mahāvidhyā, mahāvidhiāमहाविद्या, महाविदिआ
ਆਤਮ ਵਿਦ੍ਯਾ। ੨. ਚਾਮੁੰਡਾਤੰਤ੍ਰ ਵਿੱਚ ਦਸ ਦੇਵੀਆਂ (ਕਾਲੀ, ਤਾਰਾ, ਸੋੜਸ਼ੀ. ਭੁਵਨੇਸ਼੍ਵਰੀ, ਭੈਰਵੀ, ਛਿੰਨਮਸ੍ਵਾ, ਧੂਮਾਵਤੀ, ਬਗਲਾ, ਮਾਤੰਗਾ, ਕਮਲਾਤਮਿਕਾ) ਨੂੰ ਮਹਾਵਿਦ੍ਯਾ ਲਿਖਿਆ ਹੈ.
आतम विद्या। २. चामुंडातंत्र विॱच दस देवीआं (काली, तारा, सोड़शी. भुवनेश्वरी, भैरवी, छिंनमस्वा, धूमावती, बगला, मातंगा, कमलातमिका) नूं महाविद्या लिखिआ है.
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਸੰ. ਸੰਗ੍ਯਾ- ਨਕ੍ਸ਼੍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)...
ਦੁਰਗਾ. ਦੇਖੋ, ਦੇਵੀ ਭਾਗਵਤ ਸਕੰਧ ੭. ਅਃ ੨੯....
ਸੰ. ਵਿ- ਡਰਾਉਣੀ. ਭੈ ਦੇਣ ਵਾਲੀ। ੨. ਸੰਗ੍ਯਾ- ਕਾਲੀ. ਚਾਮੁੰਡਾ।#੩. ਇੱਕ ਰਾਗਿਣੀ, ਜੋ ਸੰਪੂਰਣਜਾਤਿ ਦੀ ਹੈ. ਇਸ ਵਿੱਚ ਸੜਜ ਮੱਧਮ ਅਤੇ ਪੰਚਮ ਸ਼ੁੱਧ ਹਨ. ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਵਾਦੀ ਧੈਵਤ ਅਤੇ ਸੰਵਾਦੀ ਗਾਂਧਾਰ ਹੈ. ਦੱਖਣੀ ਗਵੈਯਾਂ ਦੀ ਇਹੀ ਸ਼ੁੱਧ ਟੋਡੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਪਹਿਲੇ ਦੋ ਪਹਿਰ ਹਨ....
ਬਕ ਅਥਵਾ ਵਕ. ਦੇਖੋ, ਬਗੁਲਾ....
ਆਤਮ ਵਿਦ੍ਯਾ। ੨. ਚਾਮੁੰਡਾਤੰਤ੍ਰ ਵਿੱਚ ਦਸ ਦੇਵੀਆਂ (ਕਾਲੀ, ਤਾਰਾ, ਸੋੜਸ਼ੀ. ਭੁਵਨੇਸ਼੍ਵਰੀ, ਭੈਰਵੀ, ਛਿੰਨਮਸ੍ਵਾ, ਧੂਮਾਵਤੀ, ਬਗਲਾ, ਮਾਤੰਗਾ, ਕਮਲਾਤਮਿਕਾ) ਨੂੰ ਮਹਾਵਿਦ੍ਯਾ ਲਿਖਿਆ ਹੈ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....