bandhagīबंदगी
ਫ਼ਾ. [بندگی] ਸੰਗ੍ਯਾ- ਪ੍ਰਣਾਮ. ਸਲਾਮ "ਆਖੀ ਸੇਖਾ ਬੰਦਗੀ." (ਸ. ਫਰੀਦ) ੨. ਸੇਵਾ। ੩. ਭਗਤੀ. "ਸੇਖਫਰੀਦੈ ਖੈਰ ਦੀਜੈ ਬੰਦਗੀ." (ਆਸਾ)
फ़ा. [بندگی] संग्या- प्रणाम. सलाम "आखी सेखा बंदगी." (स. फरीद) २. सेवा। ३. भगती. "सेखफरीदै खैर दीजै बंदगी." (आसा)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਗੀ ਤਰਾਂ ਝੁਕਣ ਦੀ ਕ੍ਰਿਯਾ. ਨਮਸਕਾਰ। ੨. ਦੇਖੋ, ਪਰਿਣਾਮ....
ਅ਼. [سلام] ਸੰਗ੍ਯਾ- ਸ਼ਾਂਤਿ. ਕੁਸ਼ਲ। ੨. ਆਸ਼ੀਰਵਾਦ. ਦੁਆ਼। ੩. . ਕੁਰਾਨ ਵਿੱਚ ਪਰਮੇਸ਼੍ਵਰ ਦਾ ਨਾਉਂ ਕੁਸ਼ਲਰੂਪ ਹੋਣ ਕਰਕੇ "ਸਲਾਮ" ਭੀ ਆਇਆ ਹੈ। ੪. ਅੱਸਲਾਮੁੱਅ਼ਲੈਕੁਮ [اسلامٰ علیکم] ਦਾ ਸੰਖੇਪ. ਮੁਸਲਮਾਨਾਂ ਵਿੱਚ ਰੀਤਿ ਹੈ ਕਿ ਆਪੋ ਵਿੱਚੀ ਮਿਲਣ ਸਮੇਂ ਪਹਿਲਾ ਆਖਦਾ ਹੈ- ਅਸਲਾਮੁੱਅ਼ਲੈਕੁਮ. ਅਰਥਾਤ ਆਪ ਪੁਰ ਕੁਸ਼ਲ ਹੋਵੇ. ਦੂਜਾ ਉੱਤਰ ਵਿੱਚ ਆਖਦਾ ਹੈ- ਵ ਅ਼ਲੈਕੁਮੱਸਲਾਮ [وعلیکم اسلام] ਅਰਥਾਤ ਆਪ ਪੁਰ ਭੀ ਕੁਸ਼ਲ ਹੋਵੇ. ੫. ਪ੍ਰਣਾਮ. ਤਾਜੀਮ. "ਸਲਾਮ ਜਵਾਬ ਦੋਵੈ ਕਰੈ." (ਵਾਰ ਆਸਾ) ੬. ਭਾਵ- ਅਦਬ. ਰੋਬਦਾਬ. "ਕਿਆ ਸੁਲਤਾਨ ਸਲਾਮ ਵਿਹੂਣਾ." (ਆਸਾ ਮਃ ੧)...
ਦੇਖੋ, ਆਖਣ। ੨. ਸੰਗ੍ਯਾ- ਅਕ੍ਸ਼ਿ. ਅੱਖ. ਨੇਤ੍ਰ। ੩. ਅੱਖੀਂ. ਅੱਖਾਂ ਨਾਲ. "ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) "ਗੁਰਮੁਖ ਹੋਵੈ ਤ ਆਖੀ ਸੂਝੈ." (ਮਾਰੂ ਸੋਲਹੇ ਮਃ ੩)...
ਰਾਜ ਪਟਿਆਲਾ. ਨਜਾਮਤ ਬਰਨਾਲਾ ਵਿੱਚ ਇੱਕ ਪਿੰਡ, ਜੋ ਮੂਲੋਵਾਲ ਤੋਂ ਪੰਜ ਕੋਹ ਪੱਛਮ ਹੈ ਅਤੇ ਰੇਲਵੇ ਸਟੇਸ਼ਨ ਸੇਖੇ ਤੋਂ ਇੱਕ ਮੀਲ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਦੋ ਗੁਰੁਦ੍ਵਾਰੇ ਹਨ. ਪਿੰਡ ਤੋਂ ਪੂਰਵ ਵੱਲ ਇੱਕ ਫਰਲਾਂਗ ਦੇ ਕਰੀਬ, ਜਿੱਥੇ ਗੁਰੂ ਸਾਹਿਬ ਨੇ ਡੇਰਾ ਕੀਤਾ. ਇਸ ਨਾਲ ਰਿਆਸਤ ਪਟਿਆਲੇ ਵੱਲੋਂ ਚਾਰ ਹਲ ਦੀ ਜ਼ਮੀਨ ਹੈ. ਪਿੰਡ ਤੋਂ ਪੱਛਮ ਵੱਲ ਕਰੀਬ ਅੱਧ ਮੀਲ ਤੇ ਕੇਵਲ ਮੰਜੀ ਸਾਹਿਬ ਹੈ. ਇਸ ਥਾਂ ਗੁਰੂ ਸਾਹਿਬ ਇੱਕ ਮਾਈ ਦਾ ਪ੍ਰੇਮ ਦੇਖਕੇ ਦੁੱਧ ਛਕਣ ਠਹਿਰ ਗਏ ਸਨ. ਇਸ ਗੁਰੁਦ੍ਵਾਰੇ ਨਾਲ ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਹੈ। ੨. ਸ਼ੇਖ਼ ਨੂੰ ਸੰਬੋਧਨ. "ਸੇਖਾ! ਅੰਦਰਹੁ ਜੋਰੁ ਛਡਿ." (ਵਾਰ ਬਿਹਾ ਮਃ ੩) ੩. ਸੰ. ਸ਼ੇਸ. ਨਤੀਜਾ. ਫਲ. ਪਰਿਣਾਮ. "ਕਹਿਤ ਸੁਨਤ ਕਿਛੁ ਸਾਂਤਿ ਨ ਉਪਜਤ, ਬਿਨ ਵਿਚਾਰ ਕਿਆ ਸੇਖਾ?" (ਸਾਰ ਮਃ ੫) ੪. ਸੰ. ਸ਼ੇਸਾ. ਦੇਵਤਾ ਨੂੰ ਚੜ੍ਹਾਈ ਹੋਈ ਵਸਤੁ. ਭੇਟ. ਪੂਜਾ....
ਫ਼ਾ. [بندگی] ਸੰਗ੍ਯਾ- ਪ੍ਰਣਾਮ. ਸਲਾਮ "ਆਖੀ ਸੇਖਾ ਬੰਦਗੀ." (ਸ. ਫਰੀਦ) ੨. ਸੇਵਾ। ੩. ਭਗਤੀ. "ਸੇਖਫਰੀਦੈ ਖੈਰ ਦੀਜੈ ਬੰਦਗੀ." (ਆਸਾ)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਭਗਤਿ. "ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ." (ਮਾਝ ਮਃ ੫) ੨. ਭਕ੍ਤਾ ਭਗਤਿ ਵਾਲੀ. "ਜਿਉ ਪੋਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਗੋਸਾਈਂ ਸਾਧਾਂ ਦਾ ਇੱਕ ਫਿਰਕਾ, ਜੋ ਕਾਸ਼ੀਰਾਮ ਤੋਂ ਚੱਲਿਆ ਹੈ, ਭਗਤੀਏ ਨਿਰਤਕਾਰੀ ਕਰਕੇ ਭਜਨ ਗਾਉਂਦੇ ਹਨ.¹ "ਭਗਤੀਆਂ ਗਈ ਭਗਤਿ ਭੁੱਲ." (ਭਾਗੁ) ੪. ਦੇਖੋ, ਭਗਤੀ....
ਅ਼. [خیَر] ਖ਼ੈਰ. ਸੰਗ੍ਯਾ- ਭਲਾਈ. ਨੇਕੀ। ੨. ਅਮਨ. ਸ਼ਾਂਤਿ. "ਊਹਾਂ ਖੈਰ ਸਦਾ ਮੇਰੇ ਭਾਈ." (ਗਉ ਰਵਿਦਾਸ) ੩. ਦਾਨ. ਖ਼ੈਰਾਤ. "ਤੀਜਾ ਖੈਰ ਖੁਦਾਇ." (ਵਾਰ ਮਾਝ ਮਃ ੧) ਤੀਜੀ ਨਮਾਜ਼ ਖ਼ੁਦਾ ਅਰਥ ਖ਼ੈਰਾਤ (ਦਾਨ) ਹੈ.#"ਇਸ਼ਕ ਮੁਸ਼ਕ ਖਾਂਸੀ ਅਰੁ ਖੁਰਕ ਬਖਾਨੀਐ।#ਖੂਨ ਖੈਰ ਮਦਪਾਨ ਸੁ ਬਹੁਰ ਪ੍ਰਮਾਨੀਐ।#ਕਸ ਕੋ ਕਰਈ ਸਾਤ ਛੁਪਾਏ ਛਪਤ ਨਹਿ।#ਹੋ! ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿਸ੍ਟਿ ਮਹਿ."#(ਚਰਿਤ੍ਰ ੧੫੪)#੪. ਸੰ. ਖਦਿਰ ਬਿਰਛ. Mimosa Catechu....
ਦਾਨ ਕਰੀਜੈ. "ਦੀਜੈ ਨਾਮੁ ਰਹੈ ਗੁਨ ਗਾਇ." (ਬਸੰ ਮਃ ੯)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...