ghorhīघोड़ी
ਸੰਗ੍ਯਾ- ਘੋਟਿਕਾ. ਘੋੜੇ ਦੀ ਮਦੀਨ।#੨. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। ੩. ਕਾਠੀ ਆਦਿਕ ਰੱਖਣ ਦੀ ਤਿਪਾਈ।#੪. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ, ਘੋੜੀਆਂ। ੫. ਘੋੜੀ ਦੀ ਰਸਮ ਸਮੇਂ ਦਾ ਗੀਤ। ੬. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਸੁਰਧਰੀ। ੭. ਸੇਮੀਆਂ ਵੱਟਣ ਦੀ ਮਸ਼ੀਨ.
संग्या- घोटिका. घोड़े दी मदीन।#२.काठ दी टिकटिकी, जिस ते वसत्र सुकाईदे हन। ३. काठी आदिक रॱखण दी तिपाई।#४. शादी समें दी इॱक रसम. देखो, घोड़ीआं। ५. घोड़ी दी रसम समें दा गीत। ६. सिरंदा सितार आदि साजां दी उह टिकटिकी, जिस उॱपर तारां रॱखीदीआं हन. सुरधरी। ७. सेमीआं वॱटण दी मशीन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ....
ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)...
ਸੰਗ੍ਯਾ- ਤਿਪਾਈ। ੨. ਆਧਾਰੀ. ਬੈਰਾਗਨ। ੩. ਨਜਰ ਦੀ ਟਕ. ਅਚਲਦ੍ਰਿਸ੍ਟਿ. ਨੀਝ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰਗ੍ਯਾ- ਘੋੜੇ ਦਾ ਜ਼ੀਨ, ਜੋ ਕਾਠ ਦਾ ਬਣਾਕੇ ਉੱਪਰੋਂ ਚੰਮ ਅਥਵਾ ਰੇਸ਼ਮੀ ਵਸਤ੍ਰ ਨਾਲ ਮੜ੍ਹੀਦਾ ਹੈ। ੨. ਕਾਸ੍ਠ. ਕਾਠ. ਇੰਧਨ. ਲੱਕੜ. "ਕਾਠੀ ਧੋਇ ਜਲਾਵਹਿ." (ਆਸਾ ਕਬੀਰ) "ਤਨੁ ਭਇਆ ਕਾਠੀ." (ਗਉ ਕਬੀਰ) ਦੇਹਾਭਿਮਾਨ ਬਾਲਣ ਦੀ ਥਾਂ ਹੋਇਆ। ੩. ਸ਼ਰੀਰ ਦਾ ਪਿੰਜਰ। ੪. ਸੰ. ਕਾਸ੍ਠਾ. ਸ੍ਥਿਤੀ. ਠਹਿਰਾਉ. "ਕਾਠੀ ਭਿੰਨ ਭਿੰਨ ਭਿੰਨ ਤਣੀਏ." (ਰਾਮ ਮਃ ੫) ਮਣਕਿਆਂ ਦੀ ਇਸਥਿਤੀ ਮਾਲਾ ਵਿੱਚ ਅਲਗ ਅਲਗ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ....
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ....
