brindhāब्रिंदा
ਸੰ. वृन्दा. ਵ੍ਰਿੰਦਾ. ਤੁਲਸੀ। ੨. ਕੇਦਾਰ ਦੀ ਪੁਤ੍ਰੀ, ਜਿਸ ਦੇ ਤਪਸ੍ਥਾਨ ਦਾ ਨਾਮ ਬ੍ਰਿੰਦਾ (ਵ੍ਰਿੰਦਾ) ਵਨ ਹੋਇਆ। ੩. ਰਾਧਿਕਾ. ਇਸ ਦੀ ਕ੍ਰੀੜਾ ਦਾ ਅਸਥਾਨ ਹੋਣ ਕਰਕੇ ਭੀ ਬ੍ਰਿੰਦਾਬਨ ਸੰਗ੍ਯਾ ਹੈ.
सं. वृन्दा. व्रिंदा. तुलसी। २. केदार दी पुत्री, जिस दे तपस्थान दा नाम ब्रिंदा (व्रिंदा) वन होइआ। ३. राधिका. इस दीक्रीड़ा दा असथान होण करके भी ब्रिंदाबन संग्या है.
वृन्दा. ਸੰਗ੍ਯਾ- ਰਾਧਿਕਾ. ਰਾਧਾ। ੨. ਤੁਲਸੀ। ੩. ਦੇਖੋ, ਸੰਖਚੂੜ ੨. ਅਤੇ ਜਲੰਧਰ....
ਸੰ. ਸੰਗ੍ਯਾ- ਜੋ ਆਪਣੀ ਤੁਲ੍ਯਤਾ (ਬਰਾਬਰੀ) ਨੂੰ ਫੈਂਕ ਦੇਵੇ, ਸੋ ਤੁਲਸੀ. ਅਰਥਾਤ ਜਿਸ ਦੇ ਤੁਲ੍ਯ ਹੋਰ ਬੂਟਾ ਨਹੀਂ. ਤੁਲਸੀ ਮਰੂਏ ਦੀ ਕ਼ਿਸਮ ਦਾ ਇੱਕ ਚਰਪਰਾ ਪੌਦਾ ਹੈ. ਇਸ ਦੇ ਪੱਤੇ ਕਫ ਨਾਸ਼ਕ ਅਤੇ ਭੁੱਖ ਵਧਾਉਣ ਵਾਲੇ ਹਨ. ਵੈਦ ਤਪ ਆਦਿਕ ਕਈ ਰੋਗਾਂ ਵਿੱਚ ਤੁਲਸੀ ਵਰਤਦੇ ਹਨ. ਜੇ ਤੁਲਸੀ ਦੇ ਪੱਤੇ ਚਾਯ ਵਾਂਙ ਉਬਾਲਕੇ ਦੁੱਧ ਅਤੇ ਮਿੱਠਾ ਮਿਲਾਕੇ ਪੀਤੇ ਜਾਣ ਤਾਂ ਮੇਦੇ ਅਤੇ ਫਿਫੜੇ ਦੇ ਅਨੇਕ ਰੋਗ ਦੂਰ ਹੋਂਦੇ ਹਨ. L. Ocymum Sacrum. ਅੰ. Sweet basil.#ਵੈਸਨਵ ਧਰਮ ਅਨੁਸਾਰ ਇਸ ਨੂੰ ਬਹੁਤ ਹੀ ਪਵਿਤ੍ਰ ਮੰਨਿਆ ਹੈ ਅਰ ਸ਼ਾਲਗ੍ਰਾਮ ਦੀ ਪੂਜਾ ਤਾਂ ਬਿਨਾ ਤੁਲਸੀ ਹੋ ਹੀ ਨਹੀਂ ਸਕਦੀ.#ਬ੍ਰਹਮ੍ਵੈਵਰਤ ਪੁਰਾਣ ਵਿੱਚ ਕਥਾ ਹੈ ਕਿ ਗੋਲੋਕ ਵਿੱਚ ਤੁਲਸੀ ਨਾਮ ਦੀ ਇੱਕ ਰਾਧਾ ਦੀ ਸਖੀ ਸੀ. ਇੱਕ ਦਿਨ ਕ੍ਰਿਸਨ ਜੀ ਨਾਲ ਤੁਲਸੀ ਨੂੰ ਕੇਲ ਕਰਦੇ ਦੇਖਕੇ ਰਾਧਾ ਨੇ ਸ੍ਰਾਪ ਦਿੱਤਾ ਕਿ ਤੂੰ ਮਨੁੱਖ ਸ਼ਰੀਰ ਧਾਰਣ ਕਰ. ਇਸ ਪੁਰ ਤੁਲਸੀ ਰਾਜਾ ਧਰਮਧ੍ਵਜ ਦੀ ਕੰਨ੍ਯਾ ਹੋਈ, ਅਤੇ ਸ਼ੰਖਚੂੜ ਰਾਖਸ ਨਾਲ ਵਿਆਹ ਹੋਇਆ. ਸ਼ੰਖਚੂੜ ਨੂੰ ਇਹ ਵਰ ਮਿਲਿਆ ਹੋਇਆ ਸੀ ਕਿ ਜਦ ਤੀਕ ਉਸ ਦੀ ਇਸਤ੍ਰੀ ਦਾ ਸਤਭੰਗ ਨਹੀਂ ਹੋਊ, ਓਦੋਂ ਤੀਕ ਉਸ ਨੂੰ ਕੋਈ ਨਹੀਂ ਜਿੱਤ ਸਕੇਗਾ. ਸ਼ੰਖਚੂੜ ਨੇ ਸਾਰੇ ਦੇਵਤੇ ਜਿੱਤ ਲਏ ਅਰ ਤਿੰਨ ਲੋਕਾਂ ਦਾ ਮਾਲਿਕ ਬਣ ਗਿਆ. ਦੇਵਤਿਆਂ ਨੇ ਵਿਸਨੁ ਦੀ ਸ਼ਰਣ ਲਈ ਅਤੇ ਸਹਾਇਤਾ ਮੰਗੀ. ਵਿਸਨੁ ਨੇ ਸ਼ੰਖਚੂੜ ਦਾ ਭੇਸ ਧਾਰਕੇ ਤੁਲਸੀ ਦਾ ਸਤ ਭੰਗ ਕੀਤਾ. ਤੁਲਸੀ ਨੇ ਵਿਸਨੁ ਨੂੰ ਸ੍ਰਾਪ ਦਿੱਤਾ ਕਿ ਤੂੰ ਪੱਥਰ ਹੋਜਾ. ਵਿਸਨੁ ਨੇ ਆਖਿਆ ਕਿ ਤੂੰ ਭੀ ਇਸ ਸ਼ਰੀਰ ਨੂੰ ਛੱਡਕੇ ਸਦਾ ਲਕ੍ਸ਼੍ਮੀ ਵਾਂਙ ਮੇਰੀ ਪ੍ਯਾਰੀ ਰਹੇਂਗੀ. ਤੇਰੇ ਸ਼ਰੀਰ ਤੋਂ ਗੰਡਕਾ ਨਦੀ ਅਤੇ ਕੇਸ਼ਾਂ ਤੋਂ ਤੁਲਸੀ ਦਾ ਬੂਟਾ ਹੋਵੇਗਾ. ਦੋਹਾਂ ਦੇ ਪਰਸਪਰ ਸ੍ਰਾਪ ਦੇ ਕਾਰਣ ਵਿਸਨੁ ਸ਼ਾਲਗ਼ਾਮ ਹੋਏ, ਜੋ ਗੰਡਕਾ ਨਦੀ ਵਿੱਚੋਂ ਮਿਲਦੇ ਹਨ ਅਤੇ ਤੁਲਸੀ ਬੂਟਾ ਬਣੀ. ਦੇਖੋ, ਜਲੰਧਰ ਸ਼ਬਦ.#ਬਹੁਤ ਵੈਸਨ ਤੁਲਸੀ ਅਤੇ ਸ਼ਾਲਗ੍ਰਾਮ ਦਾ ਵਿਆਹ ਧੂਮ ਧਾਮ ਨਾਲ ਕਰਦੇ ਹਨ ਅਰ ਤੁਲਸੀ ਦੀ ਲੱਕੜ ਦੀ ਮਾਲਾ ਅਤੇ ਕੰਠੀ ਪਹਿਰਦੇ ਹਨ. ਤੁਲਸੀ ਦਾ ਖ਼ਾਸ ਕਰਕੇ ਪੂਜਨ ਕੱਤਕ ਬਦੀ ਅਮਾਵਸ (ਮੌਸ) ਨੂੰ ਹੁੰਦਾ ਹੈ ਕਿਉਂਕਿ ਇਹ ਤਿਥਿ ਤੁਲਸੀ ਦੇ ਜਨਮ ਦੀ ਮੰਨੀ ਗਈ ਹੈ. ਤੁਲਸੀ ਦੇ ਸੰਸਕ੍ਰਿਤ ਨਾਮ ਹਨ-#ਵਿਸਨੁਵੱਲਭਾ, ਹਰਿਪ੍ਰਿਯਾ, ਵ੍ਰਿੰਦਾ, ਪਾਵਨੀ, ਵਹੁਪਤ੍ਰੀ, ਸ਼੍ਯਾਮਾ, ਤ੍ਹ੍ਹਿਦਸ਼ ਮੰਜਰੀ, ਮਾਧਵੀ, ਅਮ੍ਰਿਤਾ, ਸੁਰਵੱਲੀ. "ਨਾ ਸੁਚਿ ਸੰਜਮ ਤੁਲਸੀ ਮਾਲਾ." (ਮਾਰੂ ਸੋਲਹੇ ਮਃ ੫) ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ। ਦੇਖੋ, ਤੁਲਸੀਦਾਸ....
