binnaबिंन
ਸੰ. विन्न- ਵਿੰਨ ਵਿ- ਵਿਚਾਰਿਆ ਹੋਇਆ। ੨. ਪਾਇਆ ਹੋਇਆ। ੩. ਜਾਣਿਆ ਹੋਇਆ। ੪. ਠਹਿਰਿਆ ਹੋਇਆ. ਦੇਖੋ, ਬਿੰਨਿ.
सं. विन्न- विंन वि- विचारिआ होइआ। २. पाइआ होइआ। ३. जाणिआ होइआ। ४. ठहिरिआ होइआ. देखो, बिंनि.
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਕ੍ਰਿ. ਵਿ- ਗ੍ਯਾਤਾ (ਗ੍ਯਾਨੀ) ਹੋਕੇ. ਜਾਣਕੇ. ਦੇਖੋ, ਬਿੰਨ. "ਇਕ ਬਿੰਨਿ ਦੁਗਣ ਜੁਤਉ ਰਹੈ ਜਾਸੁ ਮੰਤ੍ਰਿ ਮਾਨਵਹਿ ਲਹਿ." (ਸਵੈਯੇ ਮਃ ੩. ਕੇ) ਜਿਸ ਦੇ ਮੰਤ੍ਰ ਨੂੰ ਪ੍ਰਾਪਤ ਕਰਕੇ ਪੁਰਖ ਇੱਕ ਦਾ ਗ੍ਯਾਨੀ ਹੋਇਆ, ਦ੍ਵੈਤ (ਸੰਸਾਰ) ਵਿੱਚ ਜੁੜਿਆ ਰਹਿਂਦਾ ਹੈ. ਭਾਵ- ਦੁਨੀਆਂ ਛੱਡ ਕੇ ਸੰਨ੍ਯਾਸੀ ਨਹੀਂ ਹੁੰਦਾ, ਅਰਥਾਤ ਰਾਜਜੋਗ ਭੋਗਦਾ ਹੈ....