marakaमरक
ਸੰ. ਸੰਗ੍ਯਾ- ਮਾਰਨ ਵਾਲਾ, ਛੂਤ ਦਾ ਭਯੰਕਰ ਰੋਗ. ਵਬਾ. ਮਰੀ. ਪਲੇਗ (plague) ਆਦਿ। ੨. ਸੰ. मर्क. ਧਾ- ਜਾਣਾ, ਚਲਣਾ, ਉਛਲਣਾ। ੩. ਸੰਗ੍ਯਾ- ਮਰ੍ਕ. ਸੂਰਯਗ੍ਰਹ਼ਣ।੪ ਆਮਰ੍ਕ. ਦੈਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕ੍ਰ ਦਾ ਪੁਤ੍ਰ ਸੀ. ਦੇਖੋ, ਸੰਡਾਮਰਕਾ। ੫. ਦੇਹ. ਸਰੀਰ. ੬. ਪੌਣ. ਵਾਯੁ। ੭. ਬਾਂਦਰ। ੮. ਵਿ- ਮਾਂਜਣ ਲਾਇਕ.
सं. संग्या- मारन वाला, छूत दा भयंकर रोग. वबा. मरी. पलेग (plague) आदि। २. सं. मर्क. धा- जाणा, चलणा, उछलणा। ३. संग्या- मर्क. सूरयग्रह़ण।४ आमर्क. दैतां दा इॱक पुरोहित, जो शुक्र दा पुत्र सी. देखो, संडामरका। ५. देह. सरीर. ६. पौण. वायु। ७. बांदर। ८. वि- मांजण लाइक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਛੁਹਣ ਦਾ ਭਾਵ. ਸਪਰਸ਼। ੨. ਭਿੱਟ. ਅਪਵਿਤ੍ਰ ਦੇ ਛੁਹਣ ਤੋਂ ਹੋਈ ਅਪਵਿਤ੍ਰਤਾ। ੩. ਸਪਰਸ਼ ਤੋਂ ਹੋਣ ਵਾਲੇ ਰੋਗ ਦੀ ਲਾਗ....
ਸੰ. ਵਿ- ਡਰਾਉਣਾ. ਭਯ ਦਾਯਕ. ਖੌਫ਼ਨਾਕ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਅ਼. [وبا] ਸੰਗ੍ਯਾ- ਮਰੀ. ਮਹਾ ਮਾਰੀ। ੨. ਜਲ ਪੌਣ ਆਦਿ ਤੱਤਾਂ ਵਿੱਚ ਵਿਕਾਰ ਹੋਣ ਤੋਂ ਛੂਤ ਨਾਲ ਫੈਲਣ ਵਾਲੀ ਬੀਮਾਰੀ....
ਸੰਗ੍ਯਾ- ਮਾਰੀ. ਵਧਾ. ਦੇਖੋ, ਮਰਕ ਅਤੇ ਅੰ. murrain "ਇਸ ਪ੍ਰਕਾਰ ਪੁਰ ਮਰੀ ਹਟਾਈ." (ਗੁਪ੍ਰਸੂ) ੨. ਰਾਵਲਪਿੰਡੀ ਜਿਲੇ ਦਾ ਇੱਕ ਪਹਾੜੀ ਸਟੇਸ਼ਨ, ਜੋ ਰਾਵਲਪਿੰਡੀ ਤੋਂ ੩੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਿਆਈ ੭੫੧੭ ਫੁਟ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਜਾਣਨ ਵਾਲਾ. ਗ੍ਯਾਨੀ. ਦਾਨਾ. "ਭਗਤ ਕੋਈ ਵਿਰਲਾ ਜਾਣਾ." (ਸ੍ਰੀ ਮਃ ੫) ੨. ਕ੍ਰਿ- ਗਮਨ ਕਰਨਾ। ੩. ਜਾਣਦਾ. "ਕਰਮ ਧਰਮ ਨਹੀ ਜਾਣਾ." (ਸੂਹੀ ਮਃ ੫)...
ਕ੍ਰਿ- ਗਮਨ. ਤੁਰਨਾ। ੨. ਠਿਕਾਣੇ ਤੋਂ ਟਲਣਾ. ਦੇਖੋ, ਚਲ....