ਸੰ. ਸੰਗ੍ਯਾ- ਖੇਤ। ੨. ਕਿਆਰਾ. ਜਿਸ ਵਿੱਚ ਕ (ਜਲ) ਨੱਕਾ ਦਾਰ (ਵੱਢ) ਕੇ ਦਾਖ਼ਿਲ ਕਰੀਏ। ੩. ਇੱਕ ਤੀਰਥ, ਜੋ ਰਿਆਸਤ ਗੜ੍ਹਵਾਲ (ਯੂ. ਪੀ) ਵਿੱਚ ਰੁਦ੍ਰਹਿਮਾਲੇ ਦੀ ਬਰਫਾਨੀ ਧਾਰਾ ਵਿੱਚ ਮਹਾਪੰਥ ਦੀ ਚੋਟੀ ਤਲੇ ਇੱਕ ਟਿੱਲੇ ਉੱਤੇ ਹੈ. ਇਸ ਦੀ ਬਲੰਦੀ ੧੧੭੫੩ ਫੁਟ ਹੈ. ਏਥੇ ਸਦਾਸ਼ਿਵ ਮੰਦਿਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ. ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਖਾਕੇ ਸ਼ਿਵ ਜੀ ਇਸ ਥਾਂ ਝੋਟਾ ਬਣਕੇ ਆਏ.¹ ਪੁਜਾਰੀ ਮੰਦਿਰ ਦੇ ਜੰਗਮ ਹਨ. "ਕੁੰਭਿ ਜਉ ਕੇਦਾਰ ਨ੍ਹਾਈਐ." (ਰਾਮ ਨਾਮਦੇਵ) "ਕਪੜ ਕੇਦਾਰੈ ਜਾਈ." (ਸੋਰ ਕਬੀਰ)...
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. वृन्दा. ਵ੍ਰਿੰਦਾ. ਤੁਲਸੀ। ੨. ਕੇਦਾਰ ਦੀ ਪੁਤ੍ਰੀ, ਜਿਸ ਦੇ ਤਪਸ੍ਥਾਨ ਦਾ ਨਾਮ ਬ੍ਰਿੰਦਾ (ਵ੍ਰਿੰਦਾ) ਵਨ ਹੋਇਆ। ੩. ਰਾਧਿਕਾ. ਇਸ ਦੀ ਕ੍ਰੀੜਾ ਦਾ ਅਸਥਾਨ ਹੋਣ ਕਰਕੇ ਭੀ ਬ੍ਰਿੰਦਾਬਨ ਸੰਗ੍ਯਾ ਹੈ....
ਦੇਖੋ, ਰਾਧਾ ੨. "ਹਰਿ ਜੂ ਇਮ ਰਾਧਿਕ ਸੰਗ ਕਹੀ, ਜਮਨਾ ਮੇ ਤਰੋ ਤੁਮ ਕੋ ਗਹਿ ਹੈਂ." (ਕ੍ਰਿਸਨਾਵ) ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੨ ਮਾਤ੍ਰਾ. ੧੩- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨੇਮ ਨਹੀਂ.#ਉਦਾਹਰਣ-#ਮਾਟੀ ਤੇ ਜਿਨਿ ਸਾਜਿਆ, ਕਰਿ ਦੁਰਲਭ ਦੇਹ.#ਅਨਿਕ ਛਿਦ੍ਰ ਮਨ ਮਹਿ ਢਕੇ, ਨਿਰਮਲ ਦ੍ਰਿਸਟੇਹ#ਕਿਉ ਬਿਸਰੈ ਪ੍ਰਭੁ ਮਨੈ ਤੇ, ਜਿਸ ਕੇ ਗੁਣ ਏਹ?#× × × ×(ਬਿਲਾ ਮਃ ੫)#ਦੇਖੋ, ਪਉੜੀ ਦਾ ਰੂਪ ੯....
ਦੇਖੋ, ਕ੍ਰੀੜਨ। ੨. ਦੇਖੋ, ਅਰੂਪਾ ਅਤੇ ਮਾਧੋ ਦਾ ਰੂਪ ੧....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਬ੍ਰਿੰਦਾ ੨. ਅਤੇ ੩। ੨. ਦੇਖੋ, ਬਿੰਦ੍ਰਾਬਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....