mēdhāमेदा
ਦੇਖੋ, ਮੇਦ ੧। ੨. ਅ਼. [مِعدہ] ਮਿਅ਼ਦਹ. ਸੰਗ੍ਯਾ- ਪਕ੍ਵਾਸ਼ਯ. ਜਠਰਾਗਨਿ ਦੇ ਨਿਵਾਸ ਦਾ ਥਾਂ.¹ ਓਝਲੀ. ਸ਼ਰੀਰ ਦੀ ਉਹ ਥੈਲੀ, ਜਿਸ ਵਿੱਚ ਜਾਕੇ ਗਿਜਾ ਹਜਮ ਹੁੰਦੀ ਹੈ. Stomach ਮੇਦੇ ਦਾ ਖੱਬਾ ਸਿਰਾ ਤਿੱਲੀ ਨਾਲ ਅਤੇ ਸੱਜਾ ਜਿਗਰ ਨਾਲ ਸੰਬੰਧ ਰਖਦਾ ਹੈ. ਮੇਦੇ ਤੋਂ ਹਜਮ ਹੋਈ ਖੁਰਾਕ ਆਂਦਰਾਂ ਵਿੱਚ ਜਾਂਦੀ ਹੈ. ਜੋ ਲੋਕ ਮੰਦੇ ਨੂੰ ਬਹੁਤ ਅੰਨ ਜਲ ਨਾਲ ਭਰ ਲੈਂਦੇ ਹਨ, ਮਹੀਨ ਚੱਬੇ ਅਤੇ ਬਿਨਾਂ ਭੁੱਖ ਤੇਹ ਖਾਂਦੇ ਪੀਂਦੇ ਹਨ, ਉਨ੍ਹਾਂ ਦਾ ਮੇਦਾ ਰੋਗੀ ਹੋਜਾਂਦਾ ਹੈ, ਜਿਸ ਤੋਂ ਅਨੇਕ ਰੋਗ ਉਪਜਦੇ ਹਨ.
देखो, मेद १। २. अ़. [مِعدہ] मिअ़दह. संग्या- पक्वाशय. जठरागनि दे निवास दा थां.¹ ओझली. शरीर दी उह थैली, जिस विॱच जाके गिजा हजम हुंदी है. Stomach मेदे दा खॱबा सिरा तिॱली नाल अते सॱजा जिगर नाल संबंध रखदा है. मेदे तों हजम होई खुराक आंदरां विॱच जांदी है. जो लोक मंदे नूं बहुत अंन जल नाल भर लैंदे हन, महीन चॱबे अते बिनां भुॱख तेह खांदे पींदे हन, उन्हां दा मेदा रोगी होजांदा है, जिस तों अनेक रोग उपजदे हन.
ਸੰ. मेदस्. ਸੰਗ੍ਯਾ- ਚਰਬੀ. ਦੇਖੋ, ਮਿਦ ਧਾ। ੨. ਮੁਸ਼ਕਬਿਲਾਈ ਤੋਂ ਪੈਦਾ ਹੋਈ ਸੁਗੰਧ ਵਾਲੀ ਚਿਕਨਾਈ. "ਮੁਸਕਬਿੱਲੀਅਹੁ" ਮੇਦ ਕਰ." (ਭਾਗੁ) ਦੇਖੋ, ਗੰਧਬਿਲਾਵ ਅਤੇ ਮੁਸ਼ਕਲਬਿੱਲੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਉਹ ਅਸਥਾਨ, ਜਿੱਥੇ ਗਿਜਾ ਪੱਕੇ (ਹਜਮ ਹੋਵੇ). ਦੇਖੋ, ਮੇਦਾ....
ਸੰਗ੍ਯਾ- ਪੇਟ ਦਾ ਅਗ੍ਨਿ. ਮੇਦੇ (ਭਾਵ- ਸ਼ਰੀਰ) ਦੀ ਉਹ ਗਰਮੀ (blood heat), ਜਿਸ ਨਾਲ ਭੋਜਨ ਪਚਦਾ ਅਤੇ ਦੇਹਰੂਪ ਕਲ ਚਲਦੀ ਹੈ. ਇਹ ਲਹੂ ਦੀ ਹਰਕਤ ਤੋਂ ਪੈਦਾ ਹੋਈ ਹਰਾਰਤ ਹੈ, ਜੋ ੯੮- ੪ ਦਰਜੇ ਫਾਰਨਹਾਈਟ (Fahrn heit)¹ ਥਰਮਾਮੀਟਰ (Thermometer) ਦੀ ਹੈ.²...
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਉਦਰ ਦੀ ਉਹ ਝੋਲੀ (ਥੈਲੀ), ਜਿਸ ਵਿੱਚ ਖਾਧੇ ਪਦਾਰਥ ਠਹਿਰਦੇ ਹਨ. ਮੇਦਾ. ਪ੍ਰਕਾਸ਼ਯ। ੨. ਜੇਰ. ਓਝਰੀ. ਉਹ ਝਿੱਲੀ ਜਿਸ ਵਿੱਚ ਬੱਚਾ ਗਰਭ ਅੰਦਰ ਲਪੇਟਿਆ ਰਹਿੰਦਾ ਹੈ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [غِذا] ਗ਼ਿਜਾ. ਸੰਗ੍ਯਾ- ਖ਼ੁਰਾਕ. ਭੋਜਨ....
