ਜਾਸੁ

jāsuजासु


ਸੰਗ੍ਯਾ- ਯਸ਼. ਕੀਰਤਿ. "ਜਸਿ ਕਾ ਜਾਸੁ ਸੁਨਤ ਭਵ ਤਰੀਐ." (ਮਾਰੂ ਮਃ ੫) ੨. ਜਾਂਦਾ ਹਾਂ. "ਹਉ ਸਦ ਬਲਿਹਾਰੈ ਜਾਸੁ." (ਸ੍ਰੀ ਅਃ ਮਃ ੧) ੩. ਜਾਵਸਾਂ. ਜਾਵਾਂਗਾ। ੪. ਸਰਵ- ਯਸ੍ਯ. ਜਿਸ ਨੂੰ. "ਜਾਸੁ ਜਪਤ ਭਉ ਅਪਦਾ ਜਾਇ." (ਗਉ ਅਃ ਮਃ ੫)


संग्या- यश. कीरति. "जसि का जासु सुनत भव तरीऐ." (मारू मः ५) २. जांदा हां. "हउ सद बलिहारै जासु." (स्री अः मः १) ३. जावसां. जावांगा। ४. सरव- यस्य. जिस नूं."जासु जपत भउ अपदा जाइ." (गउ अः मः ५)