mānusa, mānukha, mānukhya, mānusa, mānukha, mānukhyaमानुस, मानुख, मानुख्य, मानुस, मानुख, मानुख्य
ਸੰ. ਮਨੁਸ- ਮਨੁਸ਼੍ਯ- ਮਾਨੁਸ- ਮਾਨੁਸ਼੍ਯ. ਸੰਗ੍ਯਾ- ਆਦਮੀ. ਮਨੁੱਖ. "ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ." (ਸੁਖਮਨੀ) "ਪਰਸ ਮਾਨੁਖ੍ਯ ਦੇਹੰ ਮਲੀਣੰ." (ਗਾਥਾ) ੨. ਚਾਰਹੱਥਭਰ. ਦੇਖੋ, ਮਨਖੋਸਟ.
सं. मनुस- मनुश्य- मानुस- मानुश्य. संग्या- आदमी. मनुॱख. "मानुख की टेक ब्रिथी सभ जानु." (सुखमनी) "परस मानुख्य देहं मलीणं." (गाथा) २. चारहॱथभर. देखो, मनखोसट.
ਸੰ. ਸੰਗ੍ਯਾ- ਮਨੁੱਖ. ਆਦਮੀ. ਇਨਸਾਨ। ੨. ਪਤਿ. ਭਰਤਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਸੰ. ਮਨੁਸ- ਮਨੁਸ਼੍ਯ- ਮਾਨੁਸ- ਮਾਨੁਸ਼੍ਯ. ਸੰਗ੍ਯਾ- ਆਦਮੀ. ਮਨੁੱਖ. "ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ." (ਸੁਖਮਨੀ) "ਪਰਸ ਮਾਨੁਖ੍ਯ ਦੇਹੰ ਮਲੀਣੰ." (ਗਾਥਾ) ੨. ਚਾਰਹੱਥਭਰ. ਦੇਖੋ, ਮਨਖੋਸਟ....
ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ....
ਸੰਗ੍ਯਾ- ਗ੍ਯਾਨ. "ਜਜੈ ਜਾਨੁ ਮੰਗਤਜਨ ਜਾਚੈ." (ਆਸਾ ਪਟੀ ਮਃ ੧) ੨. ਜਨ. ਦਾਸ. "ਸੋ ਸਚਾ ਹਰਿਜਾਨੁ." (ਵਾਰ ਬਿਹਾ ਮਃ ੪) ੩. ਵਿ- ਗ੍ਯਾਤਾ. ਜਾਣਨ ਵਾਲਾ. "ਆਪੇ ਸੁਰਤਾ ਆਪੇ ਜਾਨੁ." (ਬਿਲਾ ਮਃ ੧) ੪. ਵ੍ਯ- ਜਨੁ. ਮਾਨੋ. ਗੋਯਾ. "ਸੋ ਜਾਨੁ ਦੇਵ ਅੰਗਨਾ." (ਰਾਮਾਵ) ੫. ਜਾਨਣਾ (ਜਾਣਨਾ) ਕ੍ਰਿਯਾ ਦਾ ਅਮਰ. ਤੂੰ ਜਾਣ. "ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ." (ਰਾਮ ਮਃ ੫) ੬. ਸੰ. ज्ञानु ਸੰਗ੍ਯਾ- ਗੋਡਾ. ਘੁਟਨਾ. ਫ਼ਾ. [زانو] ਲੈਟਿਨ Genu, ਗ੍ਰੀਕ Gonu....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਸ੍ਪਰ੍ਸ਼. ਸੰਗ੍ਯਾ- ਛੁਹਣ ਦੀ ਕ੍ਰਿਯਾ. "ਪੁਹਪ ਸੁਗੰਧਾ ਪਰਸ ਮਾਨੁਖ੍ਯ ਦੇਹੰ ਮਲੀਰ੍ਣ." (ਗਾਥਾ) ੨. ਸੰ. ਪਰਸ਼ ਸ੍ਪਰ੍ਸ਼ਮਣਿ. ਪਾਰਸ. "ਪਰਮ ਪਰਸ ਗੁਰੁ ਭੇਟੀਐ." (ਗਉ ਰਵਿਦਾਸ) ੩. ਪਾਰ੍ਸ਼੍ਵ. ਪਾਸਾ. "ਬਾਮ ਪਰਸ ਤੇ ਝੂਠ ਬਨਾਵਾ." (ਪਾਰਸਾਵ) ਖੱਬੇ ਪਾਸਿਓਂ ਝੂਠ ਰਚਿਆ। ੪. ਦੇਖੋ, ਪਰਸੁ....
