bunga, bungahaबुंग, बुंगह
ਫ਼ਾ. [بُنگاہ] ਸੰਗ੍ਯਾ- ਰਹਿਣ ਦਾ ਥਾਂ. ਇਸੇ ਤੋਂ ਅਕਾਲਬੁੰਗਾ, ਸ਼ਹੀਦਬੁੰਗਾ ਆਦਿ ਸ਼ਬਦ ਬਣੇ ਹਨ। ੨. ਉਹ ਥਾਂ ਜਿੱਥੇ ਰੁਪਯਾ ਆਦਿ ਸਾਮਾਨ ਇਮਾਨਤ ਰੱਖਿਆ ਜਾਵੇ। ੩. ਫੌਜ ਦਾ ਪਿਛਲਾ ਭਾਗ. "ਪਰੀ ਮਾਰ ਬੁੰਗੰ ਛੁਟੀ ਬਾਣ ਗੋਰੀ." (ਵਿਚਿਤ੍ਰ) ੪. ਦੇਖੋ, ਬੁੰਗਾ ੨.
फ़ा. [بُنگاہ] संग्या- रहिण दा थां. इसे तों अकालबुंगा, शहीदबुंगा आदि शबद बणे हन। २. उह थां जिॱथे रुपया आदि सामान इमानत रॱखिआ जावे। ३. फौज दा पिछला भाग. "परी मार बुंगं छुटी बाण गोरी." (विचित्र) ४. देखो, बुंगा २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਮਤ ੧੬੬੫ ਵਿੱਚ ਸ੍ਰੀ ਅੰਮ੍ਰਿਤਸਰ ਹਰਿਮੰਦਿਰ ਦੇ ਸਾਮ੍ਹਣੇ ਇੱਕ ਉੱਚਾ ਰਾਜਸਿੰਘਾਸਨ (ਸ਼ਾਹੀ ਤਖ਼ਤ) ਤਿਆਰ ਕਰਵਾਕੇ ਉਸ ਦਾ ਨਾਉਂ "ਅਕਾਲਬੁੰਗਾ" ਰੱਖਿਆ, ਜਿਸ ਥਾਂ ਸਵੇਰੇ ਅਤੇ ਸੰਝ ਨੂੰ ਦੀਵਾਨ ਲਗਾਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ. ਅਕਾਲਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ. ਪੰਥ ਇਸ ਥਾਂ ਮੁੱਢ ਤੋਂ ਗੁਰੁਮਤੇ ਸੋਧਦਾ ਆਇਆ ਹੈ. ਇਹ ਗੁਰਦ੍ਵਾਰਾ ਸਿੱਖਾਂ ਦਾ ਪਹਿਲਾ ਤਖ਼ਤ ਹੈ. ਇਥੇ ਗੁਰੂ ਸਾਹਿਬਾਨ ਅਤੇ ਧਰਮਵੀਰ ਸ਼ਹੀਦਾਂ ਦੇ ਇਹ ਸ਼ਾਸਤ੍ਰ ਹਨ:-#(੧) ਸ਼੍ਰੀ ਸਾਹਿਬ ਮੀਰੀ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ.#(੨) ਸ਼੍ਰੀ ਸਾਹਿਬ ਪੀਰੀ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ.#(੩) ਸ਼੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ.#(੪) ਸ਼੍ਰੀ ਸਾਹਿਬ ਬਾਬਾ ਬੁੱਢਾ ਜੀ ਦਾ.#(੫) ਸ਼੍ਰੀ ਸਾਹਿਬ ਭਾਈ ਜੇਠਾ ਜੀ ਦਾ.#(੬) ਸ਼੍ਰੀ ਸਾਹਿਬ ਬਾਬਾ ਕਰਮ ਸਿੰਘ ਜੀ ਸ਼ਹੀਦ ਦਾ.#(੭) ਸ਼੍ਰੀ ਸਾਹਿਬ ਭਾਈ ਉਦਯ ਸਿੰਘ ਜੀ ਦਾ, ਜੋ ਦਸਮ ਪਾਤਸ਼ਾਹ ਜੀ ਦੇ ਹਜੂਰੀ ਸਨ.#(੮) ਸ਼੍ਰੀ ਸਾਹਿਬ ਭਾਈ ਬਿਧੀਚੰਦ ਜੀ ਦਾ.#(੯) ਦੁਧਾਰਾ ਖੰਡਾ ਬਾਬਾ ਗੁਰੁਬਖ਼ਸ਼ ਸਿੰਘ ਜੀ ਸ਼ਹੀਦ ਦਾ.#(੧੦) ਦੁਧਾਰਾ ਖੰਡਾ ਬਾਬਾ ਦੀਪ ਸਿੰਘ ਜੀ ਦਾ.#(੧੧) ਦੁਧਾਰਾ ਖੰਡਾ ਬਾਬਾ ਨੌਧ ਸਿੰਘ ਜੀ ਸ਼ਹੀਦ ਦਾ.