khasatāख़सता
ਫ਼ਾ. [خستہ] ਵਿ- ਭੁਰਭੁਰਾ। ੨. ਰੋਗੀ। ੩. ਘਾਇਲ. ਜ਼ਖ਼ਮੀ. ਫੱਟੜ। ੪. ਸੰਗ੍ਯਾ- ਗੁਠਲੀ.
फ़ा. [خستہ] वि- भुरभुरा। २. रोगी। ३. घाइल. ज़ख़मी. फॱटड़। ४. संग्या- गुठली.
ਦੇਖੋ, ਭੁਰਜੂ ੨....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਵਿ- ਜਿਸ ਦੇ ਘਾਤ ਲੱਗਿਆ ਹੈ, ਜ਼ਖ਼ਮੀ. ਫੱਟੜ....
ਫ਼ਾ. [زخمی] ਵਿ- ਘਾਇਲ. ਫੱਟੜ....
ਵਿ- ਜ਼ਖ਼ਮੀ. ਘਾਇਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਫਲ ਦੀ ਗਿਟਕ (ਗੁਟਿਕਾ), ਜਿਸ ਨੂੰ ਛਿੱਲ ਅਥਵਾ ਗੁੱਦੇ ਨੇ ਘੇਰਿਆ ਹੈ. ਦੇਖੋ, ਗੁਠ....