bītīबीटी
ਸੰ. ਵੀਟਾ. ਸੰਗ੍ਯਾ- ਰੋੜਾ. ਕੰਕਰ. ਠੀਕਰੀ। ੨. ਵੀਟੀ. ਪਾਨਾਂ ਦੀ ਬੀੜੀ.
सं. वीटा. संग्या- रोड़ा. कंकर. ठीकरी। २. वीटी. पानां दी बीड़ी.
ਸੰ. ਸੰਗ੍ਯਾ- ਲੱਕੜ ਦੀ ਗੁੱਲੀ, ਜਿਸ ਨੂੰ ਬਾਲਕ ਡੰਡੇ ਨਾਲ ਖੇਡਦੇ ਹਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਰੋੜ। ੨. ਇੱਟ ਪੱਥਰ ਆਦਿ ਦਾ ਛੋਟਾ ਟੁਕੜਾ. "ਰੋੜਾ ਹੁਇਰਹੁ ਬਾਤ ਕਾ." (ਸ. ਕਬੀਰ) ੩. ਇੱਕ ਜਾਤਿ. ਦੇਖੋ, ਅਰੋੜਾ....
ਦੇਖੋ, ਕਕਰ। ੨. ਕੰਕਰ ਜੇਹੀ ਬਰਫ਼ ਦਾ। ੩. ਬਰਫ਼ ਦਾ ਕੰਕਰ. ਗੜਾ. ਓਲਾ। ੪. ਇੱਕ ਖਤ੍ਰੀ ਗੋਤ. ਕੱਕੜ ਭੀ ਇਸ ਦਾ ਉੱਚਾਰਣ ਹੈ....
ਸੰਗ੍ਯਾ- ਮਿੱਟੀ ਦੇ ਬਰਤਨ ਦਾ ਭੱਜਾ ਹੋਇਆ ਟੁਕੜਾ। ੨. ਖ਼ਾ. ਰੁਪਯਾ ਦਮੜਾ....
ਦੇਖੋ, ਬੀਟੀ ਅਤੇ ਵੀਟਿਕਾ....
ਸੰਗ੍ਯਾ- ਪਾਨਾਂ ਦੀ ਗਿਲੌਰੀ. ਵੀਟਿਕਾ. "ਮੁਖਿ ਬੀੜੀਆਂ ਲਾਈਆਂ." (ਤਿਲੰ ਮਃ ੪)...