#(੧੨) ਖੜਗ ਭਾਈ ਵਿਚਿਤ੍ਰ ਸਿੰਘ ਜੀ ਦਾ, ਜਿਸ ਦਾ ਤੋਲ ੧੦. ਸੇਰ ਪੱਕਾ ਹੈ.#(੧੩) ਛੀਵੇਂ ਸਤਿਗੁਰੂ ਦੀ ਗੁਰਜ ਸੋਲਾਂ ਸੇਰ ਪੱਕੇ ਦੀ. ਇਹ ਮਾਤਾ ਸੁੰਦਰੀ ਜੀ ਨੇ ਧਰਮਵੀਰ ਜੱਸਾ ਸਿੰਘ ਨੂੰ ਬਖਸ਼ੀ ਸੀ.#(੧੪) ਕ੍ਰਿਪਾਨ ਜਿਹਾ ਸ਼ਸਤ੍ਰ ਦਸਤਾ ਪਿੱਤਲ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ.#(੧੫) ਕਟਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ.#(੧੬) ਕਟਾਰ ਬਾਬਾ ਅਜੀਤ ਸਿੰਘ ਜੀ ਦਾ.#(੧੭) ਕਟਾਰ ਬਾਬਾ ਜੁਝਾਰ ਸਿੰਘ ਜੀ ਦਾ.#(੧੮) ਕ੍ਰਿਪਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ.#(੧੯) ਪੇਸ਼ਕਬਜ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ.#(੨੦) ਪੇਸ਼ਕਬਜ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ.#(੨੧) ਸ਼ਸਤ੍ਰ ਕ੍ਰਿਪਾਨ ਜਿਹਾ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ.#(੨੨) ਪਿਸਤੌਲ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ.#(੨੩) ਪਿਸਤੌਲ ਬਾਬਾ ਗੁਰੁਬਖ਼ਸ਼ ਸਿੰਘ ਜੀ ਸ਼ਹੀਦ ਦਾ.#(੨੪) ਦੋ ਤੀਰ ਦਸਮ ਪਾਤਸ਼ਾਹ ਜੀ ਦੇ, ਜਿਨ੍ਹਾਂ ਦੀ ਮੁਖੀ ਨਾਲ ਇੱਕ ਇੱਕ ਤੋਲਾ ਸੋਨਾ ਹੈ.#(੨੫) ਖੰਡਾ ਦਰਮਯਾਨਾ ਬਾਬਾ ਦੀਪ ਸਿੰਘ ਜੀ ਦਾ.#(੨੬) ਦੋ ਕ੍ਰਿਪਾਨਾਂ ਬਾਬਾ ਦੀਪ ਸਿੰਘ ਜੀ ਦੀਆਂ.#(੨੭) ਦੋ ਛੋਟੇ ਖੰਡੇ ਬਾਬਾ ਦੀਪ ਸਿੰਘ ਜੀ ਦੇ.#(੨੮) ਚੱਕਰ ਬਾਬਾ ਦੀਪ ਸਿੰਘ ਜੀ ਦਾ.#(੨੯) ਚੱਕਰ ਛੋਟਾ ਬਾਬਾ ਦੀਪ ਸਿੰਘ ਜੀ ਦਾ.#(੩੦) ਚੱਕਰ ਬਾਬਾ ਦੀਪ ਸਿੰਘ ਜੀ ਦੇ ਸੀਸ ਸਜਾਉਣ ਦਾ!#(ਅ) ਆਨੰਦਪੁਰ ਵਿੱਚ ਉਹ ਅਸਥਾਨ, ਜਿਸ ਥਾਂ ਬੈਠਕੇ ਦਸ਼ਮੇਸ਼ ਨੇ ਨੌਮੇ ਸਤਿਗੁਰਾਂ ਦਾ ਅੰਤਿਮ ਸੰਸਕਾਰ ਕੀਤਾ. ਦੇਖੋ, ਆਨੰਦਪੁਰ.#(ੲ) ਪਟਨੇ ਆਦਿ ਗੁਰੁਦ੍ਵਾਰਿਆਂ ਵਿੱਚ ਭੀ ਇਸ ਨਾਉਂ ਦੇ ਬੁੰਗੇ ਹਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਫ਼ਾ. [سامان] ਸੰਗ੍ਯਾ- ਸਾਮਗ੍ਰੀ. ਅਸਬਾਬ। ੨. ਸਮਾਨ ਤੁੱਲ. "ਬਿਆਪਿਕ ਰਾਮ ਸਗਲ ਸਾਮਾਨ." (ਗਉ ਕਬੀਰ ਥਿਤੀ ੩. ਦੇਖੋ, ਸਾਮਾਨ੍ਯ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਵਿ- ਪਿੱਛੇ ਦਾ. ਪਿੱਛੇ ਦੀ. ਪਾਸ਼੍ਚਾਤਯ. "ਪਿਛਲੇ ਅਉਗੁਣ ਬਖਸਿਲਏ ਪ੍ਰਭੁ." (ਸੋਰ ਮਃ ੫)...
