sandāmarakāसंडामरका
ਸੰ. शण्डामर्क ਸ਼ੰਡ ਅਤੇ ਅਮਰ੍ਕ ਦੋਵੇਂ ਭਾਈ, ਜੋ ਸ਼ੁਕ੍ਰ ਦੇ ਪੁੱਤ੍ਰ ਸਨ. ਦਖੋ, ਸੰਡ ੧. "ਸੰਡਾ ਮਰਕਾ ਸਭਿ ਜਾਇ ਪੁਕਾਰੇ." (ਭੈਰ ਮਃ ੩)
सं. शण्डामर्क शंड अते अमर्क दोवें भाई, जो शुक्र दे पुॱत्र सन. दखो, संड १. "संडा मरका सभि जाइ पुकारे." (भैर मः ३)
ਸੰ. शण्ड ਸ਼ੰਡ. ਸੰਗ੍ਯਾ- ਦੈਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕ੍ਰ ਦਾ ਪੁਤ੍ਰ ਅਤੇ ਅਮਰਕ ਦਾ ਭਾਈ ਸੀ. ਪ੍ਰਹਲਾਦ ਦੇ ਪੜ੍ਹਾਉਣ ਲਈ ਇਹ ਦੋਵੇਂ ਭਾਈ ਮੁਕੱਰਰ ਕੀਤੇ ਗਏ ਸਨ. ਦੇਖੋ, ਸੰਡਾਮਰਕਾ। ੨. ਸੰ. सण्ड ਸ- ਅੰਡ. ਸਾਂਡ ਢੱਟਾ ਆਦਿਕ ਨਰ ਪਸੂ, ਜਿਸ ਦੇ ਅੰਡ (ਫੋਤੇ) ਹਨ. ਭਾਵ- ਜੋ ਖੱਸੀ ਨਹੀਂ ਕੀਤਾ। ੩. ਸੰ. षण्ड ਸੁੰਡ. ਅਥਵਾ ਸੁੰਢ. ਨਪੁੰਸਕ. ਹੀਜੜਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਦੋਨੋਂ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. शण्ड ਸ਼ੰਡ. ਸੰਗ੍ਯਾ- ਦੈਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕ੍ਰ ਦਾ ਪੁਤ੍ਰ ਅਤੇ ਅਮਰਕ ਦਾ ਭਾਈ ਸੀ. ਪ੍ਰਹਲਾਦ ਦੇ ਪੜ੍ਹਾਉਣ ਲਈ ਇਹ ਦੋਵੇਂ ਭਾਈ ਮੁਕੱਰਰ ਕੀਤੇ ਗਏ ਸਨ. ਦੇਖੋ, ਸੰਡਾਮਰਕਾ। ੨. ਸੰ. सण्ड ਸ- ਅੰਡ. ਸਾਂਡ ਢੱਟਾ ਆਦਿਕ ਨਰ ਪਸੂ, ਜਿਸ ਦੇ ਅੰਡ (ਫੋਤੇ) ਹਨ. ਭਾਵ- ਜੋ ਖੱਸੀ ਨਹੀਂ ਕੀਤਾ। ੩. ਸੰ. षण्ड ਸੁੰਡ. ਅਥਵਾ ਸੁੰਢ. ਨਪੁੰਸਕ. ਹੀਜੜਾ....
ਸੰ. षण्डी ਸੁੰਡੀ. ਵੰਧ੍ਯਾ. ਜੋ ਇਸਤ੍ਰੀ ਸੰਤਾਨ ਉਤਪੰਨ ਕਰਨ ਯੋਗ ਨਾ ਹੋਵੇ....
ਆਮਰ੍ਕ. ਦੇਖੋ, ਸੰਡਾਮਰਕਾ....
ਸਰਵ. ਤਮਾਮ। ੨. ਸਰਵ ਹੀ. ਸਾਰੇ. "ਸਭਿ ਗੁਣ ਤੇਰੇ ਮੈ ਨਾਹੀ ਕੋਇ." (ਜਪੁ)...
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....