brāhamīब्राहमी
ਬ੍ਰਾਹਮੀ. ਬ੍ਰਹਮਾ ਦੀ ਸ਼ਕਤੀ. ਬ੍ਰਹਮਾਣੀ. "ਸਿਵੀ ਵਾਸਵੀ ਬ੍ਰਾਹਮੀ ਰਿੱਧਿਕੂਪਾ (ਚੰਡੀ ੨) ੨. ਪਾਰਵਤੀ। ੩. ਸਰਸ੍ਵਤੀ। ੪. ਇੱਕ ਪੁਰਾਣੀ ਲਿਪਿ (ਲਿਖਤ), ਜਿਸ ਵਿੱਚੋਂ ਦੇਵਨਾਗਰੀ ਨੇ ਆਪਣਾ ਨਵੀਨ ਰੂਪ ਧਾਰਿਆ ਹੈ.
ब्राहमी. ब्रहमा दी शकती. ब्रहमाणी. "सिवी वासवी ब्राहमी रिॱधिकूपा (चंडी २) २. पारवती। ३. सरस्वती। ४. इॱक पुराणी लिपि (लिखत),जिस विॱचों देवनागरी ने आपणा नवीन रूप धारिआ है.
ਬ੍ਰਾਹਮੀ. ਬ੍ਰਹਮਾ ਦੀ ਸ਼ਕਤੀ. ਬ੍ਰਹਮਾਣੀ. "ਸਿਵੀ ਵਾਸਵੀ ਬ੍ਰਾਹਮੀ ਰਿੱਧਿਕੂਪਾ (ਚੰਡੀ ੨) ੨. ਪਾਰਵਤੀ। ੩. ਸਰਸ੍ਵਤੀ। ੪. ਇੱਕ ਪੁਰਾਣੀ ਲਿਪਿ (ਲਿਖਤ), ਜਿਸ ਵਿੱਚੋਂ ਦੇਵਨਾਗਰੀ ਨੇ ਆਪਣਾ ਨਵੀਨ ਰੂਪ ਧਾਰਿਆ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਦੇਖੋ, ਸਕਤਿ....
ਬ੍ਰਹਮਾਣੀ. ਬ੍ਰਹਮਾ ਦੀ ਇਸਤ੍ਰੀ....
ਦੇਖੋ, ਸਿਵਿ। ੨. ਸ਼ਿਵ ਦੀ ਸ਼ਕਤਿ. ਸ਼ੈਵੀ. ਦੁਰਗਾ. "ਸਿਵੀ ਵਾਸਵੀ." (ਚੰਡੀ ੨)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰਗ੍ਯਾ- ਪਾਰ੍ਵਤੀ. ਹਿਮਾਲਯ ਪਰ੍ਵਤ ਦੀ ਪੁਤ੍ਰੀ ਉਮਾ, ਜੋ ਸ਼ਿਵ ਨੂੰ ਵਿਆਹੀ ਗਈ। ੨. ਨਿਘਟੁ ਅਨੁਸਾਰ ਨਦੀ, ਜੋ ਪਹਾੜ ਤੋਂ ਉਪਜਦੀ ਹੈ....
