bhirāīभिराई
ਸ਼੍ਰੀ ਗੁਰੂ ਨਾਨਕਦੇਵ ਜੀ ਦੀ ਨਾਨੀ। ੨. ਸ਼੍ਰੀ ਗੁਰੂ ਅੰਗਦਦੇਵ ਜੀ ਦੀ ਭੂਆ, ਬਾਬਾ ਫੇਰੂ ਦੀ ਭੈਣ, ਜਿਸ ਦਾ ਵਿਆਹ ਖਡੂਰ ਵਿੱਚ ਹੋਇਆ ਸੀ. ਕਈ ਲੇਖਕਾਂ ਨੇ ਇਸ ਦਾ ਨਾਮ ਫਿਰਾਈ ਲਿਖਿਆ ਹੈ। ੩. ਦੇਖੋ, ਭਰਾਈ ੪. ਅਤੇ ਵਿਰਾਈ.
श्री गुरू नानकदेव जी दी नानी। २. श्री गुरू अंगददेव जी दी भूआ, बाबा फेरू दी भैण, जिस दा विआह खडूर विॱच होइआ सी. कई लेखकां ने इस दा नाम फिराई लिखिआ है। ३. देखो, भराई ४. अतेविराई.
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰਗ੍ਯਾ- ਮਾਤਾ ਦੀ ਮਾਂ. "ਫੁਫੀ ਨਾਨੀ ਮਾਸੀਆਂ." (ਮਾਰੂ ਅਃ ਮਃ ੧) ੨. ਵਿ- ਨੰਨ੍ਹੀ. ਦੇਖੋ, ਨਾਨ੍ਹੀ....
ਪਿਤਾ ਦੀ ਭੈਣ. ਪਿਤ੍ਰਿਸ੍ਵਸਾ (स्वसृ)...
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਵਿ- ਫੇਰਾ ਪਾਉਣ ਵਾਲਾ. ਚਕ੍ਰ ਲਾਉਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੇ ਪਿਤਾ ਬਾਬਾ ਫੇਰੂ, ਜੋ ਪਿੰਡ ਮਤੇ ਦੀ ਸਰਾਇ (ਨਾਗੇ ਦੀ ਸਰਾਇ) ਤਸੀਲ ਮੁਕਤਸਰ, ਜਿਲਾ ਫਿਰੋਜਪੁਰ ਦੇ ਵਸਨੀਕ ਸਨ. ਇਹ ਫਿਰੋਜ਼ਪੁਰ ਦੇ ਹਾਕਿਮ ਦੇ ਖਜਾਨਚੀ ਸਨ. ਬਾਬਾ ਫੇਰੂ ਜੀ ਦਾ ਦੇਹਾਂਤ ਸੰਮਤ ੧੫੮੩ ਵਿੱਚ ਹੋਇਆ ਹੈ।#੩. ਭਾਈ ਫੇਰੂ. ਅੰਬਮਾੜੀ ਪਿੰਡ ਵਿੱਚ ਉੱਪਲ ਖਤ੍ਰੀ ਬਿੰਨੇ ਦੇ ਘਰ ਸੰਮਤ ੧੬੯੭ ਵਿੱਚ ਇਸ ਦਾ ਜਨਮ ਹੋਇਆ. ਮਾਪਿਆਂ ਨੇ ਨਾਉਂ ਸੰਗਤ ਰੱਖਿਆ. ਸੰਮਤ ੧੭੧੩ ਵਿੱਚ ਇਹ ਗੁਰੂ ਹਰਿਰਾਇ ਸਾਹਿਬ ਦਾ ਸਿੱਖ ਬਣਿਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਫੇਰੂ ਰੱਖਿਆ, ਕਿਉਂਕਿ ਇਹ ਵਪਾਰ ਲਈ ਫੇਰੀ ਪਾਉਂਦਾ ਸਤਿਗੁਰੂ ਦੀ ਸ਼ਰਣ ਆਇਆ ਸੀ. ਸਤਿਗੁਰੂ ਜੀ ਨੇ ਕੁਝ ਸਮੇਂ ਪਿੱਛੋਂ ਨੱਕੇ ਦਾ ਮਸੰਦ ਥਾਪਿਆ. ਜਦ ਮਸੰਦਾਂ ਦੀ ਮੰਦ ਕਰਨੀ ਪੁਰ ਦਸ਼ਮੇਸ਼ ਜੀ ਨੇ ਤਾੜਨਾ ਕੀਤੀ, ਤਦ ਫੇਰੂ ਨੂੰ ਭੀ ਦਾੜ੍ਹੀ ਤੋਂ ਫੜਕੇ ਹਜੂਰ ਲਿਆਉਣ ਦਾ ਹੁਕਮ ਹੋਇਆ. ਭਾਈ ਫੇਰੂ ਆਪਣੀ ਦਾੜ੍ਹੀ ਆਪਣੇ ਹੱਥ ਫੜਕੇ ਵਡੀ ਨੰਮ੍ਰਤਾ ਨਾਲ ਹਾਜਰ ਹੋਇਆ, ਜਿਸ ਪੁਰ ਕਲਗੀਧਰ ਨੇ ਇਸ ਨੂੰ "ਸੱਚੀ ਦਾੜ੍ਹੀ" ਅਤੇ "ਸੰਗਤਸਾਹਿਬ" ਦਾ ਖਿਤਾਬ ਬਖਸ਼ਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂ "ਸੰਗਤ ਸਾਹਿਬਕੇ" ਕਹਾਉਂਦੇ ਹਨ, ਅਰ ਛੋਟਾ ਅਖਾੜਾ ਇਸੇ ਸ਼ਾਖ਼ ਦਾ ਹੈ. ਦੇਖੋ, ਅਖਾੜਾ.#ਭਾਈ ਫੇਰੂ ਦਾ ਅਸਥਾਨ ਪਿੰਡ ਮੀਂਏ ਕੇ ਮੌੜ ਤਸੀਲ ਚੂਹਣੀਆਂ, ਜਿਲਾ ਲਹੌਰ ਵਿੱਚ ਪ੍ਰਸਿੱਧ ਹੈ, ਜੋ ਰੇਲਵੇ ਸਟੇਸ਼ਨ ਛਾਂਗਾ ਮਾਂਗਾ ਤੋਂ ੯. ਮੀਲ ਅਤੇ ਕੋਟ ਰਾਧਾਕਿਸਨ ਤੋਂ ਦਸ ਮੀਲ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਦੀ ਟੋਪੀ ਅਤੇ ਗੌਦੜੀ ਹੈ. ਇਸ ਗੁਰਦ੍ਵਾਰੇ ਨਾਲ ਇੱਥੇ ਅਤੇ ਕਈ ਪਿੰਡਾਂ ਵਿੱਚ ੧੧੦ ਮੁਰੱਬੇ ਦੇ ਕਰੀਬ ਜ਼ਮੀਨ ਅਤੇ ਪੰਜ ਹਜਾਰ ਸਾਲਾਨਾ ਜਾਗੀਰ ਹੈ....
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਵਿਵਾਹ....
ਜਿਲਾ ਅਮ੍ਰਿਤਸਰ, ਥਾਣਾ ਵੈਰੋਵਾਲ ਵਿੱਚ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਨਿਵਾਸ ਅਸਥਾਨ, ਜੋ ਤਰਨਤਾਰਨ ਰੇਲਵੇ ਸਟੇਸ਼ਨ ਤੋਂ ਵਾਯਵੀ ਕੋਣ ੧੦. ਮੀਲ ਹੈ. "ਸਨੇ ਸਨੇ ਆਵਤਭਏ ਗ੍ਰਾਮ ਖਡੂਰ ਅਵਾਸ." (ਨਾਪ੍ਰ)#ਇਸ ਨਗਰ ਵਿੱਚ ਗੁਰੂ ਅੰਗਦ ਦੇਵ ਜੀ ਦਾ ਦੇਹਰਾ ਹੈ ਅਤੇ ਗੁਰੂ ਅਮਰਦੇਵ ਇੱਥੇ ਹੀ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਦੇ ਰਹੇ ਹਨ, ਅਰ ਗੁਰੂ ਨਾਨਕ ਸਾਹਿਬ ਜੀ ਨੇ ਭੀ ਇਸ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ. ਆਬਾਦੀ ਦੇ ਅੰਦਰ ਹੀ ਗੁਰੂ ਅੰਗਦ ਦੇਵ ਦਾ ਗੁਰਦ੍ਵਾਰਾ ਹੈ, ਜੋ ਸੁੰਦਰ ਬਣਿਆ ਹੋਇਆ ਹੈ. ਇਸ ਦਰਬਾਰ ਦੀ ਪਰਿਕ੍ਰਮਾ ਵਿੱਚ ਹੀ ਉਸ ਕਿੱਲੇ ਦਾ ਕਰੀਰ ਹੈ, ਜਿਸ ਨਾਲ ਗੁਰੂ ਅਮਰ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਨਾਨ ਲਈ ਜਲ ਦੀ ਗਾਗਰ ਲੈਆਉਂਦੇ ਠੋਕਰ ਖਾਕੇ ਡਿਗ ਪਏ ਸਨ. ਗੁਰਦ੍ਵਾਰੇ ਨੂੰ ਛੱਬੀ ਸੌ ਰੁਪਯਾ ਸਾਲਾਨਾ ਜਾਗੀਰ ਹੈ. ਇਸ ਥਾਂ ਇਹ ਗੁਰਦ੍ਵਾਰੇ ਹਨ-#(੧) ਤਪਿਆਨਾ ਸਾਹਿਬ. ਆਬਾਦੀ ਤੋਂ ਇੱਕ ਫਰਲਾਂਗ ਉੱਤਰ ਪੂਰਵ ਗੁਰੂ ਅੰਗਦ ਦੇਵ ਜੀ ਦੇ ਤਪ ਦਾ ਅਸਥਾਨ. ਇਸ ਪਾਸ ਇੱਕ ਤਾਲ ਹੈ, ਜਿਸ ਦੇ ਕਿਨਾਰੇ ਭਾਈ ਬਾਲੇ ਦੀ ਸਮਾਧਿ ਹੈ.#(੨) ਥੜਾ ਸਾਹਿਬ. ਉਹ ਚਬੂਤਰਾ ਹੈ ਜਿਸ ਪੁਰ ਸੇਵਾ ਤੋਂ ਵੇਲ੍ਹ ਮਿਲਣ ਤੇ ਗੁਰੂ ਅਮਰ ਦੇਵ ਜੀ ਪਾਠ ਕੀਤਾ ਕਰਦੇ ਸਨ.#(੩) ਦੇਹਰਾ ਸ਼੍ਰੀ ਗੁਰੂ ਅੰਗਦ ਸਾਹਿਬ.#(੪) ਮੱਲ ਅਖਾੜਾ. ਆਬਾਦੀ ਦੇ ਪਾਸ ਹੀ ਪੱਛਮ ਵੱਲ ਗੁਰੂ ਅੰਗਦਦੇਵ ਜੀ ਦਾ ਉਹ ਥਾਂ, ਜਿੱਥੇ ਬੈਠਕੇ ਪਿੰਡ ਦੇ ਬਾਲਕਾਂ ਨੂੰ ਮੱਲਯੁੱਧ ਦੀ ਸਿਖ੍ਯਾ ਦਿਆ ਕਰਦੇ ਸਨ. ਦੇਖੋ, ਨਕਸ਼ਾ ਗੋਇੰਦਵਾਲ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਭਿਰਾਈ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰਗ੍ਯਾ- ਭਰਨ ਦੀ ਕ੍ਰਿਯਾ। ੨. ਭਰਤੀ ਦੀ ਮਜ਼ਦੂਰੀ। ੩. ਸੁਲਤਾਨ (ਸਖੀ ਸਰਵਤ) ਦੇ ਪੀਰਖਾਨੇ ਦਾ ਪੁਜਾਰੀ. ਦੇਖੋ, ਸੁਲਤਾਨ। ੪. ਖਡੂਰ ਨਿਵਾਸੀ ਖਹਿਰਾ ਗੋਤ ਦੇ ਜੱਟ ਮਹਿਮੇ ਦੀ ਇਸਤ੍ਰੀ, ਜੋ ਗੁਰੂ ਅੰਗਦਦੇਵ ਨੂੰ ਪਾਉਭਰ ਦੀ ਇੱਕ ਰੁੱਖੀ ਅਤੇ ਅਲੂਣੀ ਰੋਟੀ ਨਿੱਤ ਪਕਾਕੇ ਦਿੰਦੀ ਸੀ. ਇਸ ਦਾ ਨਾਮ ਕਈ ਲੇਖਕਾਂ ਨੇ ਭਿਰਾਈ ਅਤੇ ਵਿਰਾਈ ਭੀ ਲਿਖਿਆ ਹੈ। ੫. ਦੇਖੋ, ਭਿਰਾਈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਖਡੂਰ ਨਿਵਾਸੀ ਖਹਿਰੇ ਗੋਤ ਦੇ ਜੱਟ ਮਹਿਮੇ ਦੀ ਇਸਤ੍ਰੀ, ਜੋ ਵੱਡੀ ਧਰਮਾਤਮਾ ਸੀ. ਇਹ ਸ਼੍ਰੀ ਗੁਰੂ ਅੰਗਦ ਜੀ ਦੀ ਸੇਵਾ ਪ੍ਰੇਮ ਭਾਵ ਨਾਲ ਕਰਦੀ ਸੀ ਅਤੇ ਸਤਿਗੁਰੂ ਦੇ ਹੁਕਮ ਅਨੁਸਾਰ ਪਾਉਭਰ ਦੀ ਅਲੂਣੀ ਅਤੇ ਰੁੱਖੀ ਰੋਟੀ ਪਕਾਕੇ ਨਿੱਤ ਗੁਰੂ ਸਾਹਿਬ ਨੂੰ ਅਰਪਦੀ ਸੀ, ਜਿਸ ਦੇ ਅਧਾਰ ਗੁਰੂ ਅੰਗਦਦੇਵ ਅੱਠ ਪਹਿਰ ਗੁਜ਼ਾਰਦੇ ਸਨ. ਕਿਤਨਿਆਂ ਨੇ ਇਸ ਦਾ ਨਾਮ ਭਿਰਾਈ ਭੀ ਲਿਖਿਆ ਹੈ। ੨. ਦੇਖੋ, ਭਿਰਾਈ....