bhājīभाजी
ਸੰਗ੍ਯਾ- ਭੁਰ੍ਜਿਤ (ਭੁੰਨੀ) ਵਸਤੁ. ਘੀ ਆਦਿ ਵਿੱਚ ਤਲੀ ਹੋਈ ਤਰਕਾਰੀ। ੨. ਭਾਈਚਾਰੇ ਵਿੱਚ ਭਾਜ੍ਯ (ਵੰਡਣ ਯੋਗ੍ਯ) ਮਿਠਾਈ ਆਦਿ. "ਪ੍ਰਿਥੀਏ ਭਾਜੀ ਦਈ ਹਟਾਇ." (ਗੁਵਿ ੬)
संग्या- भुर्जित (भुंनी) वसतु. घी आदि विॱच तली होई तरकारी। २. भाईचारे विॱच भाज्य (वंडण योग्य) मिठाई आदि. "प्रिथीए भाजी दई हटाइ."(गुवि ६)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਹਥੇਲੀ. ਦੇਖੋ, ਤਲ ੫. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਪਾਤਲੀ. ਦੇਖੋ, ਤਲ ੪. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੩. ਦੇਖੋ, ਤਲਿ ੨....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਤਰ ਕੜ੍ਹੀ. ਭਾਜੀ. ਲਾਵਣ। ੨. ਉਹ ਵਸਤੁ ਜਿਸ ਦੀ ਭਾਜੀ ਬਣਾਈ ਜਾਵੇ। ੩. ਸੰ. ਤਰ੍ਕਾਰਿ. ਕੱਦੂ. ਅੱਲ. ਘੀਆ....
ਸੰ. ਵਿ- ਵੰਡਣ ਯੋਗ੍ਯ. ਤਕਸੀਮ ਕਰਨ ਲਾਇਕ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰਗ੍ਯਾ- ਮਿਠਾਸ. ਮਿਸ੍ਟਤਾ। ੨. ਮਿੱਠਾ ਅੰਨ. ਮਿਸ੍ਟਾੱਨ....
ਸੰਗ੍ਯਾ- ਭੁਰ੍ਜਿਤ (ਭੁੰਨੀ) ਵਸਤੁ. ਘੀ ਆਦਿ ਵਿੱਚ ਤਲੀ ਹੋਈ ਤਰਕਾਰੀ। ੨. ਭਾਈਚਾਰੇ ਵਿੱਚ ਭਾਜ੍ਯ (ਵੰਡਣ ਯੋਗ੍ਯ) ਮਿਠਾਈ ਆਦਿ. "ਪ੍ਰਿਥੀਏ ਭਾਜੀ ਦਈ ਹਟਾਇ." (ਗੁਵਿ ੬)...