ਸੰ. ਸੰਗ੍ਯਾ- ਯਗ੍ਯਾਦਿ ਧਾਰਮਿਕ ਕੰਮਾਂ ਵਿੱਚ ਆਗੂ ਕੀਤਾ ਹੋਇਆ ਪੁਰਖ. ਹਿੰਦੂਆਂ ਦੇ ਸੰਸਕਾਰ ਆਦਿ ਕਰਮ ਕਰਾਉਣ ਵਾਲਾ ਬ੍ਰਾਹਮਣ. ਚਾਣਿਕ੍ਯ ਨੇ ਪੁਰੋਹਿਤ ਦਾ ਲੱਛਣ ਕੀਤਾ ਹੈ-#''वेद वेदांङ्ग तत्वज्ञो जप होम परायणः#आशीर्वाद वचो युक्त एव राजपुरोहितः ''...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. शण्डामर्क ਸ਼ੰਡ ਅਤੇ ਅਮਰ੍ਕ ਦੋਵੇਂ ਭਾਈ, ਜੋ ਸ਼ੁਕ੍ਰ ਦੇ ਪੁੱਤ੍ਰ ਸਨ. ਦਖੋ, ਸੰਡ ੧. "ਸੰਡਾ ਮਰਕਾ ਸਭਿ ਜਾਇ ਪੁਕਾਰੇ." (ਭੈਰ ਮਃ ੩)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਦੇਖੋ, ਪਉਣ....
ਸੰ. ਸੰਗ੍ਯਾ- ਜੋ ਚਲਦਾ ਰਹਿੰਦਾ ਹੈ, ਪਵਨ. ਪੌਣ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਾਯੁ ਦੇ ਸੱਤ ਭੇਦ ਕਲਪੇ ਹਨ. ਜਮੀਨ ਉੱਤੇ ਅਤੇ ਜਮੀਨ ਤੋਂ ਬਾਰਾਂ ਯੋਜਨ ਤੀਕ ਅਕਾਸ ਵਿੱਚ ਫੈਲਣ ਵਾਲਾ, ਜਿਸ ਵਿੱਚ ਬਿਜਲੀ ਅਤੇ ਬੱਦਲ ਆਸਰਾ ਲੈਂਦੇ ਹਨ "ਭੂਵਾਯੁ" ਹੈ. ਇਸ ਤੋਂ ਉੱਪਰ ਆਵਹ, ਉਸ ਉੱਪਰ ਪ੍ਰਵਹ, ਉਸ ਤੋਂ ਪਰੇ ਉਦਵਹ, ਇਸੇ ਤਰਾਂ ਸੁਵਹ, ਪਰਿਵਹ ਅਤੇ ਪਰਾਵਹੁ ਹੈ.#ਸ਼ਕੁੰਤਲਾ ਨਾਟਕ ਅੰਗ ੭. ਦੀ ਟਿੱਪਣੀ ਵਿੱਚ ਲਿਖਿਆ ਹੈ ਕਿ ਬੱਦਲ ਬਿਜਲੀ ਨੂੰ ਪ੍ਰੇਰਣ ਵਾਲਾ ਆਵਹ, ਸੂਰਜ ਨੂੰ ਚਲਾਉਣ ਵਾਲਾ ਪ੍ਰਵਹ, ਚੰਦ੍ਰਮਾਂ ਨੂੰ ਘੁਮਾਉਣ ਵਾਲਾ ਸੰਵਹ, ਨਛਤ੍ਰਾਂ (ਤਾਰਿਆਂ) ਨੂੰ ਪ੍ਰੇਰਣ ਵਾਲਾ ਉਦਵਹ, ਸੱਤਗ੍ਰਹਾਂ ਨੂੰ ਘੁਮਾਉਣ ਵਾਲਾ ਸੁਵਹ, ਸੱਤ ਰਿਖੀਆਂ ਅਤੇ ਸੁਰਗ ਨੂੰ ਧਾਰਨ ਕਰਨ ਵਾਲਾ ਵਿਵਹ ਅਤੇ ਪ੍ਰਣ ਨੂੰ ਧਾਰਨ ਕਰਨ ਵਾਲਾ ਪਰਿਵਹ ਵਾਯੁ ਹੈ। ੨. ਸਰੀਰ ਦਾ ਇੱਕ ਧਾਤੁ, ਜੋ ਦਸ ਪ੍ਰਾਣਰੂਪ ਹੋਕੇ ਵਿਆਪਿਆ ਹੋਇਆ ਹੈ. ਦੇਖੋ, ਦਸਪ੍ਰਾਣ....
ਸੰ. ਵਾਨਰ. ਸੰਗ੍ਯਾ- ਵਨ ਨਰ. ਕਪਿ. ਬੰਦਰ। ੨. ਇੱਕ ਜੱਟ ਜਾਤਿ. ਦੇਖੋ, ਬੰਦਰ ੨। ੩. ਬਾਂਦਰ ਗੋਤ ਦੇ ਜੱਟਾਂ ਦਾ ਵਸਾਇਆ ਇੱਕ ਪਿੰਡ, ਜੋ ਜਿਲਾ ਫਿਰੋਜ਼ਪੁਰ ਵਿੱਚ ਹੈ. ਗੁਰੂ ਗੋਬਿੰਦਸਿੰਘ ਸਾਹਿਬ ਇੱਥੇ ਵਿਰਾਜੇ ਹਨ. ਦੇਖੋ, ਅਜੀਤਗੜ੍ਹ...
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....