mātīमाती
ਮੱਤੁ (ਮਸ੍ਤ) ਹੋਈ. "ਨਾਹਿਨ ਦਰਬੁ, ਨ ਜੋਬਨ ਮਾਤੀ." (ਗਉ ਮਃ ੫) ੨. ਅ਼. [مُعطی] ਮੁਅ਼ਤ਼ੀ. ਅ਼ਤਾ ਕਰਨ ਵਾਲਾ. ਦਾਤਾ. "ਹਮ ਲਹਿ ਨ ਸਕਹਿ ਅੰਤੁ ਮਾਤੀ." (ਧਨਾ ਮਃ ੪)
मॱतु (मस्त) होई. "नाहिन दरबु, न जोबन माती." (गउ मः ५) २. अ़. [مُعطی] मुअ़त़ी. अ़ता करन वाला. दाता. "हम लहि न सकहि अंतु माती." (धना मः ४)
ਸੰ. मन्त्र- ਮੰਤ੍ਰ. ਦੇਖੋ, ਮੰਤ੍ਰ. "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫) ੨. ਸੰ. मन्तु. ਅਪਰਾਧ. ਕੁਸੂਰ। ੩. ਮਨੁੱਖ. ਆਦਮੀ। ੪. ਪ੍ਰਜਾਪਤਿ. ਪ੍ਰਜਾ ਦਾ ਮਾਲਿਕ....
ਦੇਖੋ, ਮਸਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਨਾਹਨ ੧. "ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ." (ਜੈਥ ਮਃ ੯)...
ਦੇਖੋ, ਦਰਬ ੧....
ਸੰ. ਯੌਵਨ. ਸੰਗ੍ਯਾ- ਯੁਵਾ ਅਵਸਥਾ. ਜਵਾਨੀ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ ਅਹਿ ਨਿਸਿ ਰਹੈ ਦਿਵਾਨਾ." (ਧਨਾ ਮਃ ੯)...
ਮੱਤੁ (ਮਸ੍ਤ) ਹੋਈ. "ਨਾਹਿਨ ਦਰਬੁ, ਨ ਜੋਬਨ ਮਾਤੀ." (ਗਉ ਮਃ ੫) ੨. ਅ਼. [مُعطی] ਮੁਅ਼ਤ਼ੀ. ਅ਼ਤਾ ਕਰਨ ਵਾਲਾ. ਦਾਤਾ. "ਹਮ ਲਹਿ ਨ ਸਕਹਿ ਅੰਤੁ ਮਾਤੀ." (ਧਨਾ ਮਃ ੪)...
ਸੰ. अत्त्. ਸੰਗ੍ਯਾ- ਮਾਤਾ. ਮਾਂ। ੨. ਵਡੀ ਭੈਣ। ੩. ਕਰਤਾਰ, ਜੋ ਸਭ ਨੂੰ ਆਪਣੇ ਵਿੱਚ ਲੈ ਕਰਦਾ ਹੈ। ੪. ਸੰ. अतृ- ਅਤ੍ਰਿ. ਵਿ- ਖਾਣ ਵਾਲਾ. ਖਾਊ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਕ੍ਰਿ. ਵਿ- ਦੇਖਕੇ. "ਲਹਿ ਰੂਪ ਅਪਾਰਾ." (ਚੰਦ੍ਰਾਵ) ੨. ਉਡਰਕੇ। ੩. ਲਖ (ਜਾਣ ਕੇ। ੪. ਲੱਭਕੇ, ਪ੍ਰਾਪਤ ਕਰਕੇ। ੫. ਵ੍ਯ- ਤੀਕ. ਤਕ. ਤੋੜੀ. ਲਗ....
ਦੇਖੋ, ਅੰਤ ਅਤੇ ਅੰਤ੍ਯ. "ਅੰਤੁ ਨ ਜਾਪੈ ਕੀਤਾ ਆਕਾਰ." (ਜਪੁ)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...