ਸੰ. ਮਨੁਸ- ਮਨੁਸ਼੍ਯ- ਮਾਨੁਸ- ਮਾਨੁਸ਼੍ਯ. ਸੰਗ੍ਯਾ- ਆਦਮੀ. ਮਨੁੱਖ. "ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ." (ਸੁਖਮਨੀ) "ਪਰਸ ਮਾਨੁਖ੍ਯ ਦੇਹੰ ਮਲੀਣੰ." (ਗਾਥਾ) ੨. ਚਾਰਹੱਥਭਰ. ਦੇਖੋ, ਮਨਖੋਸਟ....
ਸੰ. ਸੰਗ੍ਯਾ- ਸ੍ਤੁਤਿ. ਉਸਤਤਿ "ਗਾਥਾ ਗਾਵੰਤਿ ਨਾਨਕ." (ਗਾਥਾ) ੨. ਕਥਾ. ਪ੍ਰਕਰਣ ਕਹਾਣੀ. "ਰਾਰ ਕਰਤ ਝੂਠੀ ਲਗਿ ਗਾਥਾ." (ਆਸਾ ਮਃ ੫) ੩. ਉਹ ਇਤਿਹਾਸਿਕ (ਐਤਿਹਾਸਿਕ) ਰਚਨਾ, ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. "ਜਾਤਿ ਪਾਤਿ ਨ ਗੋਤ੍ਰ ਗਾਥਾ." (ਅਕਾਲ) ੪. ਇੱਕ ਛੰਦ, ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ, ਗਾਹਾ। ੫. ਇੱਕ ਪ੍ਰਾਚੀਨ ਭਾਸਾ, ਜਿਸ ਵਿੱਚ ਸੰਸਕ੍ਰਿਤ, ਪਾਲ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. 'ਲਲਿਤ- ਵਿਸ੍ਤਰ' ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸਹਸਕ੍ਰਿਤੀ ਸਲੋਕ" ਅਤੇ "ਗਾਥਾ" ਇਸੇ ਭਾਸਾ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ....
ਮਨੁਸ- ਅਸ੍ਟ. ਦੂਜਾ ਪਾਠ- ਮਨਖੋਸਤ ਮਾਨੁਸ- ਸ਼ਤ. ਅੱਠ ਅਥਵਾ ਸੌ ਮਾਨੁਸ ਦੋਹਾਂ ਬਾਹਾਂ ਨੂੰ ਸਿੱਧਿਆ ਕਰਕੇ ਤਾਣੀਏ. ਤਦ "ਮਾਨੁਸ" ਮਾਪ ਹੁੰਦਾ ਹੈ। ਜੋ ਦੋ ਗਜ਼ ਬਰਾਬਰ ਹੈ. ਅੱਠ ਮਾਨੁਸ ੧੬. ਗਜ਼ ਅਤੇ ਸੌ ਮਾਨੁਸ ਦੇ ਸੌ ਗਜ਼, ਪੰਜਾਬੀ ਵਿਚ ਮਾਨੁਸ "ਪੁਰ" ਹੈ, ਸੰਸਕ੍ਰਿਤ ਵਿੱਚ "ਵ੍ਯਾਮ" ਆਖਦੇ ਹਨ. "ਮਨਖੋਸਤ ਲੌ ਜਲ ਉੱਚ ਭਯੋ." (ਕ੍ਰਿਸਨਾਵ) ਕ੍ਰਿਸਨ ਜੀ ਦੇ ਜਮੁਨਾ ਵਿੱਚ ਕੁੱਦਣ ਤੋਂ ਅੱਠ ਅਥਵਾ ਸੌ ਮਾਨੁਸ ਜਲ ਉਛਲਕੇ ਉੱਚਾ ਹੋਇਆ....