bharāīभराई
ਸੰਗ੍ਯਾ- ਭਰਨ ਦੀ ਕ੍ਰਿਯਾ। ੨. ਭਰਤੀ ਦੀ ਮਜ਼ਦੂਰੀ। ੩. ਸੁਲਤਾਨ (ਸਖੀ ਸਰਵਤ) ਦੇ ਪੀਰਖਾਨੇ ਦਾ ਪੁਜਾਰੀ. ਦੇਖੋ, ਸੁਲਤਾਨ। ੪. ਖਡੂਰ ਨਿਵਾਸੀ ਖਹਿਰਾ ਗੋਤ ਦੇ ਜੱਟ ਮਹਿਮੇ ਦੀ ਇਸਤ੍ਰੀ, ਜੋ ਗੁਰੂ ਅੰਗਦਦੇਵ ਨੂੰ ਪਾਉਭਰ ਦੀ ਇੱਕ ਰੁੱਖੀ ਅਤੇ ਅਲੂਣੀ ਰੋਟੀ ਨਿੱਤ ਪਕਾਕੇ ਦਿੰਦੀ ਸੀ. ਇਸ ਦਾ ਨਾਮ ਕਈ ਲੇਖਕਾਂ ਨੇ ਭਿਰਾਈ ਅਤੇ ਵਿਰਾਈ ਭੀ ਲਿਖਿਆ ਹੈ। ੫. ਦੇਖੋ, ਭਿਰਾਈ.
संग्या- भरन दी क्रिया। २. भरती दीमज़दूरी। ३. सुलतान (सखी सरवत) दे पीरखाने दा पुजारी. देखो, सुलतान। ४. खडूर निवासी खहिरा गोत दे जॱट महिमे दी इसत्री, जो गुरू अंगददेव नूं पाउभर दी इॱक रुॱखी अते अलूणी रोटी निॱत पकाके दिंदी सी. इस दा नाम कई लेखकां ने भिराई अते विराई भी लिखिआ है। ५. देखो, भिराई.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਭਰਣ। ੨. ਸੰਚੇ ਵਿੱਚ ਪਾਉਣ ਯੋਗ੍ਯ ਪਘਰਿਆ ਹੋਇਆ ਪਦਾਰਥ. "ਮੈਨ ਸੁਨਾਰ ਭਰਨ ਜਨੁ ਭਰੀ." (ਚਰਿਤ੍ਰ ੨੪)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਭਰਣ ਦੀ ਕ੍ਰਿਯਾ. ਭਰਾਈ। ੨. ਉਹ ਵਸ੍ਤ, ਜੋ ਭਰੀ ਜਾਵੇ। ੩. ਬੋਝ. ਭਾਰ। ੪. ਤਾਈਦ. ਪੁਸ੍ਟਿ। ੫. ਸੰ. ਭਿਰ੍ਤ੍ਹ੍ਹ. ਵਿ- ਭਰਨਵਾਲਾ. ਪ੍ਰਤਿਪਾਲਕ. "ਚਤੁਰਚਕ੍ਰ ਭਰਤੀ." (ਜਾਪੁ)...
ਦੇਖੋ, ਮਜੂਰ ਅਤੇ ਮਜੂਰੀ....
