bēdhamushakaबेदमुशक
ਫ਼ਾ. [بیدمُشک] ਅਥਵਾ ਬੇਦਮੂਸ਼. ਇੱਕ ਪ੍ਰਕਾਰ ਦਾ ਮੌਧਾ, ਜਿਸ ਨੂੰ ਬਸੰਤ ਰੁੱਤ ਵਿੱਚ ਸੁਗੰਧ ਵਾਲੇ ਫੁੱਲ ਲਗਦੇ ਹਨ, ਜਿਨ੍ਹਾਂ ਦਾ ਅਰਕ ਸੀਤਲ ਅਤੇ ਦਿਲ ਦਿਮਾਗ ਨੂੰ ਤਾਜ਼ਾ ਕਰਨ ਵਾਲਾ ਹੁੰਦਾ ਹੈ. ਵੈਦ੍ਯ ਇਸ ਦਾ ਪ੍ਰਯੋਗ ਅਨੇਕ ਦਵਾਈਆਂ ਵਿੱਚ ਕਰਦੇ ਹਨ. Salix capera.
फ़ा. [بیدمُشک] अथवा बेदमूश. इॱक प्रकार दा मौधा, जिस नूं बसंत रुॱत विॱच सुगंध वाले फुॱल लगदे हन, जिन्हां दा अरक सीतल अते दिल दिमाग नूं ताज़ा करन वाला हुंदा है. वैद्य इस दा प्रयोग अनेक दवाईआं विॱच करदे हन. Salix capera.
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਾਸ ਕਰੰਤ. ਵਸਦਾ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) ੨. ਵਸਣ ਵਾਲਾ. ਬਾਸ਼ਿੰਦਾ. "ਧੰਨੁ ਸੁ ਥਾਨੁ ਬਸੰਤ ਧੰਨੁ. ਜਹ ਜਪੀਐ ਨਾਮੁ." (ਬਿਲਾ ਮਃ ੫) ੩. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤੇ ਵੈਸਾਖ ਦੀ ਰੁੱਤ. ਬਹਾਰ. "ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ." (ਰਾਮ ਰੁਤੀ ਮਃ ੫) ੪. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲੱਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ.#ਆਰੋਹੀ- ਸ ਗ ਮ ਧ ਰਾ ਸ.#ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। ੫. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. "ਖੇਲ ਬਸੰਤ ਬਡੇ ਖਿਲਵਾਰ." (ਚਰਿਤ੍ਰ ੫੨)...
ਦੇਖੋ, ਰਿਤੁ ਅਤੇ ਰੁਤਿ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰ. अर्क्. ਧਾ- ਤਪਾਉਣਾ. ਪ੍ਰਸ਼ੰਸਾ ਕਰਨਾ. ਵਡਿਆਉਣਾ। ੨. ਸੰ. अर्क. ਅਰ੍ਕ. ਸੰਗ੍ਯਾ- ਸੂਰਜ। "ਕਮਲ ਬਦਨ ਪ੍ਰਾਚੀ ਦਿਸਿ ਜਿਹ ਕੋ ਵਾਕ ਅਰਕ ਪਰਮਾਨਾ." (ਨਾਪ੍ਰ) ੩. ਅੱਕ. "ਅਰਕ ਜਵਾਸ ਪਾਤ ਬਿਨ ਭਇਊ." (ਤੁਲਸੀ) ੪. ਇੰਦ੍ਰ। ੫. ਤਾਂਬਾ। ੬. ਅਗਨਿ। ੭. ਪੰਡਿਤ. ਵਿਦ੍ਵਾਨ। ੮. ਵਡਾ ਭਾਈ। ੯. ਬਾਰਾਂ ਦੀ ਗਿਣਤੀ, ਕਿਉਂਕਿ ਸੂਰਜ ਬਾਰਾਂ ਮੰਨੇ ਹਨ। ੧੦. ਅ਼. [عرق] ਅ਼ਰਕ਼. ਪਸੀਨਾ. ਮੁੜ੍ਹਕਾ। ੧੧. ਨਾਲ ਵਿੱਚਦੀਂ ਚੋਇਆ ਹੋਇਆ ਰਸ। ੧੨. ਕਿਸੇ ਵਸਤੁ ਦਾ ਸਾਰ. ਤਤ੍ਵ. ਨਿਚੋੜ....
ਵਿ- ਸ਼ੀਤਲ. ਠੰਢਾ. ਸਰਦ. "ਸੀਤਲ ਹਰਿ ਹਰਿ ਨਾਮੁ." (ਆਸਾ ਮਃ ੫) ੨. ਸੰਗ੍ਯਾ- ਚੰਦ੍ਰਮਾ। ੩. ਚੰਦਨ. ਕਪੂਰ। ੪. ਮੋਤੀ। ੫. ਸੇਚਿਤ ਜਲ. ਜਲ ਸੇਚਿਤ ਦਾ ਸੰਖੇਪ. "ਮਾਰੂ ਤੇ ਸੀਤਲੁ ਕਰੇ." (ਮਾਰੂ ਮਃ ੩) ਮਰੁ ਭੂਮੀ ਤੋਂ ਰੌਣੀ ਦੀ ਜ਼ਮੀਨ ਬਣਾ ਦਿੱਤੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਫ਼ਾ. [تازہ] ਤਾਜ਼ਹ. ਵਿ- ਨਵਾਂ. ਨਵੀਨ. ਸੱਜਰਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵਿਦ੍ਯਾ ਜਾਣਨ ਵਾਲਾ. ਵਿਦ੍ਵਾਨ. ਹਕੀਮ. (Doctor). । ੨. ਤ਼ਬੀਬ ਦੇਖੋ, ਵੈਦ ੨। ੩. ਵਿ- ਵੇਦ ਸੰਬੰਧੀ. ਵੇਦ ਦਾ....
ਸੰਗ੍ਯਾ- ਕਿਸੇ ਕੰਮ ਵਿੱਚ ਜੁੜਨ ਦੀ ਕ੍ਰਿਯਾ. ਕੰਮ ਵਿੱਚ ਲਗਣਾ। ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਸਿੱਧ ਕਰਨ ਦਾ ਯਤਨ। ੩. ਨਾਟਕ ਦਾ ਖੇਡ। ੪. ਰੋਗੀ ਲਈ ਦਵਾਈ ਦੇਣ ਦੀ ਕ੍ਰਿਯਾ. ਉਪਚਾਰ. ਇਲਾਜ। ੫. ਦ੍ਰਿਸ੍ਟਾਂਤ. ਮਿਸਾਲ। ੬. ਘੋੜਾ, ਜੋ ਰਥ ਆਦਿ ਵਿੱਚ ਜੋੜਿਆ ਜਾਂਦਾ ਹੈ। ੭. ਵਰਤਣਾ. ਇਸਤਅ਼ਮਾਲ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...