arashaअरश
ਅ਼. [عرش] ਅ਼ਰਸ਼. ਸੰਗ੍ਯਾ- ਰਾਜਸਿੰਘਾਸਨ। ੨. ਖ਼ੁਦਾ ਦਾ ਤਖ਼ਤ। ੩. ਸੁਰਗ. ਦੇਵਲੋਕ. "ਖ਼ੁਦਾਵੰਦ ਬਖ਼ਸ਼ੰਦ ਓ ਐ਼ਸ਼ ਅ਼ਰਸ਼." (ਜਫਰ) ੪. ਆਕਾਸ਼। ੫. ਛੱਤ। ੬. ਸੰ. अरस. ਵਿ- ਨਿਰਸ. ਰਸ ਰਹਿਤ। ੭. अर्शस्. ਅਰ੍ਸ਼. ਸੰਗ੍ਯਾ- ਬਵਾਸੀਰ ਰੋਗ.
अ़. [عرش] अ़रश. संग्या- राजसिंघासन। २. ख़ुदा दा तख़त। ३. सुरग. देवलोक. "ख़ुदावंद बख़शंद ओ ऐ़श अ़रश." (जफर) ४. आकाश। ५. छॱत। ६. सं. अरस. वि- निरस. रस रहित। ७. अर्शस्. अर्श. संग्या- बवासीर रोग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਾਜਾ ਦੇ ਬੈਠਣ ਦੀ ਗੱਦੀ. ਤਖ਼ਤ....
ਫ਼ਾ. [خُدا] ਸੰਗ੍ਯਾ- ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ." (ਰਾਮ ਮਃ ੫)...
ਫ਼ਾ. ਅ਼. [تخت] ਸੰਗ੍ਯਾ- ਬੈਠਣ ਦੀ ਚੌਕੀ। ੨. ਰਾਜਸਿੰਘਾਸਨ. "ਤਖਤਿ ਬਹੈ ਤਖਤੈ ਕੀ ਲਾਇਕ." (ਮਾਰੂ ਸੋਲਹੇ ਮਃ ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾਸ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ)....
ਸੰ. ਸ੍ਵਰਗ. ਸੰਗ੍ਯਾ- ਆਨੰਦ. ਸੁਖ। ੨. ਦੇਵਲੋਕ. ਬਹਿਸ਼੍ਤ. ਇੰਦ੍ਰਲੋਕ. Paradise. "ਸੁਰਗਬਾਸੁ ਨ ਬਾਛੀਐ." (ਗਉ ਕਬੀਰ)...
ਸੰਗ੍ਯਾ- ਸ੍ਵਰਗ....
ਫ਼ਾ. [خُداوند] ਸੰਗ੍ਯਾ- ਮਾਲਿਕ. ਸ੍ਵਾਮੀ। ੨. ਕਰਤਾਰ....
ਫ਼ਾ. [بخشندہ] ਬਖ਼ਸ਼ੰਦਹ. ਵਿ- ਬਖਸ਼ਨ ਵਾਲਾ. "ਪਾਰਬ੍ਰਹਮ ਪੂਰਨ ਬਖਸੰਦ." (ਗੌਂਡ ਮਃ ੫)...
ਅ਼. [ظفر] ਜਫ਼ਰ. ਸੰਗ੍ਯਾ- ਫ਼ਤੇ. ਜਿੱਤ. ਵਿਜਯ। ੨. ਕਾਰਜ ਦੀ ਸਫਲਤਾ. ਕਾਮਯਾਬੀ। ੩. ਦਿੱਲੀ ਦੇ ਅੰਤਿਮ ਮੁਗਲ ਬਾਦਸ਼ਾਹ (ਬਹਾਦੁਰਸ਼ਾਹ ਰੰਗੀਲੇ) ਦਾ ਤਖ਼ੱਲੁਸ (ਛਾਪ) ਜਫ਼ਰ ਸੀ. ਦੇਖੋ, ਬਹਾਦੁਰਸ਼ਾਹ ੨....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਵਿ- ਰਸ ਬਿਨਾ. ਬੇਸੁਆਦ। ੨. ਰਸ ਦਾ ਤ੍ਯਾਗੀ."