ਅ਼. [سُلطان] ਸੁਲਤ਼ਾਨ. ਸੰਗ੍ਯਾ- ਦਲੀਲ. ਯੁਕ੍ਤਿ। ੨. ਪ੍ਰਬਲ ਹੋਣਾ। ੩. ਬਾਦਸ਼ਾਹ. "ਸੁਲਤਾਨ ਹੋਵਾ ਮੇਲਿ ਲਸਕਰ." (ਸ੍ਰੀ ਮਃ ੧) ਸਭ ਤੋਂ ਪਹਿਲਾਂ "ਸੁਲਤਾਨ" ਪਦਵੀ ਮਹਮੂਦ ਗਜਨਵੀ ਨੇ ਧਾਰਨ ਕੀਤੀ ਹੈ। ੪. ਇੱਕ ਮੁਸਲਮਾਨ ਪੀਰ, ਜਿਸ ਦੇ ਨਾਉਂ ਸਖੀ ਸਰਵਰ, ਲਖਦਾਤਾ, ਲਾਲਾਂ ਵਾਲਾ, ਧੌਂਕਲੀਆ ਆਦਿਕ ਪ੍ਰਸਿੱਧ ਹਨ. ਸੁਲਤਾਨ ਦਾ ਅਸਲ ਨਾਉਂ ਸੈਯਦ ਅਹਮਦ ਸੀ. ਇਹ ਇੱਕ ਬਗਦਾਦੀ ਦਾ ਪੁਤ੍ਰ ਸੀ. ਇਸ ਦਾ ਬਾਪ ਸਿਆਲਕੋਟ ਪਿੰਡ ਵਿੱਚ, ਜੋ ਮੁਲਤਾਨ ਤੋਂ ੧੨. ਮੀਲ ਪੂਰਵ ਹੈ, ਸਨ ੧੨੨੦ ਨੂੰ ਆਬਾਦ ਹੋਇਆ ਸੀ. ਸੁਲਤਾਨ ਦੇ ਥਾਨਾਂ ਨੂੰ ਪੀਰਖਾਨਾ ਆਖਦੇ ਹਨ, ਜੋ ਪੰਜਾਬ ਦੇ ਬਹੁਤ ਪਿੰਡਾਂ ਵਿੱਚ ਹਨ. ਵੀਰਵਾਰ ਨੂੰ ਸੁਲਤਾਨੀਏ ਪੀਰਖਾਨੇ ਜਮਾ ਹੁੰਦੇ ਹਨ ਅਰ ਭੇਟਾ ਚੜ੍ਹਾਉਂਦੇ ਹਨ. ਇਸ ਦੀ ਮੁੱਖ ਭੇਟਾ ਰੋਟ ਹੈ. ਇਹ ਵਡੀ ਰੋਟੀ, ਜਿਸ ਦਾ ਵਜਨ ਸਵਾ ਮਣ ਤੀਕ ਹੁੰਦਾ ਹੈ, ਜ਼ਮੀਨ ਤਪਾਕੇ ਪਕਾਈ ਜਾਂਦੀ ਹੈ. ਇਸ ਨੂੰ ਗੁੜ ਨਾਲ ਚੋਪੜਕੇ ਪੀਰ ਅੱਗੇ ਅਰਪਦੇ ਹਨ. ਭਿਰਾਈ (ਸੁਲਤਾਨ ਦਾ ਪੁਜਾਰੀ) ਦਰੂਦ ਪੜ੍ਹਕੇ ਕੁਝ ਰੋਟੀ ਆਪ ਲੈ ਲੈਂਦਾ ਹੈ ਅਤੇ ਕੁਝ ਉਪਾਸਕਾਂ ਨੂੰ ਦੇ ਦਿੰਦਾ ਹੈ. ਸੁਲਤਾਨ ਦੀ ਕਬਰ ਨਗਾਹੇ ਪਿੰਡ (ਜਿਲਾ ਡੇਰਾਗਾਜੀਖਾਂ) ਵਿੱਚ ਹੈ, ਜੋ ਈਸਵੀ ਤੇਰਵੀਂ ਸਦੀ ਵਿੱਚ ਬਣੀ ਹੈ. ਇਸ ਥਾਂ ਸੁਲਤਾਨ ਦੀ ਇਸਤ੍ਰੀ ਬੀਬੀ ਬਾਈ ਦੀ ਕਬਰ ਭੀ ਹੈ. ਸੁਲਤਾਨ ਦੇ ਤਿੰਨ ਸੇਵਕਾਂ ਦੀ ਔਲਾਦ ਪੂਜਾ ਲੈਂਦੀ ਹੈ ਜੋ ੧੬੫੦ ਹਿੱਸਿਆਂ ਵਿੱਚ ਵੰਡੀਦੀ ਹੈ. ਨਗਾਹੇ ਤੋਂ ਦੂਜੇ ਦਰਜੇ ਸੁਲਤਾਨ ਦਾ ਪੀਰਖਾਨਾ ਧੌਂਕਲ ਪਿੰਡ ਵਿੱਚ (ਵਜੀਰਾਬਾਦ ਪਾਸ) ਹੈ. ਇਸ ਤੋਂ ਹੀ ਪੀਰ ਦਾ ਨਾਉਂ ਧੌਂਕਲੀਆ ਹੋ ਗਿਆ ਹੈ....
ਸੰ. ਸਹੇਲੀ। ੨. ਅ਼. [سخی] ਸਖ਼ੀ. ਵਿ- ਉਦਾਰ. ਸ਼ਖ਼ਾਵਤ ਕਰਨ ਵਾਲਾ....