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫) ੨. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ." (ਗੁਵਿ ੧੦) ੩. ਪੜੀ. ਡਿਗੀ। ੪. ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ." (ਚਰਿਤ੍ਰ ੬੪) ੫. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। ੬. ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ." (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। ੭. ਅਪਸਰਾ. ਹੂਰ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae....
ਸੰਗ੍ਯਾ- ਗੋਲੀ. ਗੋਲਿਕਾ. "ਛੁਟੈ ਬਾਣ ਗੋਰੀ." (ਵਿਚਿਤ੍ਰ) ੨. ਗੌਰੀ. ਦੁਰਗਾ. ਪਾਰਵਤੀ। ੩. ਵਿ- ਗੋਰੇ ਰੰਗ ਵਾਲੀ. ਭਾਵ- ਸੁੰਦਰ ਇਸਤ੍ਰੀ. ਭਾਰਯਾ. ਵਹੁਟੀ. "ਗੋਰੀ ਸੇਤੀ ਤੁਟੈ ਭਤਾਰ." (ਵਾਰ ਮਾਝ ਮਃ ੧) "ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਇਸ ਥਾਂ ਛੈਲ ਬ੍ਰਹਮਵੇੱਤਾ ਅਤੇ ਗੋਰੀ ਜਿਗ੍ਯਾਸੂ ਹੈ। ੪. ਚਿੱਟੀ. "ਪਾਨੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ." (ਗਉ ਕਬੀਰ) ਮਾ ਦੀ ਰਕਤ ਮੈਲੀ, ਪਿਤਾ ਦੀ ਵੀਰਯ ਚਿੱਟਾ। ੫. ਗ਼ੋਰ ਦਾ ਵਸਨੀਕ. ਦੇਖੋ, ਸ਼ਹਾਬੁੱਦੀਨ ਗ਼ੋਰੀ ਅਤੇ ਗੋਰ ੪। ੬. ਬਾਦਾਮੀ ਰੰਗ ਵਾਲੀ ਗਾਂ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਦੇਖੋ, ਬੁੰਗਹ। ੨. ਜਿਲਾ ਅੰਬਾਲਾ, ਤਸੀਲ ਅਤੇ ਥਾਣਾ ਰੋਪੜ ਦਾ ਇੱਕ ਪਿੰਡ, ਜੋ ਰੋਪੜ ਤੋਂ ੧੩. ਮੀਲ ਉੱਤਰ ਅਤੇ ਕੀਰਤਪੁਰ ਤੋਂ ਚਾਰ ਕੋਹ ਦੱਖਣ ਹੈ. ਇਸ ਪਿੰਡ ਤੋਂ ਪੂਰਵ ਸ਼੍ਰੀ ਗੁਰੂ ਹਰਿਰਾਈ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਦੇ ਘੋੜੇ ਇੱਥੇ ਰਹਿੰਦੇ ਹੁੰਦੇ ਸਨ, ਅਤੇ ਗੁਰੂ ਜੀ ਆਪ ਕਈ ਵਾਰੀਂ ਇੱਥੇ ਆਕੇ ਘੋੜਿਆਂ ਨੂੰ ਦੇਖਿਆ ਕਰਦੇ ਸਨ. ਪਹਿਲਾਂ ਪੱਕਾ ਚਬੱਚਾ ਦਾਣਾ ਭੇਉਣ ਦਾ ਹੁੰਦਾ ਸੀ. ਹੁਣ ਕੇਵਲ ਗੁਰੂ ਜੀ ਦੇ ਸਮੇਂ ਦਾ ਖੂਹ ਹੈ. ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ....