mānaमाण
ਦੇਖੋ, ਮਾਣਨਾ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੨. ਦੇਖੋ, ਮਾਨ. "ਤੂ ਮੇਰਾ ਬਹੁ ਮਾਣ. ਕਰਤੇ!" (ਗਉ ਮਃ ੫) "ਦਰਗਹਿ ਮਾਣ ਪਾਵਹਿ." (ਵਡ ਅਲਾਹਣੀ ਮਃ ੧) ੩. ਫ਼ਖ਼ਰ. "ਜਾ ਤੂੰ. ਤਾ ਮੈ ਮਾਣ ਕੀਆ ਹੈ." (ਵਡ ਮਃ ੧) ੪. ਵਾਨ. ਵੰਤ. ਵਾਲਾ. "ਨਮੋ ਅਸਤ੍ਰਮਾਣੇ." (ਜਾਪੁ)
देखो, माणना. "रंगु माणिलै पिआरिआ." (स्री मः १) २. देखो, मान. "तू मेरा बहु माण. करते!" (गउ मः ५) "दरगहि माण पावहि." (वड अलाहणी मः १) ३. फ़ख़र. "जा तूं. ता मै माण कीआ है." (वड मः १) ४. वान. वंत. वाला. "नमो असत्रमाणे." (जापु)
ਕ੍ਰਿ- ਭੋਗਣਾ. ਆਨੰਦ ਲੈਣਾ. "ਰਾਜ ਜੋਗ ਜਿਨਿ ਮਾਣਿਓ." (ਸਵੈਯੇ ਮਃ ੧. ਕੇ) ੨. ਮਿਣਨਾ. ਮਾਪ ਕਰਨਾ. ਤੋਲਣਾ। ੩. ਮਾਨ (ਸਨਮਾਨ) ਸਹਿਤ ਕਰਨਾ. "ਸਤਿਜੁਗਿ ਤੈ ਮਾਣਿਓ." (ਸਵੈਯੇ ਮਃ ੧. ਕੇ)...
ਦੇਖੋ, ਰੰਗ। ੨. ਪ੍ਰੇਮ. "ਸੰਤਾ ਸੇਤੀ ਰੰਗੁ ਨ ਲਾਏ." (ਮਾਝ ਮਃ ੫) ੩. ਆਨੰਦ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੪. ਰੰਕ (ਕੰਗਾਲ) ਲਈ ਭੀ ਰੰਗੁ ਸ਼ਬਦ ਆਇਆ ਹੈ. "ਰਾਣਾ ਰਾਉ ਨ ਕੋ ਰਹੈ, ਰੰਗੁ ਨ ਤੁੰਗੁ ਫਕੀਰੁ." (ਓਅੰਕਾਰ) ਦੇਖੋ, ਤੁੰਗ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਦੇਖੋ, ਮਾਣਨਾ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੨. ਦੇਖੋ, ਮਾਨ. "ਤੂ ਮੇਰਾ ਬਹੁ ਮਾਣ. ਕਰਤੇ!" (ਗਉ ਮਃ ੫) "ਦਰਗਹਿ ਮਾਣ ਪਾਵਹਿ." (ਵਡ ਅਲਾਹਣੀ ਮਃ ੧) ੩. ਫ਼ਖ਼ਰ. "ਜਾ ਤੂੰ. ਤਾ ਮੈ ਮਾਣ ਕੀਆ ਹੈ." (ਵਡ ਮਃ ੧) ੪. ਵਾਨ. ਵੰਤ. ਵਾਲਾ. "ਨਮੋ ਅਸਤ੍ਰਮਾਣੇ." (ਜਾਪੁ)...
ਪ੍ਰਾਪਤ ਕਰਦਾ ਹੈ. ਪਾਉਂਦਾ ਹੈ. "ਪੜਿ਼ ਪੜਿ ਪਾਵਹਿ ਮਾਨੁ." (ਜਪੁ)....
ਸੰਗ੍ਯਾ- ਸ਼ਲਾਘਾ (ਉਸਤਤਿ) ਦੀ ਕਵਿਤਾ. ਉਹ ਗੀਤ ਜਿਸ ਵਿੱਚ ਕਿਸੇ ਦੇ ਗੁਣ ਗਾਏ ਜਾਣ. ਖ਼ਾਸ ਕਰਕੇ ਮੋਏ ਪ੍ਰਾਣੀ ਦੇ ਗੁਣ ਕਰਮ ਕਹਿਕੇ ਜੋ ਗੀਤ ਗਾਇਆ ਜਾਂਦਾ ਹੈ, ਉਸ ਦਾ ਨਾਉਂ ਅਲਾਹਣੀ ਹੈ. ਦੇਖੋ, ਰਾਗ ਵਡਹੰਸ ਵਿੱਚ ਸਤਿਗੁਰੂ ਨਾਨਕ ਦੇਵ ਦੀ ਸਿਖ੍ਯਾ ਭਰੀ ਬਾਣੀ, ਜਿਸ ਦੀ ਪਹਿਲੀ ਤੁਕ ਹੈ-#"ਧੰਨੁ ਸਿਰੰਦਾ ਸਚਾ ਪਾਤਿਸਾਹੁ."...
ਅ਼. [فخر] ਸੰਗ੍ਯਾ- ਵਡਾਈ. ਮਾਨ। ੨. ਉੱਤਮਤਾ. ਸ਼੍ਰੇਸ੍ਠਤਾ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)...
ਵਿ- ਵਾਲਾ. ਜੈਸੇ- ਗੁਣਵਾਨ। ੨. ਦੇਖੋ, ਬਾਨ। ੩. ਦੇਖੋ, ਵਾਣ। ੪. ਸੰ. ਵਨ ਨਾਲ ਹੈ ਜਿਸ ਦਾ ਸੰਬੰਧ, ਜੰਗਲੀ....
ਦੇਖੋ, ਵਤ ੩. "ਰੇ ਮਨ, ਵਤ੍ਰ ਬੀਜਣ ਨਾਉ." (ਮਾਰੂ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...