vītāवीटा
ਸੰ. ਸੰਗ੍ਯਾ- ਲੱਕੜ ਦੀ ਗੁੱਲੀ, ਜਿਸ ਨੂੰ ਬਾਲਕ ਡੰਡੇ ਨਾਲ ਖੇਡਦੇ ਹਨ.
सं. संग्या- लॱकड़ दी गुॱली, जिस नूं बालक डंडे नाल खेडदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੋਟੀ ਅਤੇ ਚੋਟੀ ਰੋਟੀ। ੨. ਡੰਡੇ ਨਾਲ ਖੇਡਣ ਦੀ ਇੱਕ ਬੀਟੀ, ਜੋ ਜੌਂ ਦੇ ਆਕਾਰ ਦੀ ਪੰਜ ਛੀ ਇੰਚ ਲੰਮੀ ਅਤੇ ਮੱਧਭਾਗ ਤੋਂ ਇੰਚ ਡੇਢ ਇੰਚ ਮੋਟੀ ਹੁੰਦੀ ਹੈ. ਇਸ ਦੀ ਖੇਡ ਦਾ ਨਾਉਂ ਗੁੱਲੀਡੰਡਾ ਹੈ। ੩. ਛਿੱਲ ਉਤਾਰਕੇ ਅੰਦਰੋਂ ਸਾਫ ਕੱਢੀ ਹੋਈ ਲਸਨ ਆਦਿ ਦੀ ਗਠੀ। ੪. ਲੱਕੜ ਨੂੰ ਛਿੱਲਕੇ ਅੰਦਰ ਦੀ ਸਾਰਰੂਪ ਕੱਢੀ ਹੋਈ ਗੋਲ ਅਕਾਰ ਦੀ ਪੋਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....