binniबिंनि
ਕ੍ਰਿ. ਵਿ- ਗ੍ਯਾਤਾ (ਗ੍ਯਾਨੀ) ਹੋਕੇ. ਜਾਣਕੇ. ਦੇਖੋ, ਬਿੰਨ. "ਇਕ ਬਿੰਨਿ ਦੁਗਣ ਜੁਤਉ ਰਹੈ ਜਾਸੁ ਮੰਤ੍ਰਿ ਮਾਨਵਹਿ ਲਹਿ." (ਸਵੈਯੇ ਮਃ ੩. ਕੇ) ਜਿਸ ਦੇ ਮੰਤ੍ਰ ਨੂੰ ਪ੍ਰਾਪਤ ਕਰਕੇ ਪੁਰਖ ਇੱਕ ਦਾ ਗ੍ਯਾਨੀ ਹੋਇਆ, ਦ੍ਵੈਤ (ਸੰਸਾਰ) ਵਿੱਚ ਜੁੜਿਆ ਰਹਿਂਦਾ ਹੈ. ਭਾਵ- ਦੁਨੀਆਂ ਛੱਡ ਕੇ ਸੰਨ੍ਯਾਸੀ ਨਹੀਂ ਹੁੰਦਾ, ਅਰਥਾਤ ਰਾਜਜੋਗ ਭੋਗਦਾ ਹੈ.
क्रि. वि- ग्याता (ग्यानी) होके. जाणके. देखो, बिंन. "इक बिंनि दुगण जुतउ रहै जासु मंत्रि मानवहि लहि." (सवैये मः ३. के) जिस दे मंत्र नूं प्रापत करके पुरख इॱक दा ग्यानी होइआ, द्वैत (संसार) विॱच जुड़िआरहिंदा है. भाव- दुनीआं छॱड के संन्यासी नहीं हुंदा, अरथात राजजोग भोगदा है.
ਸੰ. ज्ञातृ ਗ੍ਯਾਤ੍ਰਿ. ਵਿ- ਜਾਣਨ ਵਾਲਾ....
ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹...
ਸੰ. विन्न- ਵਿੰਨ ਵਿ- ਵਿਚਾਰਿਆ ਹੋਇਆ। ੨. ਪਾਇਆ ਹੋਇਆ। ੩. ਜਾਣਿਆ ਹੋਇਆ। ੪. ਠਹਿਰਿਆ ਹੋਇਆ. ਦੇਖੋ, ਬਿੰਨਿ....
ਕ੍ਰਿ. ਵਿ- ਗ੍ਯਾਤਾ (ਗ੍ਯਾਨੀ) ਹੋਕੇ. ਜਾਣਕੇ. ਦੇਖੋ, ਬਿੰਨ. "ਇਕ ਬਿੰਨਿ ਦੁਗਣ ਜੁਤਉ ਰਹੈ ਜਾਸੁ ਮੰਤ੍ਰਿ ਮਾਨਵਹਿ ਲਹਿ." (ਸਵੈਯੇ ਮਃ ੩. ਕੇ) ਜਿਸ ਦੇ ਮੰਤ੍ਰ ਨੂੰ ਪ੍ਰਾਪਤ ਕਰਕੇ ਪੁਰਖ ਇੱਕ ਦਾ ਗ੍ਯਾਨੀ ਹੋਇਆ, ਦ੍ਵੈਤ (ਸੰਸਾਰ) ਵਿੱਚ ਜੁੜਿਆ ਰਹਿਂਦਾ ਹੈ. ਭਾਵ- ਦੁਨੀਆਂ ਛੱਡ ਕੇ ਸੰਨ੍ਯਾਸੀ ਨਹੀਂ ਹੁੰਦਾ, ਅਰਥਾਤ ਰਾਜਜੋਗ ਭੋਗਦਾ ਹੈ....
ਵਿ- ਦ੍ਵੈ ਗੁਣ. ਦੋ ਗੁਣਾਂ. ਦੋ ਗੁਣੀ. "ਤੋ ਪਹਿ ਦੁਗਣੀ ਮਜੂਰੀ ਦੈਹਉ." (ਸੋਰ ਨਾਮਦੇਵ) ੨. ਸੰਗ੍ਯਾ- द्बैगुण्य- ਦ੍ਵੈਗੁਨ੍ਯ. ਦੇਖੋ, ਬਿੰਨਿ....
ਜੁੜਿਆ ਹੋਇਆ. ਯੁਕ੍ਤ. ਦੇਖੋ, ਬਿੰਨ....
ਸੰਗ੍ਯਾ- ਯਸ਼. ਕੀਰਤਿ. "ਜਸਿ ਕਾ ਜਾਸੁ ਸੁਨਤ ਭਵ ਤਰੀਐ." (ਮਾਰੂ ਮਃ ੫) ੨. ਜਾਂਦਾ ਹਾਂ. "ਹਉ ਸਦ ਬਲਿਹਾਰੈ ਜਾਸੁ." (ਸ੍ਰੀ ਅਃ ਮਃ ੧) ੩. ਜਾਵਸਾਂ. ਜਾਵਾਂਗਾ। ੪. ਸਰਵ- ਯਸ੍ਯ. ਜਿਸ ਨੂੰ. "ਜਾਸੁ ਜਪਤ ਭਉ ਅਪਦਾ ਜਾਇ." (ਗਉ ਅਃ ਮਃ ੫)...