ਸੰ. ਸੰਗ੍ਯਾ- ਜਲ ਵਾਲੀ ਤਰ ਜਮੀਨ। ੨. ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ. ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ. ੩. ਪੁਰਾਣਾਂ ਅਨੁਸਾਰ ਬ੍ਰਹਮਾ ਦੀ ਇਸਤ੍ਰੀ. ਵਿਦ੍ਯਾ ਅਤੇ ਬਾਣੀ ਦੀ ਦੇਵੀ. ਇਸ ਦਾ ਰੂਪ ਐਸਾ ਦੱਸਿਆ ਹੈ- "ਚਿੱਟਾ ਰੰਗ, ਅੰਗ ਸਜੀਲੇ, ਮਸਤਕ ਤੇ ਚੰਦ੍ਰਮਾ, ਹੱਥ ਵਿੱਚ ਵੀਣਾ, ਕਮਲ ਫੁੱਲ ਵਿੱਚ ਵਿਰਾਜਮਾਨ."#ਬੰਗਾਲ ਦੇ ਵੈਸਨਵ ਮੰਨਦੇ ਹਨ ਕਿ ਇਹ ਲੱਛਮੀ ਅਤੇ ਗੰਗਾ ਸਮਾਨ ਵਿਸਨੁ ਦੀ ਇਸਤ੍ਰੀ ਸੀ. ਇੱਕ ਵੇਰ ਤਿੰਨੇ ਆਪਸ ਵਿੱਚ ਲੜ ਪਈਆਂ, ਤਾਂ ਸਰਸ੍ਵਤੀ ਨੂੰ ਲੜਾਕੀ ਜਾਣਕੇ ਅਤੇ ਇਹ ਭੀ ਸਮਝਕੇ ਕਿ ਮੈ ਇੱਕ ਤੋਂ ਵੱਧ ਇਸਤ੍ਰੀਆਂ ਸੰਭਾਲ ਨਹੀਂ ਸਕਦਾ, ਵਿਸਨੁ ਨੇ ਸਰਸ੍ਵਤੀ ਬ੍ਰਹਮਾ ਨੂੰ ਅਤੇ ਗੰਗਾ ਸ਼ਿਵ ਨੂੰ ਦੇ ਦਿੱਤੀ ਅਤੇ ਆਪਣੇ ਪਾਸ ਕੇਵਲ ਲੱਛਮੀ ਰੱਖ ਲਈ। ੪. ਬ੍ਰਾਹਮੀ ਬੂਟੀ। ੫. ਮਾਲਕੰਗਨੀ। ੬. ਗਊ. ੭. ਵਿ- ਗ੍ਯਾਨ ਵਾਲੀ....
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਲਿਖਣ ਦੀ ਕ੍ਰਿਯਾ। ੨. ਤਹਰੀਰ. ਲੇਖ। ੩. ਦਸ੍ਤਖਤ. ਹਸ੍ਤਾਕ੍ਸ਼੍ਰ....
ਸੰ. ਲਿਖਤ. ਸੰਗ੍ਯਾ- ਲਿਪਿ. ਦਸ੍ਤਖਤ. ਤਹਰੀਰ. ਲੇਖ. "ਪੂਰਬਿ ਲਿਖਤ ਲਿਖੇ ਗੁਰੂ ਪਾਇਆ." (ਸੋਹਿਲਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਸਕ੍ਰਿਤ ਅਕ੍ਸ਼੍ਰਾਂ ਦੀ ਲਿਖਤ, ਜਿਸ ਵਿੱਚ ਵਿਸ਼ੇਸ ਹਿੰਦੀ ਬੋਲੀ ਲਿਖੀ ਜਾਂਦੀ ਹੈ, ਜਿਵੇਂ ਫ਼ਾਰਸੀ ਅੱਖਰਾਂ ਵਿੱਚ ਉਰਦੂ ਭਾਸਾ ਲਿਖੀਦੀ ਹੈ. ਬਹੁਤ ਲੋਕ ਆਖਦੇ ਹਨ ਕਿ ਨਗਰ ਨਿਵਾਸੀ ਲੋਕਾਂ ਨੇ ਇਹ ਲਿਖਤ (ਲਿਪਿ) ਕੱਢੀ, ਤਦ ਨਾਗਰੀ ਨਾਉਂ ਹੋਇਆ. ਕਈ ਕਹਿਂਦੇ ਹਨ ਕਿ ਨਾਗਰ ਜਾਤਿ ਦੇ ਬ੍ਰਾਹਮ੍ਣਾਂ ਨੇ ਇਸ ਦਾ ਪ੍ਰਚਾਰ ਕੀਤਾ ਤਦ ਨਾਗਰੀ ਸਦ਼ਾਈ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਸੰ. ਵਿ- ਨਵਾਂ. ਨਯਾ। ੨. ਨਵੇਂ ਢੰਗ ਦਾ. ਅਪੂਰਵ। ੩. ਕਵਿ ਗੋਪਾਲਸਿੰਘ ਦੀ ਛਾਪ. ਦੇਖੋ, ਸੁਧਾਸਰ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....