bijuchhatāबिॱजुछटा
ਵਿਦ੍ਯੁਤ (ਬਿਜਲੀ) ਦੀ ਚਮਕ. ਸੌਦਾਮਿਨੀ ਦੀ ਪ੍ਰਭਾ. "ਰਾਧਿਕਾ ਮਾਨਹੁ ਬਿੱਜੁਛਟਾ ਹੈ." (ਕ੍ਰਿਸਨਾਵ) ੨. ਰਾਧਾ ਦੀ ਇੱਕ ਸਹੇਲੀ. "ਬਿੱਜੁਛਟਾ ਜਿਹ ਨਾਮ ਸਖੀ ਕੋ ਹੈ." (ਕ੍ਰਿਸਨਾਵ)
विद्युत (बिजली) दी चमक. सौदामिनी दी प्रभा. "राधिका मानहु बिॱजुछटा है." (क्रिसनाव) २. राधा दी इॱक सहेली. "बिॱजुछटा जिह नाम सखी को है." (क्रिसनाव)
ਸੰਗ੍ਯਾ- ਵਿ- ਦ੍ਯੁਤ. ਬਿਜਲੀ. ਸੌਦਾਮਿਨੀ. ਤੜਿਤ। ੨. ਸੰਧ੍ਯਾ. ਸੰਝ....
ਦੇਖੋ, ਬਿਜੁਲੀ....
ਸੰਗ੍ਯਾ- ਚਮਤਕਾਰ. ਪ੍ਰਕਾਸ਼. ਰੌਸ਼ਨੀ....
ਦੇਖੋ, ਸੁਦਾਮਨਿ....
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਦੇਖੋ, ਰਾਧਾ ੨. "ਹਰਿ ਜੂ ਇਮ ਰਾਧਿਕ ਸੰਗ ਕਹੀ, ਜਮਨਾ ਮੇ ਤਰੋ ਤੁਮ ਕੋ ਗਹਿ ਹੈਂ." (ਕ੍ਰਿਸਨਾਵ) ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੨ ਮਾਤ੍ਰਾ. ੧੩- ੯ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨੇਮ ਨਹੀਂ.#ਉਦਾਹਰਣ-#ਮਾਟੀ ਤੇ ਜਿਨਿ ਸਾਜਿਆ, ਕਰਿ ਦੁਰਲਭ ਦੇਹ.#ਅਨਿਕ ਛਿਦ੍ਰ ਮਨ ਮਹਿ ਢਕੇ, ਨਿਰਮਲ ਦ੍ਰਿਸਟੇਹ#ਕਿਉ ਬਿਸਰੈ ਪ੍ਰਭੁ ਮਨੈ ਤੇ, ਜਿਸ ਕੇ ਗੁਣ ਏਹ?#× × × ×(ਬਿਲਾ ਮਃ ੫)#ਦੇਖੋ, ਪਉੜੀ ਦਾ ਰੂਪ ੯....
ਜਨੁ. ਜਾਣਿਓ. ਗੋਯਾ. ਦੇਖੋ, ਮਾਨੋ ੪. "ਮਾਨਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ." (ਚੰਡੀ ੧) ਦੇਖੋ, ਉਤਪ੍ਰੇਕ੍ਸ਼ਾ....
ਵਿਦ੍ਯੁਤ (ਬਿਜਲੀ) ਦੀ ਚਮਕ. ਸੌਦਾਮਿਨੀ ਦੀ ਪ੍ਰਭਾ. "ਰਾਧਿਕਾ ਮਾਨਹੁ ਬਿੱਜੁਛਟਾ ਹੈ." (ਕ੍ਰਿਸਨਾਵ) ੨. ਰਾਧਾ ਦੀ ਇੱਕ ਸਹੇਲੀ. "ਬਿੱਜੁਛਟਾ ਜਿਹ ਨਾਮ ਸਖੀ ਕੋ ਹੈ." (ਕ੍ਰਿਸਨਾਵ)...
ਧ੍ਰਿਤਰਾਸ੍ਟ੍ਰ ਦੇ ਰਥਵਾਹੀ ਅਧਿਰਥ ਦੀ ਵਹੁਟੀ, ਜਿਸ ਨੇ ਕਰਣ ਨੂੰ ਪਾਲਿਆ, ਇਸੇ ਕਾਰਣ ਕਰਣ ਦਾ ਨਾਂਉ ਰਾਧੇਯ ਹੈ। ੨. ਵ੍ਰਿਸਭਾਨੁ ਦੀ ਪੁਤ੍ਰੀ ਅਤੇ ਅਯਨਾਘੋਸ ਦੀ ਵਹੁਟੀ ਇੱਕ ਪ੍ਰਸਿੱਧ ਗੋਪੀ, ਜਿਸ ਦਾ ਪ੍ਰੇਮ ਕ੍ਰਿਸਨ ਜੀ ਨਾਲ ਸੀ.¹ ਦੇਖੋ, ਰਾਧਿਕਾ। ੩. ਬਿਜਲੀ। ੪. ਵੈਸਾਖ ਦੀ ਪੂਰਣਮਾਸੀ। ੫. ਵਿਸ਼ਾਖਾ ਨਕ੍ਸ਼੍ਤ੍ਰ....
ਸੰ. स- हेला. ਵਿ- ਨਾਲ ਖੇਡਣ ਵਾਲਾ। ੨. ਅਵਗ੍ਯਾ ਕਰਨ ਵਾਲਾ, ਵਾਲੀ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਸਖੀ ਹੇਲਾ (ਆਵਗ੍ਯਾ) ਕਰਨ ਵਾਲੀ ਹੈ। ੩. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ੍ਰਿੰਗਾਰ ਭਾਵ ਤੋਂ ਉਪਜੀ ਚੇਸ੍ਟਾ. ਸੰ. सहेल ਖਿਲਾਰੀ। ੪. ਸੰਗ੍ਯਾ- ਮਿਤ੍ਰ. ਸਖਾ. "ਸੁਨਹੁ ਸਹੇਰੀ ਮਿਲਨ ਬਾਤ ਕਹਉ।" (ਬਿਲਾ ਮਃ ੫) "ਸਗਲ ਸਹੇਲੀ ਅਪਨੇ ਰਸਿ ਮਾਤੀ." (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ ਇੰਦ੍ਰੀਆਂ ਹੈ. "ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ." (ਬਿਹਾ ਛੰਤ ਮਃ ੫)...
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸਹੇਲੀ। ੨. ਅ਼. [سخی] ਸਖ਼ੀ. ਵਿ- ਉਦਾਰ. ਸ਼ਖ਼ਾਵਤ ਕਰਨ ਵਾਲਾ....