ੍ਰ ੧੭੫) "ਮੁਲਾਂ, ਮੁਨਾਰੇ ਕਿਆ ਚਢਹਿ?" (ਸ. ਕਬੀਰ)...