tātaparaja, tātaparēaतातपरज, तातपरय
ਸੰ. तात्पर्य्य- ਤਾਤਪਰ੍ਯ. ਸੰਗ੍ਯਾ- ਅਭਿਪ੍ਰਾਯ. ਆਸ਼ਯ. ਮਤਲਬ। ੨. ਅਰਥ। ੩. ਵਾਕ੍ਯ ਵਿੱਚ ਉਹ ਸ਼ਕਤਿ, ਜੋ ਅਰਥ ਦੀ ਯੋਗ੍ਯਤਾ ਦਾ ਬੋਧ ਕਰਾਉਂਦੀ ਹੈ. "ਵਾਕ੍ਯ ਅਰਥ ਕੇ ਜਨਨ ਕੀ ਆਹਿ ਯੋਗ੍ਯਤਾ ਜੋਇ। ਤਾਤਪਰਜ ਪੁਨ ਵਾਕ ਮੇ ਕਹੈਂ ਵਿਦਾਂਤੀ ਸੋਇ." (ਭਾਈ ਗੁਲਾਬ ਸਿੰਘ)
सं. तात्पर्य्य- तातपर्य. संग्या- अभिप्राय. आशय. मतलब। २. अरथ। ३. वाक्य विॱच उह शकति, जो अरथ दी योग्यता दा बोध कराउंदी है. "वाक्य अरथ के जनन की आहि योग्यता जोइ। तातपरज पुन वाक मे कहैं विदांती सोइ." (भाई गुलाब सिंघ)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਮਨ ਦਾ ਵਿਚਾਰ. ਮਨੋਰਥ। ੨. ਤਾਤਪਰਯ. ਸਿੱਧਾਂਤ....
ਸੰ. ਸੰਗ੍ਯਾ- ਮਤ਼ਲਬ. ਅਭਿਪ੍ਰਾਯ. ਤਾਤਪਰਯ। ੨. ਵਾਸਨਾ. ਇੱਛਾ....
ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਦੇਖੋ, ਵਾਕੁ....
ਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (ਗਉ ਕਬੀਰ) ੩. ਮਾਇਆ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੪. ਭਾਵ- ਇਸਤ੍ਰੀ. "ਸਕਤਿ ਸਨੇਹ ਕਰਿ ਸੁੰਨਤਿ ਕਰੀਐ." (ਆਸਾ ਕਬੀਰ) "ਤਉ ਆਨਿ ਸਕਤਿ ਗਲਿ ਬਾਂਧਿਆ." (ਸ੍ਰੀ ਬੇਣੀ) ੫. . ਕੁਦਰਤ. ਪ੍ਰਕ੍ਰਿਤਿ। ੬. ਬਰਛੀ. ਸੈਹਥੀ. "ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ." (ਸਵੈਯੇ. ਮਃ ੨. ਕੇ) ਇਸ ਥਾਂ "ਸਕਤਿ" ਸ਼ਬਦ ਸ਼ਲੇਸ ਹੈ. ਮਾਇਆ ਅਤੇ ਬਰਛੀ। ੭. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। ੮. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸਨਵੀ, ਸ਼ਾਂਤਾ, ਬ੍ਰਹਮਾ੍ਣੀ, ਰੌਦ੍ਰੀ, ਕੌਮਾਰੀ, ਨਾਰਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰ੍ਤਿ, ਕਾਂਤਿ, ਤੁਸ੍ਟਿ, ਪੁਸ੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। ੯. ਸੰ. ਸਕ੍ਤਿ. ਸੰਬੰਧ. ਸੰਯੋਗ. "ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ." (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ....
ਸੰ. ਸੰਗ੍ਯਾ- ਲਾਇਕਪੁਣਾ. ਲਿਆਕਤ। ੨. ਤਾਕਤ. ਸ਼ਕਤਿ। ੩. ਸ਼ਬਦਾਂ ਦੇ ਅਰਥਬੋਧ ਦਾ ਸਾਧਨ. ਅਰਥਾਤ ਪਦਾਰਥਾਂ ਦੇ ਪਰਸਪਰ ਸੰਬੰਧ ਵਿੱਚ ਰੁਕਾਵਟ ਅਤੇ ਅਯੋਗ੍ਯਤਾ ਦਾ ਨਾ ਹੋਣਾ....
ਸੰ. ਸੰਗ੍ਯਾ- ਗਿਆਨ. ਸਮਝ। ੨. ਜਾਗਰਣ. ਜਾਗਣਾ। ੩. ਵਿ- ਜਾਣਨ ਵਾਲਾ. ਗਿਆਨੀ। ੪. ਦੇਖੋ, ਬੌੱਧ....
ਦੇਖੋ, ਜਣਨ....
ਕ੍ਰਿ- ਹੈ. ਅਸ੍ਤਿ. "ਸਾਧੁਸੰਗਤਿ ਬੈਕੁੰਠੈ ਆਹਿ." (ਗਉ ਕਬੀਰ) "ਜਲਿ ਥਲਿ ਰਮਈਆ ਆਹਿਓ." (ਸੋਰ ਮਃ ੫) ਦੇਖੋ, ਆਹ। ੨. ਕ੍ਰਿ. ਵਿ- ਆਹ (ਇੱਛਾ) ਕਰਕੇ. ਚਾਹਕੇ. ਲੋੜਕੇ "ਨਾਨਕ ਆਹਿ ਸਰਣਿ ਪ੍ਰਭੁ ਆਇਓ." (ਆਸਾ ਮਃ ੫)...
