ਬ੍ਰਾਹਮ੍‍ਣ

brāham‍naब्राहम्‍ण


ਦੇਖੋ, ਬ੍ਰਾਹਮਣ। ੨. ਹਿੰਦੂਆਂ ਦਾ ਪਹਿਲਾ ਵਰਣ. ਬ੍ਰਾਹ੍‌ਮਣ ਕਈ ਗੋਤ੍ਰਾਂ ਵਿੱਚ ਵੱਡੇ ਹੋਏ ਹਨ, ਪਰ ਮੁੱਖ ਦਸ ਹਨ- ਪੰਜ ਗੌੜ- ਕਾਨ੍ਯਕੁਬਜ, ਸਾਰਸ੍ਵਤ, ਗੌੜ, ਮੈਥਿਲ ਅਤੇ ਉਤਕਲ. ਪੰਜ ਦ੍ਰਾਵਿੜ ਮਹਾਰਾਸਟ੍ਰ. ਤੇਲੰਗ, ਦ੍ਰਾਵਿੜ, ਕਰਨਾਟ ਅਤੇ ਗੁਰਜਰ। ੩. ਵੇਦਾਂ ਦਾ ਉਹ ਭਾਗ, ਜੋ ਮੰਤ੍ਰਾਂ ਦੀ ਵ੍ਯਾਖਯਾਰੂਪ ਰਿਖੀਆਂ ਦਾ ਲਿਖਿਆ ਹੋਇਆ ਹੈ, ਅਰ ਜਿਸ ਵਿੱਚ ਅਨੇਕ ਕਰਮਾਂ ਦੀ ਵਿਧੀ ਅਤੇ ਮੰਤ੍ਰਾਂ ਨੂੰ ਯਥਾਯੋਗ ਮੌਕੇ ਪੁਰ ਵਰਤਣ ਦਾ ਨਿਰਣਾ ਹੈ.


देखो, ब्राहमण। २. हिंदूआं दा पहिला वरण. ब्राह्‌मण कई गोत्रां विॱच वॱडे होए हन, पर मुॱख दस हन- पंज गौड़- कान्यकुबज, सारस्वत, गौड़, मैथिल अते उतकल. पंज द्राविड़ महारासट्र. तेलंग, द्राविड़, करनाट अते गुरजर। ३. वेदां दा उह भाग, जो मंत्रां दी व्याखयारूप रिखीआं दा लिखिआ होइआ है, अर जिस विॱच अनेक करमां दी विधी अते मंत्रां नूं यथायोग मौके पुर वरतण दा निरणा है.