ਸ਼ਾਦੀ ਦੇ ਮੌਕੇ ਬਰਾਤ ਨੂੰ ਡੇਰਾ ਦੇਣ ਪਿੱਛੋਂ, ਵਿਆਹ ਸੰਸਕਾਰ ਤੋਂ ਪਹਿਲਾਂ, ਦੁਲਹਾ (ਲਾੜੇ) ਨੂੰ ਘੋੜੀ ਪੁਰ ਸਵਾਰ ਕਰਾਕੇ ਦੁਲਹਨਿ (ਲਾੜੀ) ਦੇ ਘਰ ਲੈ ਜਾਂਦੇ ਹਨ. ਇਸ ਦਾ ਨਾਉਂ ਘੋੜੀ ਦੀ ਰਸਮ ਹੈ. ਉਸ ਵੇਲੇ ਜੋ ਗੀਤ ਗਾਏ ਜਾਂਦੇ ਹਨ ਉਨ੍ਹਾਂ ਦੀ ਸੰਗ੍ਯਾ- "ਘੋੜੀਆਂ" ਹੈ. ਸ਼੍ਰੀ ਗੁਰੂ ਰਾਮਦਾਸ ਜੀ ਨੇ ਗੰਦੇ ਗੀਤਾਂ ਦੀ ਕੁਰੀਤੀ ਨੂੰ ਦੂਰ ਕਰਨ ਲਈ "ਘੋੜੀਆਂ" ਸਿਰਲੇਖ ਹੇਠ ਵਡਹੰਸ ਰਾਗ ਵਿੱਚ ਬਾਣੀ ਰਚੀ ਹੈ, ਜਿਸ ਵਿੱਚ ਲੋਕ ਪਰਲੋਕ ਵਿੱਚ ਸੁਖ ਪ੍ਰਾਪਤੀ ਦਾ ਉਪਦੇਸ਼ ਹੈ. "ਦੇਹ ਤੇਜਣਿ ਜੀ ਰਾਮ ਉਪਾਈਆ." ਆਦਿ....
ਸੰਗ੍ਯਾ- ਘੋਟਿਕਾ. ਘੋੜੇ ਦੀ ਮਦੀਨ।#੨. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। ੩. ਕਾਠੀ ਆਦਿਕ ਰੱਖਣ ਦੀ ਤਿਪਾਈ।#੪. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ, ਘੋੜੀਆਂ। ੫. ਘੋੜੀ ਦੀ ਰਸਮ ਸਮੇਂ ਦਾ ਗੀਤ। ੬. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਸੁਰਧਰੀ। ੭. ਸੇਮੀਆਂ ਵੱਟਣ ਦੀ ਮਸ਼ੀਨ....
ਸੰ. ਸੰਗ੍ਯਾ- ਗਾਉਣ ਯੋਗ੍ਯ ਛੰਦ ਅਥਵਾ ਵਾਕ. "ਗਿਆਨ ਵਿਹੂਣਾ ਗਾਵੈ ਗੀਤ." (ਵਾਰ ਸਾਰ ਮਃ ੧) ੨. ਵਡਾਈ. ਯਸ਼। ੩. ਉਹ, ਜਿਸ ਦਾ ਯਸ਼ ਗਾਇਆ ਜਾਵੇ....
ਵਿ- ਸਰ੍ਜਨ ਕਰਿੰਦਾ. ਸ੍ਰਿਸ੍ਟਿ ਕਰਤਾ. "ਧੰਨੁ ਸਿਰੰਦਾ ਸਚਾ ਪਾਤਿਸਾਹੁ." (ਵਡ ਮਃ ੧. ਅਲਾਹਣੀਆ) ੨. ਦੇਖੋ, ਸਰੰਦਾ....
ਸੰਗ੍ਯਾ- ਸਿ (ਤਿੰਨ) ਤਾਰ ਦਾ ਬਾਜਾ, ਜਿਸ ਦੇ ਲੋਹੇ ਦੀ ਤਾਰ ਬਜਾਉਣ ਲਈ ਮੱਧਮ ਸੁਰ ਦੀ ਅਤੇ ਦੋ ਪਿੱਤਲ ਦੀਆਂ ਤਾਰਾਂ ਸੜਜ ਸ੍ਵਰ ਦੀਆਂ ਹੁੰਦੀਆਂ ਹਨ.¹ ਹੁਣ ਇਸ ਦਾ ਨਾਉਂ ਮੱਧਮ ਹੈ ਅਰ ਪੰਜ ਤਾਰਾਂ ਹੁੰਦੀਆਂ ਹਨ. ਕਈਆਂ ਦੇ ਏਦੂੰ ਵੱਧ ਭੀ ਹੁੰਦੀਆਂ ਹਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...