ਮਾਤਲੋਕ

mātalokaमातलोक


ਸੰਗ੍ਯਾ- ਮਾਤ੍ਰਿਭੂਮਿ. ਜਨਮ ਦਾ ਦੇਸ਼. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਮਰ੍‍ਤ੍ਯਲੋਕ. ਮੱਨੁਖਾਂ ਦਾ ਦੇਸ਼. ਮਰਣ ਵਾਲੇ ਜੀਵਾਂ ਦਾ ਲੋਕ। ੩. ਮਰ੍‍ਤ੍ਯ- ਲੋਕ. ਮਰਣਧਰਮਾ ਲੋਕ. ਚੌਰਾਸੀ ਵਿੱਚ ਭ੍ਰਮਣ ਵਾਲੇ ਪ੍ਰਾਣੀ. "ਨੇੜੈ ਦਿਸੈ ਮਾਤਲੋਕ, ਤੁਧੁ ਸੁਝੈ ਦੂਰੁ." (ਵਾਰ ਰਾਮ ੩) ਦੁਨਿਆਵੀ ਲੋਕ ਤੁੱਛਦ੍ਰਿਸ੍ਟਿ ਵਾਲੇ ਹਨ, ਆਪ ਦੀਰਘਦ੍ਰਸ੍ਟਾ ਹੋ.


संग्या- मात्रिभूमि. जनम दा देश. "मातलोक विॱच किआ वरतारा?" (भागु) २. मर्‍त्यलोक. मॱनुखां दा देश. मरण वाले जीवां दा लोक। ३. मर्‍त्य- लोक. मरणधरमा लोक. चौरासी विॱच भ्रमण वाले प्राणी. "नेड़ै दिसै मातलोक, तुधु सुझै दूरु." (वार राम ३) दुनिआवी लोक तुॱछद्रिस्टि वाले हन, आप दीरघद्रस्टा हो.