ਅ਼. [ہزم] ਹਜਮ. ਤੋੜਨਾ. ਚੂਰ ਕਰਨਾ। ੨. ਪਚਣਾ. ਮੇਦੇ ਵਿੱਚ ਜਾਕੇ ਗਿਜਾ ਦਾ ਹੱਲ ਹੋਣਾ....
ਸੰ. ਸਵ੍ਯ. ਵਿ- ਬਾਇਆਂ. ਚਪ....
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ....
ਸੰ. ਪ੍ਲੀਹਾ. Spleen. ਦੇਖੋ, ਲਿੱਫ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ....
ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਕ੍ਰਿ. ਵਿ- ਧਾਰਨ ਕਰਦਾ। ੨. ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ." (ਆਸਾ ਛੰਤ ਮਃ ੪)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਫ਼ਾ. [خوراک] ਸੰਗ੍ਯਾ- ਆਹਾਰ. ਭੋਜਨ. ਗਿਜਾ। ੨. ਸੰ. ਖੁਰ ਵਾਲਾ ਪਸ਼ੂ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਮਹਾਕ੍ਸ਼ੀਨ. ਅਥਵਾ ਮਹਾ ਅਣੁ. ਵਿ- ਬਾਰੀਕ. ਸੂਕ੍ਸ਼੍ਮ। ੨. ਅ਼. [مُہین] ਮੁਹੀਨ. ਸੁਸਤ। ੩. ਕਮਜ਼ੋਰ। ੪. ਤੁੱਛ. ਅਦਨਾ। ੫. ਫ਼ਾ. ਮਿਹੀਨ. ਬਹੁਤ ਵਡਾ. ਦੇਖੋ, ਸੰ. ਮਹੀਯਾਨ....
ਸੰਗ੍ਯਾ- ਤ੍ਰਿਸਾ. ਪ੍ਯਾਸ.। ੨. ਸਨੇਹ. ਮੁਹ਼ੱਬਤ. "ਸਤਿਗੁਰ ਸੇਵੇ ਤੇਹ." (ਓਅੰਕਾਰ) ੩. ਤੇਜ. ਕ੍ਰੋਧ. "ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ." (ਕ੍ਰਿਸਨਾਵ) ੪. ਸਰਵ- ਤਿਹਿਂ. ਉਸ ਨੇ. "ਤੇਹ ਪਰਮਸੁਖ ਪਾਇਆ." (ਬਾਵਨ) ੫. ਓਹ. ਵਹ. "ਤੇਹ ਜਨ ਤ੍ਰਿਪਤ ਅਘਾਏ." (ਸਵੈਯੇ ਸ੍ਰੀ ਮੁਖਵਾਕ ਮਃ ੫) ੬. ਤਿਸ ਸੇ. ਤਿਸ ਕਰਕੇ. "ਚਰਨ ਕਮਲ ਬੋਹਿਥ ਭਏ ਲਗਿ ਸਾਗਰ ਤਰਿਓ ਤੇਹ." (ਆਸਾ ਅਃ ਮਃ ੫)...
ਦੇਖੋ, ਮੇਦ ੧। ੨. ਅ਼. [مِعدہ] ਮਿਅ਼ਦਹ. ਸੰਗ੍ਯਾ- ਪਕ੍ਵਾਸ਼ਯ. ਜਠਰਾਗਨਿ ਦੇ ਨਿਵਾਸ ਦਾ ਥਾਂ.¹ ਓਝਲੀ. ਸ਼ਰੀਰ ਦੀ ਉਹ ਥੈਲੀ, ਜਿਸ ਵਿੱਚ ਜਾਕੇ ਗਿਜਾ ਹਜਮ ਹੁੰਦੀ ਹੈ. Stomach ਮੇਦੇ ਦਾ ਖੱਬਾ ਸਿਰਾ ਤਿੱਲੀ ਨਾਲ ਅਤੇ ਸੱਜਾ ਜਿਗਰ ਨਾਲ ਸੰਬੰਧ ਰਖਦਾ ਹੈ. ਮੇਦੇ ਤੋਂ ਹਜਮ ਹੋਈ ਖੁਰਾਕ ਆਂਦਰਾਂ ਵਿੱਚ ਜਾਂਦੀ ਹੈ. ਜੋ ਲੋਕ ਮੰਦੇ ਨੂੰ ਬਹੁਤ ਅੰਨ ਜਲ ਨਾਲ ਭਰ ਲੈਂਦੇ ਹਨ, ਮਹੀਨ ਚੱਬੇ ਅਤੇ ਬਿਨਾਂ ਭੁੱਖ ਤੇਹ ਖਾਂਦੇ ਪੀਂਦੇ ਹਨ, ਉਨ੍ਹਾਂ ਦਾ ਮੇਦਾ ਰੋਗੀ ਹੋਜਾਂਦਾ ਹੈ, ਜਿਸ ਤੋਂ ਅਨੇਕ ਰੋਗ ਉਪਜਦੇ ਹਨ....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....