bhīkhiāभीखिआ
ਦੇਖੋ, ਭਿਖ ਅਤੇ ਭਿਖਿਆ. "ਚਾਲਹਿ ਸਤਿਗੁਰ ਭਾਇ, ਭਵਹਿ ਨ ਭੀਖਿਆ." (ਸੂਹੀ ਮਃ ੧)
देखो, भिख अते भिखिआ. "चालहि सतिगुर भाइ, भवहि न भीखिआ." (सूही मः १)
ਸੰ. भिक्ष्- ਰਿਕ੍. ਧਾ- ਮੰਗਣਾ, ਯਾਚਨਾ ਕਰਨੀ, ਥਕਣਾ, ਪੈਦਾ ਕਰਨਾ। ੨. ਭਿਕ੍ਸ਼ਾ, ਸੰਗ੍ਯਾ- ਮੰਗਣਾ. ਯਾਚਨਾ. "ਮੰਨੈ ਨਾਨਕ ਭਵਹਿ ਨ ਭਿਖ." (ਜਪੁ) ਮੰਗਣ ਲਈ ਨਹੀਂ ਦਰ ਬਦਰ ਫਿਰਦਾ। ੩. ਭਵਿਸ਼੍ਯ ਵਾਸਤੇ ਭੀ ਭਿਖ ਸ਼ਬਦ ਆਇਆ ਹੈ. "ਸਦਾ ਸਮਾਲੈ ਭਿਖ." (ਗੁਪ੍ਰਸੂ) ਅੱਗਾ ਯਾਦ ਰਖੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਭਿਕ੍ਸ਼ਾ. ਸੰਗ੍ਯਾ- ਯਾਚਨਾ. ਮੰਗਣ ਦੀ ਕ੍ਰਿਯਾ। ੨. ਮੰਗਕੇ ਲਈ ਹੋਈ ਅੰਨ ਆਦਿ ਵਸ੍ਤੂ. "ਭਿਖਿਆਮਾਨਰਜੇ ਸੰਤੋਖੀ." (ਸੋਰ ਅਃ ਮਃ ੧)...
ਦੇਖੋ, ਸਤਗੁਰ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ." (ਆਸਾ ਪਟੀ ਮਃ ੩)...
ਸੰਗ੍ਯਾ- ਭਾਵ. ਵਿਚਾਰ. ਖ਼ਿਆਲ. "ਊਜਰੁ ਮੇਰੈ ਭਾਇ." (ਸ. ਕਬੀਰ) ਮੇਰੇ ਖ਼ਿਆਲ ਵਿੱਚ ਉੱਜੜ ਹੈ। ੨. ਭਾਗ. ਹਿੱਸਾ. "ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ." (ਸ. ਕਬੀਰ) ੩. भ्रातृ- ਭ੍ਰਾਤਾ. ਭਾਈ. "ਦੂਸਰ ਭਾਇ ਹੁਤੋ ਜੋ ਏਕਾ." (ਗ੍ਯਾਨ) ੪. ਭਾਵ. ਮਨ ਦੇ ਖ਼ਿਆਲ ਨੂੰ ਅੰਗਾਂ ਦ੍ਵਾਰਾ ਪ੍ਰਗਟ ਕਰਨ ਦੀ ਕ੍ਰਿਯਾ. "ਹਾਇ ਭਾਇ ਬਹੁ ਭਾਂਤ ਦਿਖਾਏ." (ਚਰਿਤ੍ਰ ੧੬) ਹਾਵ ਭਾਵ ਦਿਖਾਏ. ਦੇਖੋ, ਹਾਵ ਅਤੇ ਭਾਵ। ੫. ਭਾਵ. ਪ੍ਰੇਮ. "ਭਾਇ ਭਗਤਿ ਪ੍ਰਭਕੀਰਤਨਿ ਲਾਗੈ." (ਗੌਂਡ ਮਃ ੫) ੬. ਸਨਮਾਨ. ਆਦਰ. ਪ੍ਰਤਿਸ੍ਟਾ. "ਏਕ ਭਾਇ ਦੇਖਉ ਸਭ ਨਾਰੀ." (ਗਉ ਕਬੀਰ) ੭. ਮਰਜੀ. ਆਸ਼ਯ. "ਚਰਣੀ ਲਗਾ, ਚਲਾ ਤਿਨ ਕੈ ਭਾਇ." (ਸ੍ਰੀ ਮਃ ੩) ੮. ਰੰਗ, ਵਰਣ. ਭਾਹ. "ਚੂਨਾ ਊਜਲ ਭਾਇ." (ਸ. ਕਬੀਰ) ੯. ਪ੍ਰਕਾਰ. ਢੰਗ. ਵਾਂਙ. ਤਰਹਿ. "ਅਟਕਤ ਭਈ ਕੰਜ ਭਵਰ ਕੇ ਭਾਇ." (ਚਰਿਤ੍ਰ ੨) ੧੦. ਹਾਲਤ. ਦਸ਼ਾ. "ਨਾ ਓਹੁ ਬਢੈ ਨ ਘਟਤਾਜਾਇ। ਅਕੁਲ ਨਿਰੰਜਨ ਏਕੈ ਭਾਇ।" (ਗਉ ਕਬੀਰ) ੧੧. ਸਿੱਧਾਂਤ. ਤਤ੍ਵ. "ਮੇਰੀ ਸਖੀ ਸਹੇਲੀ, ਸੁਨਹੁ ਭਾਇ." (ਬਸੰ ਮਃ ੧) ੧੨. ਪ੍ਰਤ੍ਯਯ- ਤਾ- ਤ੍ਵ ਪਨ. "ਦਾਸ ਦਸੰਤਣਭਾਇ ਤਿਨਿ ਪਾਇਆ." (ਸੁਖਮਨੀ) ਦਾਸਾਂ ਦਾ ਦਾਸਤ੍ਵਪਨ. ਦਾਸਾਨ ਦਾਸਤ੍ਵਭਾਵ....
ਦੇਖੋ, ਭਿਖ ਅਤੇ ਭਿਖਿਆ. "ਚਾਲਹਿ ਸਤਿਗੁਰ ਭਾਇ, ਭਵਹਿ ਨ ਭੀਖਿਆ." (ਸੂਹੀ ਮਃ ੧)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....