malubhakhiमलुभखि
ਸੰਗ੍ਯਾ- ਮਲਿਨ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ. ਧਰਮ ਅਨੁਸਾਰ ਨਿੰਦਿਤ ਭੋਜਨ. "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੨. ਵਿ- ਮਲਭਕ੍ਸ਼ੀ. ਹਰਾਮ ਖਾਣ ਵਾਲਾ. ਬਦਮਾਸ਼. ਦੇਖੋ, ਮਲਭਖੁ.
संग्या- मलिन भक्श्य. अपवित्र ख़ुराक. धरम अनुसार निंदित भोजन. "असंख मलेछ मलुभखि खाहि." (जपु) २. वि- मलभक्शी. हराम खाणवाला. बदमाश. देखो, मलभखु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਮੈਲਾ. ਮਲੀਨ. ਮੈਲੀ. "ਮਲਿਨ ਭਈ ਮਤਿ, ਮਾਧਵਾ!" (ਗਉ ਰਵਿਦਾਸ) ੨. ਉਦਾਸ। ੩. ਕਲੰਕਸਹਿਤ. ਪਾਪੀ....
ਸੰ. ਵਿ- ਖਾਣ ਯੋਗ੍ਯ। ੨. ਸੰਗ੍ਯਾ- ਭੋਜਨ. ਖਾਣ ਅਥਵਾ ਪੀਣ ਦਾ ਪਦਾਰਥ. ਅਸ਼ਨ....
ਵਿ- ਜੋ ਪਵਿਤ੍ਰ ਨਹੀਂ. ਮੈਲਾ. ਨਾਪਾਕ. "ਸੰਤ ਕਾ ਦੋਖੀ ਸਦਾ ਅਪਵਿਤੁ." (ਸੁਖਮਨੀ) "ਅਪਵਿਤ੍ਰ ਪਵਿਤ੍ਰ ਜਿਨਿ ਤੂ ਕਰਿਆ." (ਰਾਮ ਅਃ ਮਃ ੫)...
ਫ਼ਾ. [خوراک] ਸੰਗ੍ਯਾ- ਆਹਾਰ. ਭੋਜਨ. ਗਿਜਾ। ੨. ਸੰ. ਖੁਰ ਵਾਲਾ ਪਸ਼ੂ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਜਿਸ ਦੀ ਨਿੰਦਾ ਕੀਤੀਗਈ ਹੈ. ਬਦਨਾਮ. ਨਿੰਦਿਆ ਹੋਇਆ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਵਿ- ਸੰਖ੍ਯਾ ਬਿਨਾ. ਬੇਸ਼ੁਮਾਰ. ਅਣ- ਗਿਣਤ. ਅਨੰਤ. "ਅਸੰਖ ਜਪ ਅਸੰਖ ਭਾਉ." (ਜਪੁ)...
ਸੰ. म्लेच्छ. ਧਾ- ਆਮਪਸ੍ਟ ਅਤੇ ਅਸ਼ੁੱਧ ਬੋਲਣਾ, ਜੰਗਲੀ ਬੋਲੀ ਬੋਲਣਾ। ੨. ਸੰਗ੍ਯਾ- ਵਿਗੜਿਆ ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ.#म्लेच्छोह वाएष यदपशब्दः#੩. ਉਹ ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। ੪. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਸ਼ਬਦ ਵਿਦੇਸ਼ੀਆਂ ਅਤੇ ਆਰਯਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ। ੫. ਪਾਪ ਕਰਨ ਵਾਲਾ ਪੁਰੁਖ ਕੁਕਰਮ ਅਤੇ ਅਨ੍ਯਾਯ ਕਰਨ ਵਾਲਾ. "ਮਲੇਛੁ ਪਾਪੀ ਪਚਿਆ ਭਇਆ ਨਿਰਾਸੁ." (ਭੈਰ ਮਃ ੫) "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੬. ਵੌਧਾਯਨ ਰਿਖਿ ਲਿਖਦਾ ਹੈ-#गोमांसखादको यस्तु विरुद्घं बहु भापते।#सर्वाचार विहीनश्च म्लेच्छ इत्यभिधीयते।#ਜੋ ਗਉ ਦਾ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ ਜਿਸ ਦਾ ਉੱਤਮ ਆਚਾਰ ਨਹੀਂ, ਉਹ ਮਲੇਛ ਹੈ....
ਸੰਗ੍ਯਾ- ਮਲਿਨ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ. ਧਰਮ ਅਨੁਸਾਰ ਨਿੰਦਿਤ ਭੋਜਨ. "ਅਸੰਖ ਮਲੇਛ ਮਲੁਭਖਿ ਖਾਹਿ." (ਜਪੁ) ੨. ਵਿ- ਮਲਭਕ੍ਸ਼ੀ. ਹਰਾਮ ਖਾਣ ਵਾਲਾ. ਬਦਮਾਸ਼. ਦੇਖੋ, ਮਲਭਖੁ....
ਖਾਂਦਾ ਹੈ. "ਕੰਨੀ ਸੂਤਕ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ) ਚੁਗਲੀ ਖਾਂਦਾ ਹੈ। ੨. ਦੇਖੋ, ਖ੍ਵਾਹ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਅ਼. [حرام] ਹ਼ਰਾਮ. ਇ- ਹ਼ਰਮ (ਨਿਸਿੱਧ) ਕੀਤਾ ਹੋਇਆ. ਵਰਜਿਤ। ੨. ਧਰਮ ਅਨੁਸਾਰ ਜਿਸ ਦਾ ਤ੍ਯਾਗ ਕਰਨਾ ਯੋਗ ਹੈ. "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਵਾਰ ਮਾਝ ਮਃ ੧) ੩. ਅਪਵਿਤ੍ਰ। ੪. ਪ੍ਰਸਿੱਧ. ਮਸ਼ਹੂਰ. ਦੇਖੋ, ਹਰਮ ੬.। ੫. ਪਵਿਤ੍ਰ ਕੀਤਾ ਹੋਇਆ. ਦੇਖੋ, ਹਰਮ ੫....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [بدمعاش] ਵਿ- ਬੁਰੀ ਹੈ ਜਿਸ ਦੀ ਮਆ਼ਸ਼ (ਜੀਵਿਕਾ). ਨੀਚ ਕਰਮ ਕਰਕੇ ਨਿਰਵਾਹ ਕਰਨ ਵਾਲਾ। ੨. ਦੁਰਾਚਾਰੀ. ਬਦਚਲਨ....
ਵਿ- ਮੈਲ ਭਕ੍ਸ਼੍ਣ ਵਾਲਾ. ਮਲ ਖਾਣ ਵਾਲਾ "ਓਹੁ ਮਲਭਖੁ ਮਾਇਆਧਾਰੀ." (ਗੁਜ ਅਃ ਮਃ ੪) ੨. ਰਿਸ਼ਵਤ ਖਾਣ ਵਾਲਾ. ਹਰਾਮਖ਼ੋਰ। ੩. ਸੰਗ੍ਯਾ- ਮੈਲਾ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ। ੪. ਧਰਮ ਵਿਰੁੱਧ ਭੋਜਨ....