mantuमंतु
ਸੰ. मन्त्र- ਮੰਤ੍ਰ. ਦੇਖੋ, ਮੰਤ੍ਰ. "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫) ੨. ਸੰ. मन्तु. ਅਪਰਾਧ. ਕੁਸੂਰ। ੩. ਮਨੁੱਖ. ਆਦਮੀ। ੪. ਪ੍ਰਜਾਪਤਿ. ਪ੍ਰਜਾ ਦਾ ਮਾਲਿਕ.
सं. मन्त्र- मंत्र. देखो, मंत्र. "हरि हरि तंतु मंतु गुरि दीना." (आसा मः ५) २. सं. मन्तु. अपराध. कुसूर। ३. मनुॱख. आदमी। ४. प्रजापति. प्रजा दामालिक.
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਸੰ. तन्तु. ਸੰਗ੍ਯਾ- ਤਾਗਾ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨. ਮੱਛੀ ਫੜਨ ਦਾ ਜਾਲ, ਦੇਖੋ, ਜਲਤੰਤੁ ੩. ਤਾਰ. "ਤੂਟੀ ਤੰਤੁ ਰਬਾਬ ਕੀ." (ਓਅੰਕਾਰ) ਰਬਾਬ ਦੇਹ, ਤੰਤੁ, ਪ੍ਰਾਣ। ੪. ਤੰਦੂਆ. ਗ੍ਰਾਹ। ੫. ਸੰਤਾਨ. ਔਲਾਦ। ੬. ਪੱਠੇ. Nerves । ੭. ਸੰ. ਤਤ੍ਵ. "ਤੰਤੈ ਕਉ ਪਰਮ ਤੰਤੁ ਮਿਲਾਇਆ." (ਸੋਰ ਮਃ ੧) ੮. ਜੀਵਾਤਮਾ. "ਆਪੇ ਤੰਤੁ ਪਰਮ ਤੰਤੁ ਸਭ ਆਪੇ." (ਵਾਰ ਬਿਹਾ ਮਃ ੪) ਜੀਵਾਤਮਾ ਅਤੇ ਬ੍ਰਹਮ ਆਪੇ। ੯. ਦੇਖੋ, ਤੰਤ੍ਰ. "ਤੰਤੁ ਮੰਤੁ ਪਾਖੰਡੁ ਨ ਕੋਈ." (ਮਾਰੂ ਸੋਲਹੇ ਮਃ ੧) "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫)...
ਸੰ. मन्त्र- ਮੰਤ੍ਰ. ਦੇਖੋ, ਮੰਤ੍ਰ. "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫) ੨. ਸੰ. मन्तु. ਅਪਰਾਧ. ਕੁਸੂਰ। ੩. ਮਨੁੱਖ. ਆਦਮੀ। ੪. ਪ੍ਰਜਾਪਤਿ. ਪ੍ਰਜਾ ਦਾ ਮਾਲਿਕ....
ਗੁਰੂ ਨੇ. "ਗੁਰਿ ਕਟੀ ਮਿਹੰਡੀ ਜੇਵੜੀ." (ਸ੍ਰੀ ਮਃ ੫. ਪੈਪਾਇ. ) "ਗੁਰਿ ਆਸਾ ਮਨਸਾ ਪੂਰੀਆ." (ਬਿਹਾ ਛੰਤ ਮਃ ੪) ੨. ਸੰ. ਗੁਰੁਭਿਃ ਤ੍ਰਿਤੀਆ ਵਿਭਕ੍ਤਿ ਦਾ ਬਹੁਵਚਨ. ਗੁਰੂਆਂ ਨੇ. ਸਤਿਗੁਰਾਂ ਨੇ ੩. ਗੁਰ੍ਵੀ. ਵਡੀ ਭਾਰੀ....
ਦਿੱਤਾ. ਦੀਆ. "ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ." (ਤੁਖਾ ਛੰਤ ਮਃ ੫) ੨. ਦੀਨ ਦਾ. ਦੀਨ ਦੀ. "ਬਿਨਉ ਸੁਨਹੁ ਇਕ ਦੀਨਾ." (ਤੁਖਾ ਛੰਤ ਮਃ ੫) ੩. ਸੰਗ੍ਯਾ- ਜਿਲਾ ਫ਼ਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘ ਵਾਲਾ ਵਿੱਚ ਇੱਕ ਪਿੰਡ. ਇਸ ਦੇ ਪਾਸ ਹੀ ਦੱਖਣ ਵੱਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਦ੍ਵਾਰਾ "ਲੋਹਗੜ੍ਹ" ਨਾਮ ਤੋਂ ਪ੍ਰਸਿੱਧ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਰਿਆਸਤ ਫਰੀਦਕੋਟ ਨੇ ਕਰਵਾਈ ਹੈ. ਮਹਾਰਾਜਾ ਰਣਜੀਤਸਿੰਘ ਦੇ ਸਮੇਂ ਦੀ ਅਤੇ ਰਿਆਸਤ ਨਾਭੇ ਵੱਲੋਂ ਕ਼ਰੀਬ ਦੋ ਸੌ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਮੇਲਾ ਮਾਘੀ ਨੂੰ ਹੁੰਦਾ ਹੈ. ਰੇਲਵੇ ਸਟੇਸ਼ਨ ਰਾਮਪੁਰਾਫੂਲ ਤੋਂ ੧੮. ਮੀਲ ਉੱਤਰ ਅਤੇ ਜੈਤੋ ਸਟੇਸ਼ਨ ਤੋਂ ੧੮. ਮੀਲ ਪੂਰਵ ਹੈ. ਦੇਖੋ, ਜਫਰਨਾਮਾ ਸਾਹਿਬ ਅਤੇ ਦਯਾਲਪੁਰਾ। ੪. ਸੰ. ਚੂਹੀ. ਮੂਸਿਕਾ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਸੰਗ੍ਯਾ- ਗੁਨਾਹ. ਪਾਪ. ਦੋਸ। ੨. ਭੁੱਲ. ਖ਼ਤਾ। ੩. ਅਵੱਗ੍ਯਾ. ਬੇਅਦਬੀ....