ਸਰਵ- ਜੋ. ਜੇਹੜਾ. "ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਹੇ." (ਵਡ ਛੰਤ ਮਃ ੧) ੨. ਸੰਗ੍ਯਾ- ਸਿੰਧੀ. ਭਾਰਯਾ. ਜੋਰੂ. ਸੰ. ਜਾਯਾ. ਅ਼. [زوَجہ] ਜ਼ੌਜਹ. "ਘਰ ਕੀ ਜੋਇ ਗਵਾਈ ਥੀ." (ਗੌਂਡ ਨਾਮਦੇਵ) ਦੇਖੋ, ਜੋਇ ਖਸਮੁ ੩. ਕ੍ਰਿ. ਵਿ- ਜੋਹਕੇ. ਪੜਤਾਲਕੇ. ਖੋਜਕੇ. "ਬੇਦ ਪੁਰਾਨ ਸਭ ਦੇਖੇ ਜੋਇ." (ਬਸੰ ਰਾਮਾਨੰਦ)...
ਸੰ. तात्पर्य्य- ਤਾਤਪਰ੍ਯ. ਸੰਗ੍ਯਾ- ਅਭਿਪ੍ਰਾਯ. ਆਸ਼ਯ. ਮਤਲਬ। ੨. ਅਰਥ। ੩. ਵਾਕ੍ਯ ਵਿੱਚ ਉਹ ਸ਼ਕਤਿ, ਜੋ ਅਰਥ ਦੀ ਯੋਗ੍ਯਤਾ ਦਾ ਬੋਧ ਕਰਾਉਂਦੀ ਹੈ. "ਵਾਕ੍ਯ ਅਰਥ ਕੇ ਜਨਨ ਕੀ ਆਹਿ ਯੋਗ੍ਯਤਾ ਜੋਇ। ਤਾਤਪਰਜ ਪੁਨ ਵਾਕ ਮੇ ਕਹੈਂ ਵਿਦਾਂਤੀ ਸੋਇ." (ਭਾਈ ਗੁਲਾਬ ਸਿੰਘ)...
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਸੰ. ਸੰਗ੍ਯਾ- ਬਚਨ। ੨. ਵਕ (ਬਗੁਲਿਆਂ) ਦੀ ਪੰਕ੍ਤਿ (ਡਾਰ). ੩. ਵਿ- ਬਗੁਲੇ ਨਾਲ ਹੈ ਜਿਸ ਦਾ ਸੰਬੰਧ....
ਸਰਵ- ਉਹੀ. ਵਹ. ਓਹ. "ਚਤੁਰ ਸਿਆਣਾ ਸੁਘੜ ਸੋਇ." (ਗਉ ਥਿਤੀ ਮਃ ੫) ੨. ਸੰਗ੍ਯਾ- ਸ਼ੁਹਰਤ. ਚਰਚਾ. "ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ." (ਸ੍ਰੀ ਮਃ ੧) "ਤਿਨ ਕੀ ਨਿਰਮਲ ਸੋਇ." (ਬਾਰਹਮਾਹਾ ਮਾਝ) ੩. ਸੁਗੰਧ. ਖੁਸ਼ਬੂ. ਸ਼ੁਰਭਿ. "ਇਸ ਮਨ ਕੋ ਬਸੰਤ ਕੀ ਲਗੈ ਨ ਸੋਇ." (ਬਸੰ ਮਃ ੩) ੪. ਸ਼ੋਭਾ. ਕੀਰਤਿ. "ਤਿਸ ਕੀ ਸੋਇ ਸੁਣੀ ਮਨੁ ਹਰਿਆ." (ਆਸਾ ਮਃ ੫) ੫. ਦੇਖੋ, ਸਉਣਾ. "ਬਾਵਰ ਸੋਇ ਰਹੇ." (ਆਸਾ ਮਃ ੫) ੬. ਕ੍ਰਿ. ਵਿ- ਸੌਂਦਾ. "ਸੋਇ ਅਚਿੰਤਾ ਜਾਗਿ ਅਚਿੰਤਾ." (ਭੈਰ ਮਃ ੫)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਫ਼ਾ. [گُلاب] ਸੰਗ੍ਯਾ- ਸ੍ਥਲਕਮਲ. Rose ਭਾਰਤ ਵਿੱਚ ਇਹ ਅਨੇਕ ਜਾਤਾਂ ਦਾ ਹੁੰਦਾ ਹੈ ਅਤੇ ਬਹੁਤ ਜਾਤੀਆਂ ਵਿਦੇਸ਼ ਤੋਂ ਆਈਆਂ ਹਨ. ਗੁਲਕ਼ੰਦ, ਅਰਕ ਅਤੇ ਇਤਰ ਲਈ ਚੇਤੀ ਗੁਲਾਬ ਸਭ ਤੋਂ ਉੱਤਮ ਹੁੰਦਾ ਹੈ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....