bhatdhāभॱठा
ਵਡੀ ਭੱਠੀ. ਇੱਟ ਖਪਰੈਲ ਆਦਿ ਪਕਾਉਣ ਦਾ ਪਚਾਵਾ (ਪਜਾਵਾ).
वडी भॱठी. इॱट खपरैल आदि पकाउण दा पचावा (पजावा).
ਸੰ. ਭ੍ਰਾਸ੍ਟ੍ਹ੍ਹੀ. ਕੂਜੀਗਰ ਦੀ ਭਾਂਡੇ ਪਕਾਉਣ ਦੀ ਆਵੀ। ੨. ਹਲਵਾਈ ਕਲਾਲ ਆਦਿ ਦੀ ਚੁਰ। ੩. ਲੁਹਾਰ ਦਾ ਧਾਤੁ ਪਘਾਰਨ ਦਾ ਚੁਲ੍ਹਾ....
ਦੇਖੋ, ਈਟਕਾ....
ਵਿ- ਖਪਰਾ ਰੱਖਣ ਵਾਲਾ. ਦੇਖੋ, ਖਪਰਾ ੨.। ੨. ਸੰਗ੍ਯਾ- ਖਪਰਾਪਟੜੀ. ਆਵੀ ਵਿੱਚ ਪਕਾਈ ਮਿੱਟੀ ਦੀ ਚਪਟੀ ਅਤੇ ਗੋਲ ਇੱਟ. Tile. ਇਹ ਘਰਾਂ ਦੀਆਂ ਛੱਤਾਂ ਲਈ ਵਰਤੀਦੀ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਇੱਟਾਂ ਦੇ ਪਚ (ਪਕਾਉਣ) ਦਾ ਆਵਾ. ਭੱਠਾ. ਦੇਖੋ, ਪਜਾਵਾ. "ਲਾਇ ਪਚਾਵੇ ਲੇਹਿਂ ਪਕਾਈ." (ਗੁਪ੍ਰਸੂ)...
ਫ਼ਾ. [پژِاواہ -پزاوہ -پجاوا] ਪਚਾਵਾ। ਪਜ਼ਾਵਾ- ਪਜ਼ਾਵਾ. ਸੰਗ੍ਯਾ- ਆਵਾ. ਇੱਟਾਂ ਪਕਾਉਣ ਦਾ ਭੱਠਾ....