ਕੁਸ਼ਪੁਰ. ਲਹੌਰ ਦੇ ਜਿਲੇ ਇੱਕ ਨਗਰ, ਜੋ ਤਸੀਲ ਅਤੇ N. W. R. ਦਾ ਜਁਕਸ਼ਨ ਸਟੇਸ਼ਨ ਹੈ. ਵਿਚਿਤ੍ਰਨਾਟਕ ਵਿੱਚ ਇਸ ਨਗਰ ਦਾ ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਕਰਕੇ ਵਸਾਉਣਾ ਲਿਖਿਆ ਹੈ, ਯਥਾ- "ਤਹੀ ਤਿਨੈ ਬਾਂਧੇ ਦੁਇ ਪੁਰਵਾ। ਏਕ ਕੁਸੂਰ ਦੁਤੀਯ ਲਹੁਰਵਾ." ਇਸ ਸ਼ਹਿਰ ਨੂੰ ਖਾਲਸਾਦਲ ਨੇ ਜੇਠ ਸੰਮਤ ੧੮੧੭ ਵਿੱਚ ਫਤੇ ਕਰਕੇ ਉੱਥੋਂ ਦੇ ਹਾਕਮ ਆਸਮਾਨ ਖ਼ਾਨ ਨੂੰ ਕਤਲ ਕੀਤਾ. ਸਨ ੧੮੦੭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿਘ ਦੀ ਸਹਾਇਤਾ ਨਾਲ ਕੁਸੂਰ ਦੇ ਹਾਕਿਮ ਕੁਤਬੁੱਦੀਨ ਨੂੰ ਕਤਲ ਕਰਕੇ ਸਿੱਖਰਾਜ ਨਾਲ ਕੁਸੂਰ ਦਾ ਇਲਾਕਾ ਮਿਲਾਇਆ। ੨. ਅ਼. [قُصوُر] ਕ਼ੁਸੂਰ. ਦੋਸ. ਖ਼ਤ਼ਾ. ਗੁਨਾਹ. ਅਪਰਾਧ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਸੰਗ੍ਯਾ- ਰੈਯਤ ਦਾ ਸ੍ਵਾਮੀ ਰਾਜਾ। ੨. ਸ੍ਰਿਸ੍ਟਿ ਦਾ ਮਾਲਿਕ ਕਰਤਾਰ। ੩. ਪਿਤਾ। ੪. ਪ੍ਰਜਾ ਦੇ ਰਚਣ ਵਾਲੇ ਦੇਵਤੇ ਅਤੇ ਰਿਖਿ. ਇਨ੍ਹਾਂ ਦੀ ਗਿਣਤੀ ਆਨ੍ਹਿਕਤੰਤ੍ਰ ਅਨੁਸਾਰ ਦਸ ਹੈ- ਮਰੀਚਿ, ਅਤ੍ਰਿ, ਅੰਗਿਰਾ, ਪੁਲਸਤ੍ਯ, ਪੁਲਹ, ਕ੍ਰਤੁ, ਪ੍ਰਚੇਤਾ, ਵਸ਼ਿਸ੍ਠ, ਭ੍ਰਿਗੁ, ਨਾਰਦ.#ਮਹਾਭਾਰਤ ਦੇ ਮੋਕ੍ਸ਼੍ਧਰਮ ਵਿੱਚ ਇੱਕੀ ਪ੍ਰਜਾਪਤਿ ਲਿਖੇ ਹਨ-#ਬ੍ਰਹਮਾ, ਸ੍ਥਾਣੁ, ਮਨੁ, ਦਕ੍ਸ਼੍, ਭ੍ਰਿਗ, ਧਰਮ, ਯਮਰਾਜ, ਮਰੀਚਿ, ਅੰਗਿਰਾ, ਅਤ੍ਰਿ, ਪੁਲਸਤ੍ਯ, ਪੁਲਹ, ਕ੍ਰਤੁ, ਵਸ਼ਿਸ੍ਟ, ਪਰਮੇਸ੍ਟੀ, ਵਿਵਸ੍ਵਤ, ਸੋਮ, ਕਰ੍ਦਮ, ਕ੍ਰੋਧ, ਅਰ੍ਵਾਕ ਅਤੇ ਕ੍ਰੀਤ। ੫. ਇੰਦ੍ਰ. ਦੇਵਰਾਜ। ੬. ਸੂਰਜ। ੭. ਅਗਨਿ। ੮. ਲੋਕ ਕੁਮ੍ਹਿਆਰ (ਕੁੰਭਕਾਰ) ਨੂੰ ਭੀ "ਪ੍ਰਜਾਪਤਿ" ਆਖਦੇ ਹਨ....
ਸੰਗ੍ਯਾ- ਔਲਾਦ. ਸੰਤਾਨ। ੨. ਉਤਪੱਤਿ. ਪੈਦਾਇਸ਼। ੩. ਰੈਯਤ. ਕਿਸੇ ਰਾਜਾ ਦੇ ਰਾਜ ਵਿੱਚ ਰਹਿਣ ਵਾਲੇ ਉਹ ਲੋਕ, ਜੋ ਕਰ (ਮਹਿਸੂਲ) ਦਿੰਦੇ ਹਨ....
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....