mahīnaमहीन
ਮਹਾਕ੍ਸ਼ੀਨ. ਅਥਵਾ ਮਹਾ ਅਣੁ. ਵਿ- ਬਾਰੀਕ. ਸੂਕ੍ਸ਼੍ਮ। ੨. ਅ਼. [مُہین] ਮੁਹੀਨ. ਸੁਸਤ। ੩. ਕਮਜ਼ੋਰ। ੪. ਤੁੱਛ. ਅਦਨਾ। ੫. ਫ਼ਾ. ਮਿਹੀਨ. ਬਹੁਤ ਵਡਾ. ਦੇਖੋ, ਸੰ. ਮਹੀਯਾਨ.
महाक्शीन. अथवा महा अणु. वि- बारीक. सूक्श्म। २. अ़. [مُہین] मुहीन. सुसत। ३. कमज़ोर। ४. तुॱछ. अदना। ५. फ़ा. मिहीन. बहुत वडा. देखो, सं. महीयान.
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਸੰ. ਸੰਗ੍ਯਾ- ਕਿਣਕਾ. ਜ਼ਰਰਾ. ਪਰਮਾਣੁ. "ਅਣੁ ਸਮਾਨ ਹਨਐਜਾਨ ਪਹਾਰ ਸਮਾਨ ਕੋ." (ਨਾਪ੍ਰ) ੨. ਵਿ- ਬਹੁਤ ਛੋਟਾ। ੩. ਤੁੱਛ. ਅਦਨਾ....
ਫ਼ਾ. [بارِیک] ਵਿ- ਮਹੀਨ, ਪਤਲਾ। ੨. ਸੂਕ੍ਸ਼੍ਮ....
ਸੰ. ਵਿ- ਪਤਲਾ. ਬਾਰੀਕ। ੨. ਛੋਟਾ। ੩. ਤੁੱਛ। ੪. ਇੱਕ ਅਲੰਕਾਰ. ਇਸ਼ਾਰੇ ਦਾ ਉੱਤਰ ਇਸ਼ਾਰੇ ਨਾਲ ਦੇਣਾ ਅਥਵਾ ਸ਼ਰੀਰ ਦੀ ਚੇਸ੍ਟਾ (ਹਰਕਤ) ਤੋਂ ਕਿਸੇ ਸੂਖਮ ਭਾਵ ਦਾ ਪ੍ਰਗਟ ਕਰਨਾ, ਜਾਂ ਜਾਣਨਾ ਸੂਕ੍ਸ਼੍ਮ ਅਲੰਕਾਰ ਦਾ ਰੂਪ ਹੈ.#ਉਦਾਹਰਣ-#ਮੇਲਿਓਂ. ਬਾਬਾ ਉੱਠਿਆ ਮੁਲਤਾਨੇ ਦੀ ਜ੍ਯਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧਕਟੋਰਾ ਭਰ ਲੈਆਈ, ਬਾਬਾ ਕਢ ਕਰ ਬਗਲ ਤੇ ਚੰਬੇਲੀ ਦੁਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ. (ਭਾਗੁ)#ਮੁਲਤਾਨ ਦੇ ਪੀਰਾਂ ਨੇ ਦੁੱਧ ਦੇ ਭਰੇ ਪਿਆਲੇ ਤੋਂ ਭਾਵ ਪ੍ਰਗਟ ਕੀਤਾ ਕਿ ਮੁਲਤਾਨ ਪਹਿਲਾਂ ਹੀ ਪੀਰਾਂ ਨਾਲ ਭਰਪੂਰ ਹੈ, ਆਪ ਨੂੰ ਇੱਥੇ ਥਾਉਂ ਨਹੀਂ. ਸਤਿਗੁਰੂ ਨਾਨਕ ਦੇਵ ਜੀ ਨੇ ਦੁੱਧ ਉੱਪਰ ਚੰਬੇਲੀ ਦਾ ਫੁੱਲ ਰੱਖਕੇ ਭਾਵ ਪ੍ਰਗਟ ਕੀਤਾ ਕਿ ਅਸੀਂ ਇਸ ਤਰਾਂ ਬਿਨਾ ਕਿਸੇ ਨੂੰ ਕਲੇਸ਼ ਦਿੱਤੇ ਹਰ ਥਾਂ ਸਮਾ ਸਕਦੇ ਹਾਂ.