ਸੰਗ੍ਯਾ- ਪੂਜਾਕਾਰੀ. ਪੂਜਾ ਕਰਨ ਵਾਲਾ....
ਜਿਲਾ ਅਮ੍ਰਿਤਸਰ, ਥਾਣਾ ਵੈਰੋਵਾਲ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਨਿਵਾਸ ਅਸਥਾਨ, ਜੋ ਤਰਨਤਾਰਨ ਰੇਲਵੇ ਸਟੇਸ਼ਨ ਤੋਂ ਵਾਯਵੀ ਕੋਣ ੧੦. ਮੀਲ ਹੈ. "ਸਨੇ ਸਨੇ ਆਵਤਭਏ ਗ੍ਰਾਮ ਖਡੂਰ ਅਵਾਸ." (ਨਾਪ੍ਰ)#ਇਸ ਨਗਰ ਵਿੱਚ ਗੁਰੂ ਅੰਗਦ ਦੇਵ ਜੀ ਦਾ ਦੇਹਰਾ ਹੈ ਅਤੇ ਗੁਰੂ ਅਮਰਦੇਵ ਇੱਥੇ ਹੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ, ਅਰ ਗੁਰੂ ਨਾਨਕ ਸਾਹਿਬ ਜੀ ਨੇ ਭੀ ਇਸ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ. ਆਬਾਦੀ ਦੇ ਅੰਦਰ ਹੀ ਗੁਰੂ ਅੰਗਦ ਦੇਵ ਦਾ ਗੁਰਦ੍ਵਾਰਾ ਹੈ, ਜੋ ਸੁੰਦਰ ਬਣਿਆ ਹੋਇਆ ਹੈ. ਇਸ ਦਰਬਾਰ ਦੀ ਪਰਿਕ੍ਰਮਾ ਵਿੱਚ ਹੀ ਉਸ ਕਿੱਲੇ ਦਾ ਕਰੀਰ ਹੈ, ਜਿਸ ਨਾਲ ਗੁਰੂ ਅਮਰ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਨਾਨ ਲਈ ਜਲ ਦੀ ਗਾਗਰ ਲੈਆਉਂਦੇ ਠੋਕਰ ਖਾਕੇ ਡਿਗ ਪਏ ਸਨ. ਗੁਰਦ੍ਵਾਰੇ ਨੂੰ ਛੱਬੀ ਸੌ ਰੁਪਯਾ ਸਾਲਾਨਾ ਜਾਗੀਰ ਹੈ. ਇਸ ਥਾਂ ਇਹ ਗੁਰਦ੍ਵਾਰੇ ਹਨ-#(੧) ਤਪਿਆਨਾ ਸਾਹਿਬ. ਆਬਾਦੀ ਤੋਂ ਇੱਕ ਫਰਲਾਂਗ ਉੱਤਰ ਪੂਰਵ ਗੁਰੂ ਅੰਗਦ ਦੇਵ ਜੀ ਦੇ ਤਪ ਦਾ ਅਸਥਾਨ. ਇਸ ਪਾਸ ਇੱਕ ਤਾਲ ਹੈ, ਜਿਸ ਦੇ ਕਿਨਾਰੇ ਭਾਈ ਬਾਲੇ ਦੀ ਸਮਾਧਿ ਹੈ.#(੨) ਥੜਾ ਸਾਹਿਬ. ਉਹ ਚਬੂਤਰਾ ਹੈ ਜਿਸ ਪੁਰ ਸੇਵਾ ਤੋਂ ਵੇਲ੍ਹ ਮਿਲਣ ਤੇ ਗੁਰੂ ਅਮਰ ਦੇਵ ਜੀ ਪਾਠ ਕੀਤਾ ਕਰਦੇ ਸਨ.#(੩) ਦੇਹਰਾ ਸ਼੍ਰੀ ਗੁਰੂ ਅੰਗਦ ਸਾਹਿਬ.#(੪) ਮੱਲ ਅਖਾੜਾ. ਆਬਾਦੀ ਦੇ ਪਾਸ ਹੀ ਪੱਛਮ ਵੱਲ ਗੁਰੂ ਅੰਗਦਦੇਵ ਜੀ ਦਾ ਉਹ ਥਾਂ, ਜਿੱਥੇ ਬੈਠਕੇ ਪਿੰਡ ਦੇ ਬਾਲਕਾਂ ਨੂੰ ਮੱਲਯੁੱਧ ਦੀ ਸਿਖ੍ਯਾ ਦਿਆ ਕਰਦੇ ਸਨ. ਦੇਖੋ, ਨਕਸ਼ਾ ਗੋਇੰਦਵਾਲ....
