barhavāबड़वा
ਸੰ. ਬਡਵਾ. ਸੰਗ੍ਯਾ- ਘੋੜੀ। ੨. ਬਡਵਾ ਅਗਨਿ. ਦੇਖੋ, ਬੜਵਾ ਅਗਨਿ। ੩. ਸੂਰਜ ਦੀ ਇਸਤ੍ਰੀ, ਜਿਸ ਨੇ ਘੋੜੀ ਰੂਪ ਧਾਰਕੇ ਸੂਰਜ ਤੋਂ ਅਸ਼੍ਵਿਨੀਕੁਮਾਰ ਜਣੇ. ਦੇਖੋ, ਵੜਵਾ.
सं. बडवा. संग्या- घोड़ी। २. बडवा अगनि. देखो, बड़वा अगनि। ३. सूरज दी इसत्री, जिस ने घोड़ी रूप धारके सूरज तों अश्विनीकुमार जणे. देखो, वड़वा.
ਦੇਖੋ, ਬੜਵਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਘੋਟਿਕਾ. ਘੋੜੇ ਦੀ ਮਦੀਨ।#੨. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। ੩. ਕਾਠੀ ਆਦਿਕ ਰੱਖਣ ਦੀ ਤਿਪਾਈ।#੪. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ, ਘੋੜੀਆਂ। ੫. ਘੋੜੀ ਦੀ ਰਸਮ ਸਮੇਂ ਦਾ ਗੀਤ। ੬. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਸੁਰਧਰੀ। ੭. ਸੇਮੀਆਂ ਵੱਟਣ ਦੀ ਮਸ਼ੀਨ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰ. ਬਡਵਾ. ਸੰਗ੍ਯਾ- ਘੋੜੀ। ੨. ਬਡਵਾ ਅਗਨਿ. ਦੇਖੋ, ਬੜਵਾ ਅਗਨਿ। ੩. ਸੂਰਜ ਦੀ ਇਸਤ੍ਰੀ, ਜਿਸ ਨੇ ਘੋੜੀ ਰੂਪ ਧਾਰਕੇ ਸੂਰਜ ਤੋਂ ਅਸ਼੍ਵਿਨੀਕੁਮਾਰ ਜਣੇ. ਦੇਖੋ, ਵੜਵਾ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਘੋੜੀ ਦੇ ਪੁੱਤ ਦੋ ਦੇਵਤਾ, ਜੋ ਦੇਵਤਿਆਂ ਦੇ ਵੈਦ ਹਨ. ਨਿਰੁਕ੍ਤ ਦੇ ਦੈਵਤ ਕਾਂਡ ਅਤੇ ਹਰਿਵੰਸ਼ ਵਿੱਚ ਲਿਖਿਆ ਹੈ ਕਿ ਇੱਕ ਵੇਰ ਸੂਰਜ ਦੀ ਇਸਤ੍ਰੀ "ਸੰਗ੍ਯਾ" ਆਪਣੇ ਪਤੀ ਦਾ ਤੇਜ ਨਾ ਸਹਾਰਕੇ ਆਪਣੀ ਥਾਂ ਇੱਕ ਬਣਾਉਟੀ ਇਸਤ੍ਰੀ "ਛਾਯਾ" ਘਰ ਛੱਡਕੇ ਆਪ ਘੋੜੀ ਦਾ ਰੂਪ ਧਾਰਕੇ ਜੰਗਲ ਨੂੰ ਚਲੀ ਗਈ. ਜਦ ਸੂਰਜ ਨੂੰ ਪਤਾ ਲੱਗਾ ਤਾਂ ਉਸਨੇ ਘੋੜੇ ਦਾ ਰੂਪ ਧਾਰਕੇ ਉਸ ਤੋਂ ਜੌੜੇ ਪੁਤ੍ਰ ਉਤਪੰਨ ਕੀਤੇ, ਜੋ ਅਸ਼੍ਵਿਨੀਕੁਮਾਰ ਨਾਉਂ ਤੋਂ ਪ੍ਰਸਿੱਧ ਹੋਏ.#ਮਹਾਂਭਾਰਤ ਵਿੱਚ ਕਥਾ ਹੈ ਕਿ ਪੰਡੁ ਦੀ ਵਿਧਵਾ ਇਸਤ੍ਰੀ ਮਾਦ੍ਰੀ ਨੇ ਨਕੁਲ ਅਤੇ ਸਹਿਦੇਵ, ਅਸ਼੍ਵਿਨੀ ਕੁਮਾਰਾਂ ਦੇ ਸੰਜੋਗ ਤੋਂ ਜਣੇ ਸਨ. ਵੈਦਿਕ ਸਮੇਂ ਵਿੱਚ ਇਹ ਪ੍ਰਭਾਤ ਅਤੇ ਸੰਝ ਦੇ ਦੇਵਤਾ ਮੰਨੇ ਜਾਂਦੇ ਸਨ....
ਦੇਖੋ, ਜਣਨਾ। ੨. ਜਣ (ਜਨ) ਦਾ ਬਹੁਵਚਨ. ਜਿਵੇਂ- "ਦੋ ਜਣੇ ਆਏ."...
ਦੇਖੋ, ਬੜਵਾ ਅਤੇ ਬੜਵਗਾਨਿ. ਸੰਸਕ੍ਰਿਤ ਸ਼ਬਦ ਵਡਬਾ ਅਤੇ ਵਡਵਾ ਗਨਿ ਭੀ ਸਹੀ ਹੈ....