khaparailaखपरैल
ਵਿ- ਖਪਰਾ ਰੱਖਣ ਵਾਲਾ. ਦੇਖੋ, ਖਪਰਾ ੨.। ੨. ਸੰਗ੍ਯਾ- ਖਪਰਾਪਟੜੀ. ਆਵੀ ਵਿੱਚ ਪਕਾਈ ਮਿੱਟੀ ਦੀ ਚਪਟੀ ਅਤੇ ਗੋਲ ਇੱਟ. Tile. ਇਹ ਘਰਾਂ ਦੀਆਂ ਛੱਤਾਂ ਲਈ ਵਰਤੀਦੀ ਹੈ.
वि- खपरा रॱखण वाला. देखो, खपरा २.। २. संग्या- खपरापटड़ी. आवी विॱच पकाई मिॱटी दी चपटी अते गोल इॱट. Tile. इह घरां दीआं छॱतां लई वरतीदी है.
ਸੰਗ੍ਯਾ- ਇੱਕ ਪ੍ਰਕਾਰ ਦਾ ਕੀੜਾ, ਜੋ ਦਾਣੇ ਖਾਕੇ ਥੋਥੇ ਕਰ ਦਿੰਦਾ ਹੈ। ੨. ਸੰ. ਕ੍ਸ਼ੁਰਪਤ੍ਰ. ਚੌੜੇ ਫਲ ਦਾ ਤੀਰ. "ਤੀਖਨ ਖਪਰੇ." (ਗੁਪ੍ਰਸੂ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛੋਟਾ ਆਵਾ. ਮਿੱਟੀ ਦੇ ਬਰਤਨ ਪਕਾਉਣ ਦੀ ਭੱਠੀ "ਘੜਿ ਭਾਂਡੇ ਜਿਨਿ ਆਵੀ ਸਾਜੀ." (ਆਸਾ ਪਟੀ ਮਃ ੧) ੨. ਆਵਈ. ਦੇਖੋ, ਆਵਨ. "ਮਨਮੁਖਾ ਨੋ ਪਰਤੀਤਿ ਨ ਆਵੀ." (ਸੋਰ ਅਃ ਮਃ ੩) ਨਿਸ਼ਚਾ ਨ ਆਵਈ। ੩. ਸੰ. ਗਰਭਵਤੀ ਇਸਤ੍ਰੀ। ੪. ਪ੍ਰਸੂਤ ਸਮੇਂ ਦੀ ਪੀੜਾ....
ਪਕ੍ਵ ਕੀਤੀ. ਰਿੰਨ੍ਹੀ। ੨. ਸੰਗ੍ਯਾ- ਪੱਕਾ- ਪਨ. ਪਕਿਆਈ. ਦ੍ਰਿੜ੍ਹਤਾ. "ਕਚ ਪਕਾਈ ਓਥੈ ਪਾਇ." (ਜਪੁ) ਭਾਵ- ਊਰੇ ਅਥਵਾ ਪੂਰੇ ਹੋਣ ਦੀ ਪਰਖ....
ਦੇਖੋ, ਮਿਟੀ ਅਤੇ ਮਿਟੀਆ....
ਦੇਖੋ, ਚਿਪਟੀ। ੨. ਸੰਗ੍ਯਾ- ਬਣਾਉਟੀ ਜਨਨੇਂਦ੍ਰਿਯ (ਲਿੰਗ). ਦੇਖੋ, ਚਰਿਤ੍ਰ ੧੦੯, ਛੰਦ ੫੨....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਦੇਖੋ, ਈਟਕਾ....