mēdhaमेद
ਸੰ. मेदस्. ਸੰਗ੍ਯਾ- ਚਰਬੀ. ਦੇਖੋ, ਮਿਦ ਧਾ। ੨. ਮੁਸ਼ਕਬਿਲਾਈ ਤੋਂ ਪੈਦਾ ਹੋਈ ਸੁਗੰਧ ਵਾਲੀ ਚਿਕਨਾਈ. "ਮੁਸਕਬਿੱਲੀਅਹੁ" ਮੇਦ ਕਰ." (ਭਾਗੁ) ਦੇਖੋ, ਗੰਧਬਿਲਾਵ ਅਤੇ ਮੁਸ਼ਕਲਬਿੱਲੀ.
सं. मेदस्. संग्या- चरबी. देखो, मिद धा। २. मुशकबिलाई तों पैदा होई सुगंध वाली चिकनाई. "मुसकबिॱलीअहु" मेद कर." (भागु) देखो, गंधबिलाव अते मुशकलबिॱली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਚਰਬੀ ਵਾਲਾ. ਮੋਟਾ। ੨. ਚਰਬ (ਫਤੇ) ਪਾਉਣ ਵਾਲਾ. ਵਿਜਯੀ. ਦੇਖੋ, ਚਰਬ ੬. "ਸਰਬ ਚਰਬੀਅਨ ਚਰਬ." (ਚਰਿਤ੍ਰ ੨੧੭) ੩. ਫ਼ਾ. [چربی] ਸੰਗ੍ਯਾ- ਮਿੰਜ. ਵਸਾ. ਬਦਨ ਦੀ ਚਿਕਨਾਈ....
ਸੰ. मिद्. ਧਾ- ਮੋਟਾ ਹੋਣਾ, ਮੋਟਾ ਕਰਨਾ. ਦੇਖੋ, ਮੇਦ....
ਸੰ. ਗੰਧਮਾਰ੍ਜਾਰ. ਇੱਕ ਪ੍ਰਕਾਰ ਦਾ ਜੰਗਲੀ ਬਿੱਲਾ, ਜਿਸ ਦੇ ਅੱਡਕੋਸ਼ (ਫੋਤਿਆਂ) ਅਤੇ ਗੁਦਾ ਪਾਸ ਦੀ ਗਿਲਟੀ ਤੋਂ ਸੁਗੰਧ ਵਾਲੀ ਚਿਕਨਾਈ ਪੈਦਾ ਹੁੰਦੀ ਹੈ. ਦੇਖੋ, ਗੰਧਬਿਲਾਵ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. मेदस्. ਸੰਗ੍ਯਾ- ਚਰਬੀ. ਦੇਖੋ, ਮਿਦ ਧਾ। ੨. ਮੁਸ਼ਕਬਿਲਾਈ ਤੋਂ ਪੈਦਾ ਹੋਈ ਸੁਗੰਧ ਵਾਲੀ ਚਿਕਨਾਈ. "ਮੁਸਕਬਿੱਲੀਅਹੁ" ਮੇਦ ਕਰ." (ਭਾਗੁ) ਦੇਖੋ, ਗੰਧਬਿਲਾਵ ਅਤੇ ਮੁਸ਼ਕਲਬਿੱਲੀ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. गन्धविलाव ਸੰਗ੍ਯਾ- ਮੁਸ਼ਕ- ਬਿਲਾਈ. ਮੁਸ਼ਕਬਿਲਾਈ ਦੇ ਚਿੱਤੜ ਪਾਸ ਇੱਕ ਗਿਲਟੀ ਹੁੰਦੀ ਹੈ, ਜਿਸ ਵਿੱਚੋਂ ਲੇਸਦਾਰ ਪੀਲਾ ਪਦਾਰਥ ਸੁਗੰਧਿ ਵਾਲਾ ਨਿਕਲਦਾ ਹੈ. ਵੈਦ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....