ਕਹਲੂਰ ਦੇ ਰਾਜਾ ਤਾਰਾਚੰਦ ਦੇ ਪੁਤ੍ਰ ਜਹੀਰ ਚੰਦ ਦੀ ਵੰਸ਼ ਦੇ ਰਾਜਪੂਤ। ੨. ਇੱਕ ਜੱਟ ਗੋਤ੍ਰ, ਜਿਸ ਵਿੱਚੋਂ "ਮਹਮਾ" ਨਾਮੀ ਗੁਰੂ ਅੰਗਦ ਦੇਵ ਦਾ ਪ੍ਰਸਿੱਧ ਸਿੱਖ ਸੀ। ੩. ਖਹਿਰਾ ਗੋਤ ਦਾ ਵਸਾਇਆ ਇੱਕ ਪਿੰਡ. ਦੇਖੋ, ਬਾਵਲੀ ਸਾਹਿਬ ਨੰਃ ੭....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਲੂਣ (ਲਵਣ) ਬਿਨਾ. ਅਲਵਣ। ੨. ਭਾਵ- ਰਸ ਰਹਿਤ. ਬੇਸੁਆਦ. ਫਿੱਕਾ. ਫਿੱਕੀ. "ਸਿਲ ਜੋਗ ਅਲੂਣੀ ਚਟੀਐ." (ਵਾਰ ਰਾਮ ੩) ੩. ਲਾਵਨ੍ਯਤਾ (ਸ਼ੋਭਾ) ਬਿਨਾ. "ਫਿਟ ਅਲੂਣੀ ਦਹ." (ਵਾਰ ਬਿਹਾ ਮਃ ੫)...
ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)...
ਦੇਖੋ, ਨਿਤ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸ਼੍ਰੀ ਗੁਰੂ ਨਾਨਕਦੇਵ ਜੀ ਦੀ ਨਾਨੀ। ੨. ਸ਼੍ਰੀ ਗੁਰੂ ਅੰਗਦਦੇਵ ਜੀ ਦੀ ਭੂਆ, ਬਾਬਾ ਫੇਰੂ ਦੀ ਭੈਣ, ਜਿਸ ਦਾ ਵਿਆਹ ਖਡੂਰ ਵਿੱਚ ਹੋਇਆ ਸੀ. ਕਈ ਲੇਖਕਾਂ ਨੇ ਇਸ ਦਾ ਨਾਮ ਫਿਰਾਈ ਲਿਖਿਆ ਹੈ। ੩. ਦੇਖੋ, ਭਰਾਈ ੪. ਅਤੇ ਵਿਰਾਈ....
ਖਡੂਰ ਨਿਵਾਸੀ ਖਹਿਰੇ ਗੋਤ ਦੇ ਜੱਟ ਮਹਿਮੇ ਦੀ ਇਸਤ੍ਰੀ, ਜੋ ਵੱਡੀ ਧਰਮਾਤਮਾ ਸੀ. ਇਹ ਸ਼੍ਰੀ ਗੁਰੂ ਅੰਗਦ ਜੀ ਦੀ ਸੇਵਾ ਪ੍ਰੇਮ ਭਾਵ ਨਾਲ ਕਰਦੀ ਸੀ ਅਤੇ ਸਤਿਗੁਰੂ ਦੇ ਹੁਕਮ ਅਨੁਸਾਰ ਪਾਉਭਰ ਦੀ ਅਲੂਣੀ ਅਤੇ ਰੁੱਖੀ ਰੋਟੀ ਪਕਾਕੇ ਨਿੱਤ ਗੁਰੂ ਸਾਹਿਬ ਨੂੰ ਅਰਪਦੀ ਸੀ, ਜਿਸ ਦੇ ਅਧਾਰ ਗੁਰੂ ਅੰਗਦਦੇਵ ਅੱਠ ਪਹਿਰ ਗੁਜ਼ਾਰਦੇ ਸਨ. ਕਿਤਨਿਆਂ ਨੇ ਇਸ ਦਾ ਨਾਮ ਭਿਰਾਈ ਭੀ ਲਿਖਿਆ ਹੈ। ੨. ਦੇਖੋ, ਭਿਰਾਈ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....