#ਦੇਹ ਕੰਚੁਕੀ ਤਾਂਹਿ ਸਵਾਰੀ,#ਏਕ ਹਾਥ ਮੇ ਜਿਹਵਾ ਧਾਰੀ,#ਗਹ੍ਯੋ ਲਿੰਗ ਕੋ ਦੂਸਰ ਹਾਥਾ,#ਆਵਾ ਸਨਮੁਖ ਜਹਿਂ ਜਗਨਾਥਾ (ਨਾਪ੍ਰ)#ਕਲਿਯੁਗ ਨੇ ਇਸ ਚੇਸ੍ਟਾ ਤੋਂ ਸੂਖਮ ਭਾਵ ਪ੍ਰਗਟ ਕੀਤਾ ਕਿ ਜੋ ਰਸਨਾ ਅਤੇ ਇੰਦ੍ਰੀ ਦੇ ਦਾਸ ਹਨ, ਉਹੀ ਕਲਿਯੁਗੀ ਜੀਵ ਹਨ ਅਰ ਵਿਸੈ ਪਰਾਇਣ ਹੋਣਾ ਹੀ ਕਲਿਯੁਗ ਦਾ ਰੂਪ ਹੈ.#(ਅ) ਜੇ ਇਸ਼ਾਰੇ ਅਥਵਾ ਆਕਾਰ ਤੋਂ ਵਿਰੁੱਧ ਭਾਵ ਸਮਝਿਆ ਜਾਵੇ ਤਦ "ਵਿਖਮ ਸੂਕ੍ਸ਼੍ਮ" ਹੁੰਦਾ ਹੈ.#ਉਦਾਹਰਣ-#ਹੈ ਹੈ ਕਰਿਕੈ ਓਹਿ ਕਰੇਨਿ,#ਗਲ੍ਹਾਂ ਪਿਟਨਿ ਸਿਰੁ ਖੋਹੇਨਿ,#ਨਾਉ ਲੈਨਿ ਅਰੁ ਕਰਨਿ ਸਮਾਇ,#ਨਾਨਕ ਤਿਨ ਬਲਿਹਾਰੈ ਜਾਇ.#(ਸਵਾ ਮਃ ੧)#ਇਸਤ੍ਰੀਆਂ ਸਿਆਪੇ ਸਮੇਂ ਗਲ੍ਹਾਂ ਸਿਰ ਪੱਟਾਂ ਉੱਪਰ ਹੱਥ ਮਾਰਕੇ ਆਖਦੀਆਂ ਹਨ ਹੈ! ਹੈ! ਓਹ! ਓਹ! ਸਤਿਗੁਰੂ ਨਾਨਕ ਦੇਵ ਇਸ ਦਾ ਸੂਖਮ ਭਾਵ ਕਥਨ ਕਰਦੇ ਹਨ ਕਿ ਇਸਤ੍ਰੀਆਂ ਆਪਣੇ ਅੰਗਾਂ ਨੂੰ ਸਪਰਸ਼ ਕਰਕੇ ਦਸਦੀਆਂ ਹਨ ਕਿ ਓਹ (ਕਰਤਾਰ) ਅੰਗ ਅੰਗ ਵਿੱਚ ਵਿਆਪਕ ਹੈ....
ਫ਼ਾ. [سُست] ਕਮਜ਼ੋਰ. ਢਿੱਲਾ, ਦੇਖੋ, ਸੁਸਤੀ ੨. ਦੇਖੋ. ਸ਼ੁਸ੍ਤੁ....
ਫ਼ਾ. [کمزور] ਵਿ- ਨਿਰਬਲ....
ਸੰ. तुच्छ. ਵਿ. ਥੋਥਾ. ਖ਼ਾਲੀ। ੨. ਨੀਚ. ਕਮੀਨਾ। ੩. ਅਲਪ. ਥੋੜਾ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪) "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। ੪. ਸੰਗ੍ਯਾ- ਭੂਸਾ. ਸਾਰ ਰਹਿਤ ਤ੍ਰਿਣ. ਭੋਹ....
ਅ਼. [ادنی ٰ] ਵਿ- ਨੀਚ. ਕਮੀਨਾ. ਤੁੱਛ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. महीयस. ਵਿ- ਅਤਿਸ਼ਯ ਮਹਾਨ. ਬਹੁਤ ਵਡਾ. "ਮਹਾਨੰ ਮਹੀਯਾਨ ਰੂਪ ਜਿ ਹੋਈ." (ਨਾਪ੍ਰ) ਫ਼ਾ. [مہِین] ਮਿਹੀਨ। ੨. ਸੰ. ਮਹੀਯਮਾਨ. ਪੂਜਾ ਯੋਗ੍ਯ। ੩. ਬਹੁਤ ਹੱਛਾ....