ਸੰ. मन्तृ. ਮਨਨ (ਵਿਚਾਰ) ਕਰਨ ਵਾਲਾ। ੨. ਵਿਦ੍ਵਾਨ. ਗ੍ਯਾਨੀ....
ਕ੍ਰਿ. ਵਿ- ਦੇਖਕੇ. "ਲਹਿ ਰੂਪ ਅਪਾਰਾ." (ਚੰਦ੍ਰਾਵ) ੨. ਉਡਰਕੇ। ੩. ਲਖ (ਜਾਣ ਕੇ। ੪. ਲੱਭਕੇ, ਪ੍ਰਾਪਤ ਕਰਕੇ। ੫. ਵ੍ਯ- ਤੀਕ. ਤਕ. ਤੋੜੀ. ਲਗ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸੰਗ੍ਯਾ- ਦੋ ਦਾ ਭਾਵ। ੨. ਆਪਣੇ ਅਤੇ ਪਰਾਏ ਦਾ ਖ਼ਿਆਲ. ਭੇਦਭਾਵ। ੩. ਦੁਵਿਧਾ. ਭ੍ਰਮ। ੪. ਬ੍ਰਹਮ੍ ਤੋਂ ਭਿੰਨ ਹੋਰ ਵਸਤੁ ਦੇ ਮੰਨਣ ਦਾ ਭਾਵ। ੫. ਬ੍ਰਹਮ ਅਤੇ ਜੀਵ ਨੂੰ ਜੁਦਾ ਜੁਦਾ ਮੰਨਣ ਦਾ ਭਾਵ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਦੇਖੋ, ਸੰਨਿਆਸ ਅਤੇ ਸੰਨਿਆਸੀ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਰਾਜ ਕਰਦੇ ਹੋਏ ਯੋਗ ਕਰਨਾ. ਸੰਸਾਰ ਦੇ ਵਿਹਾਰ ਕਰਦੇ ਹੋਏ ਕਰਤਾਰ ਨਾਲ ਮਨ ਜੋੜਨਾ। ੨. ਯੋਗਮਤ ਅਨੁਸਾਰ ਮਨ ਦੀ ਵ੍ਰਿੱਤਿ ਦਾ ਨਿਰਵਿਕਲਪ ਹੋਣਾ ਰਾਜਯੋਗ ਹੈ. "ਇਹ ਰਾਜਜੋਗ ਗੁਰੁ ਰਾਮਦਾਸ ਤੁਮਹੂ ਰਸੁ ਜਾਣੇ." (ਸਵੈਯੇ ਮਃ ੪. ਕੇ) "ਤੂੰ ਗੁਰਪ੍ਰਸਾਦਿ ਕਰਿ ਰਾਜਜੋਗੁ." (ਗਉ ਮਃ ੫) ਦੇਖੋ, ਸਹਜਜੋਗ, ਜੋਗ ਅਤੇ ਯੋਗ ਸ਼ਬਦ। ੩. ਜੋਤਿਸ ਮਤ ਅਨੁਸਾਰ ਜਨਮ ਸਮੇਂ ਗ੍ਰਹਾਂ ਦਾ ਇੱਕ ਅਜੇਹਾ ਜੋੜ, ਜਿਸ ਤੋਂ ਰਾਜ ਦੀ ਪ੍ਰਾਪਤੀ ਹੋਵੇ, ਅਰਥਾਤ- ਕਰਕ ਲਗਨ ਵਿੱਚ ਵ੍ਰਿਹਸਪਤਿ- ਗ੍ਯਾਰਵੇਂ ਅਸਥਾਨ ਬ੍ਰਿਖ ਦਾ ਚੰਦ੍ਰਮਾ, ਸ਼ੁਕ੍ਰ ਅਤੇ ਬੁਧ- ਦਸਵੇਂ ਅਸਥਾਨ ਵਿੱਚ ਮੇਖ ਦਾ ਸੂਰਜ ॥ ਮਕਰ ਲਗਨ ਵਿੱਚ ਸ਼ਨੀ, ਮੇਖ ਦਾ ਮੰਗਲ, ਕਰਕ ਦਾ ਚੰਦ੍ਰਮਾ, ਸਿੰਘ ਦਾ ਸੂਰਜ, ਮਿਥੁਨ ਦਾ ਬੁਧ, ਤੁਲਾ ਦਾ ਸ਼ੁਕ੍ਰ ॥ ਕਨ੍ਯਾ ਦਾ ਬੁਧ ਲਗਨ ਵਿੱਚ ਦਸਵੇਂ ਥਾਂ ਸ਼ੁਕ੍ਰ. ਸੱਤਵੇਂ ਵ੍ਰਿਹਸਪਤਿ ਅਤੇ ਚੰਦ੍ਰਮਾ, ਪੰਜਵੇਂ ਅਸਥਾਨ ਮੰਗਲ ਅਤੇ ਸ਼ਨੀ, ਇਹ ਸਾਰੇ "ਰਾਜਜੋਗ" ਹਨ....