monaमोण
ਸੰਗ੍ਯਾ- ਸੁੱਕੇ ਆਟੇ ਵਿੱਚ ਘੀ ਦਾ ਮੇਲ. ਮੋਣ ਵਾਲੀ ਪੂਰੀ ਰੋਟੀ ਆਦਿ ਬਹੁਤ ਖ਼ਸਤਾ ਹੁੰਦੀ ਹੈ। ੨. ਸੰ. ਸੁੱਕਾ ਫਲ। ੩. ਨਾਕੂ. ਮਗਰਮੱਛ। ੪. ਮੱਖੀ। ੫. ਬਾਂਸ ਦਾ ਬਣਿਆ ਟੋਕਰਾ.
संग्या- सुॱके आटे विॱच घी दा मेल. मोण वाली पूरी रोटी आदि बहुत ख़सता हुंदी है। २. सं. सुॱका फल। ३. नाकू. मगरमॱछ। ४. मॱखी। ५. बांस दा बणिआ टोकरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਸੰਗ੍ਯਾ- ਸੁੱਕੇ ਆਟੇ ਵਿੱਚ ਘੀ ਦਾ ਮੇਲ. ਮੋਣ ਵਾਲੀ ਪੂਰੀ ਰੋਟੀ ਆਦਿ ਬਹੁਤ ਖ਼ਸਤਾ ਹੁੰਦੀ ਹੈ। ੨. ਸੰ. ਸੁੱਕਾ ਫਲ। ੩. ਨਾਕੂ. ਮਗਰਮੱਛ। ੪. ਮੱਖੀ। ੫. ਬਾਂਸ ਦਾ ਬਣਿਆ ਟੋਕਰਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [خستہ] ਵਿ- ਭੁਰਭੁਰਾ। ੨. ਰੋਗੀ। ੩. ਘਾਇਲ. ਜ਼ਖ਼ਮੀ. ਫੱਟੜ। ੪. ਸੰਗ੍ਯਾ- ਗੁਠਲੀ....
ਵਿ- ਸ਼ੁਸ੍ਕ. ਖੁਸ਼ਕ....
ਮਕ੍ਸ਼ਿਕਾ. ਦੇਖੋ, ਮੁਖੀ। ੨. ਬੰਦੂਕ ਦੀ ਮੱਖੀ (foresight), ਜਿਸ ਦੇ ਆਧਾਰ ਸ਼ਿਸਤ ਲਈ ਜਾਂਦੀ ਹੈ....
ਸੰ. ਵੰਸ਼. ਵੇਣੁ. ਸੰਗ੍ਯਾ- ਤ੍ਰਿਣ ਜਾਤਿ ਦਾ ਇੱਕ ਪੌਧਾ, ਜਿਸ ਦੀ ਲੰਮੀ ਛਟੀ ਗੱਠਦਾਰ ਹੁੰਦੀ ਹੈ. Bambusa. (Bamboo)...
ਸੰਗ੍ਯਾ- ਤੂਤ ਦੀਆਂ ਛਟੀਆਂ ਅਥਵਾ ਬਾਂਸ ਆਦਿ ਦਾ ਬਣਿਆ ਬਰਤਨ, ਜਿਸ ਵਿੱਚ ਸਬਜ਼ੀ ਤਕਰਾਰੀ ਫਲ ਅਤੇ ਘਾਸ ਆਦਿ ਪਾਈਦਾ ਹੈ....