ਹੋਇ ਨਿਰਸ ਸੁਰਸ ਪਹਿਚਾਨਿਆ." (ਗਉ ਬਾਵਨ ਕਬੀਰ) ੩. ਰਸ (ਜਲ) ਬਿਨਾ. "ਨਿਰਸ ਮੇਘ ਹਨਐ ਗੇ ਨਿਜ ਦੇਸੂ." (ਨਾਪ੍ਰ) ੪. ਦੇਖੋ, ਨੀਰਸ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਅ਼. [بواسیر] ਸੰ. अर्श- ਅਰ੍ਸ਼ Piles. ਇਸ ਨੂੰ ਮਵੇਸੀ (ਗੁਦਾ ਦੇ ਮਹੁਕੇ) ਭੀ ਆਖਦੇ ਹਨ. ਇਸ ਰੋਗ ਦੇ ਮੁੱਖ ਕਾਰਣ ਹਨ- ਸੁਚੇਤੇ ਦੀ ਹਾਜਤ ਰੋਕਣੀ, ਗੰਦੇ ਥਾਂ ਬੈਠਕੇ ਮਲ ਤਿਆਗਣੀ, ਬਹੁਤ ਬੈਠਕ (ਖਾਸ ਕਰਕੇ ਜ਼ਮੀਨ ਉੱਤੇ) ਕਰਨੀ, ਬਹੁਤ ਖਾਣਾ, ਕਸਰਤ ਨਾ ਕਰਨੀ, ਗਰਮਖ਼ੁਸ਼ਕ ਚੀਜਾਂ ਖਾਣੀਆਂ, ਬਾਰ ਬਾਰ ਜੁਲਾਬ ਲੈਣਾ, ਮਾਤਾ ਪਿਤਾ ਨੂੰ ਬਵਾਸੀਰ ਹੋਣੀ ਆਦਿਕ.#ਬਵਾਸੀਰ ਦੇ ਮੁੱਖ ਦੋ ਭੇਦ ਹਨ ਬਾਦੀ ਅਤੇ ਖ਼ੂਨੀ. ਜੇ ਕੇਵਲ ਮਹੁਕੇ ਗੁਦਾ ਵਿੱਚ ਹੋਰ ਚੀਸਾਂ ਪੈਣ ਅਤੇ ਕਬਜ ਰਹੇ, ਤਦ ਬਾਦੀ ਬਵਾਸੀਰ ਹੈ, ਜੋ ਮਹੁਕਿਆਂ ਤੋਂ ਜਾਂ ਅੰਦਰੋਂ ਲਹੂ ਵਗਦਾ ਹੈ, ਤਦ ਖੂਨੀ ਹੈ.#ਇਸ ਰੋਗ ਦਾ ਸਭ ਤੋਂ ਉੱਤਮ ਉਪਾਉ ਹੈ ਕਿ ਸਿਆਣੇ ਡਾਕਟਰ ਤੋਂ ਮਹੁਕੇ ਕਟਵਾ ਦਿੱਤੇ ਜਾਣ. ਸਾਧਾਰਣ ਇਲਾਜ ਇਹ ਹਨ-#(੧) ਰਸੌਂਤ, ਕਲਮੀਸ਼ੋਰਾ, ਨਿੰਮ ਦੀ ਨਮੋਲੀਆਂ ਦੀ ਗਿਰੂ, ਤਿੰਨਾਂ ਨੂੰ ਰਗੜਕੇ ਛੀ ਛੀ ਰੱਤੀ ਦੀਆਂ ਗੋਲੀਆਂ ਬਣਾਉਣੀਆਂ, ਦੋ ਗੋਲੀਆਂ ਬੇਹੇ ਜਲ ਨਾਲ ਰੋਜ ਅਮ੍ਰਿਤ ਵੇਲੇ ਖਾਣੀਆਂ.#(੨) ਹਰੜ ਦੀ ਛਿੱਲ ਗੁੜ ਮਿਲਾਕੇ ਖੱਟੀ ਲੱਸੀ ਨਾਲ ਸਵੇਰ ਵੇਲੇ ਨਿੱਤ ਖਾਣੀ.#(੩) ਮੀਚਕੇ (ਕਰੰਜੂਏ) ਦੇ ਬੀਜ ਦੀ ਗਿਰੂ ਗੁੜ ਵਿੱਚ ਮਿਲਾਕੇ ਬੇਹੇ ਜਲ ਨਾਲ ਨਿੱਤ ਖਾਣੀ.#(੪) ਕੁਚਲਾ ਪਾਣੀ ਵਿੱਚ ਘਸਾਕੇ ਮਹੁਕਿਆਂ ਤੇ ਲੇਪ ਕਰਨਾ.#(੫) ਸੱਪ ਦੀ ਕੁੰਜ ਸਾੜਕੇ ਸਰ੍ਹੋਂ ਦੇ ਤੇਲ ਵਿੱਚ ਮਿਲਾਕੇ ਲੇਪ ਕਰਨੀ.#(੬) ਡੇਮੂ (ਭਰਿੰਡਾਂ) ਦਾ ਪੁਰਾਣਾ ਖੱਖਰ ਲੈਕੇ ਉਸ ਦਾ ਧੂੰਆਂ ਮੁਹਕਿਆਂ ਨੂੰ ਦੇਣਾ.#(੭) ਮੱਸਿਆਂ ਨੂੰ ਮੁਸ਼ਕਕਪੂਰ ਦੀ ਧੂਪ ਦੇਣੀ.#(੮) ਮੀਚਕਾ, ਚਿਤ੍ਰਾ, ਸੇਂਧਾਲੂਣ, ਸੁੰਢ, ਇੰਦ੍ਰਜੌਂ, ਇਨ੍ਹਾਂ ਦਾ ਚੂਰਣ ਕਰਕੇ ਗੋਕੀ ਲੱਸੀ ਨਾਲ ਨਿੱਤ ਛਿਕਣਾ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....