bakhīlīबखीली
ਫ਼ਾ. [بخیلی] ਬਖ਼ੀਲੀ. ਸੰਗ੍ਯਾ- ਲੋਭ. ਤਮਾ. ਹਿਰਸ। ੨. ਕ੍ਰਿਪਣਤਾ. ਕੰਜੂਸੀ। ੩. ਹਸਦ. ਈਰਖਾ. "ਤਿਨ ਕੀ ਬਖੀਲੀ ਕੋਈ ਕਿਆ ਕਰੇ?" (ਸੂਹੀ ਮਃ ੪) ੪. ਦੁਸ਼ਮਨੀ। ੫. ਚੁਗਲੀ.
फ़ा. [بخیلی] बख़ीली. संग्या- लोभ. तमा. हिरस। २. क्रिपणता. कंजूसी। ३. हसद. ईरखा. "तिन की बखीली कोई किआ करे?" (सूही मः ४) ४. दुशमनी। ५. चुगली.
ਫ਼ਾ. [بخیلی] ਬਖ਼ੀਲੀ. ਸੰਗ੍ਯਾ- ਲੋਭ. ਤਮਾ. ਹਿਰਸ। ੨. ਕ੍ਰਿਪਣਤਾ. ਕੰਜੂਸੀ। ੩. ਹਸਦ. ਈਰਖਾ. "ਤਿਨ ਕੀ ਬਖੀਲੀ ਕੋਈ ਕਿਆ ਕਰੇ?" (ਸੂਹੀ ਮਃ ੪) ੪. ਦੁਸ਼ਮਨੀ। ੫. ਚੁਗਲੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)...
ਅ਼. [طمع] ਤ਼ਮਅ਼. ਸੰਗ੍ਯਾ- ਲਾਲਚ. ਹਿਰਸ. ਤ੍ਰਿਸਨਾ. "ਵਡਾ ਦਾਤਾ ਤਿਲੁ ਨ ਤਮਾਇ." (ਜਪੁ) "ਤਿਸ ਨੋ ਤਿਲੁ ਨ ਤਮਾਈ." (ਰਾਮ ਅਃ ਮਃ ੩) ੨. ਸੰ. ਤਮਾ. ਰਾਤ੍ਰਿ. ਰਾਤ। ੩. ਸੰ. ताम- ਤਾਮ. ਇੱਛਾ. ਰੁਚੀ। ੪. ਦੇਖੋ, ਮਾਇ....
ਅ਼. [حِرس] ਹ਼ਿਰਸ. ਤ੍ਰਿਸਨਾ. ਪ੍ਰਾਪਤੀ ਦੀ ਚਾਹ। ੨. ਸ਼ੌਕ। ੩. ਇੱਛਾ. ਰੁਚਿ....
ਸੰਗ੍ਯਾ- ਕੰਜੂਸੀ. ਸੂਮਪੁਣਾ. ਬਖ਼ੀਲੀ....
ਅ਼. [حسد] ਹ਼ਸਦ. ਸੰਗ੍ਯਾ- ਡਾਹ. ਈਰਖਾ. ਸਾੜਾ....
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਫ਼ਾ. [بخیلی] ਬਖ਼ੀਲੀ. ਸੰਗ੍ਯਾ- ਲੋਭ. ਤਮਾ. ਹਿਰਸ। ੨. ਕ੍ਰਿਪਣਤਾ. ਕੰਜੂਸੀ। ੩. ਹਸਦ. ਈਰਖਾ. "ਤਿਨ ਕੀ ਬਖੀਲੀ ਕੋਈ ਕਿਆ ਕਰੇ?" (ਸੂਹੀ ਮਃ ੪) ੪. ਦੁਸ਼ਮਨੀ। ੫. ਚੁਗਲੀ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਫ਼ਾ. [دُشمنی] ਸੰਗ੍ਯਾ- ਸ਼ਤ੍ਰੁਤਾ. ਵੈਰ....
ਫ਼ਾ. [چُغلی] ਸੰਗ੍ਯਾ- ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਜਰੀ ਵਿੱਚ ਕੀਤੀ ਨਿੰਦਾ. "ਨਿਤ ਚੁਗਲੀ ਕਰੈ ਅਣਹੋਂਦੀ ਪਰਾਈ." (ਵਾਰ ਗਉ ੧. ਮਃ ੪)...