indhrāइंद्रा
ਸੰਗ੍ਯਾ- ਇੰਦ੍ਰਾਣੀ. ਸ਼ਚਿ। ੨. ਲਕ੍ਸ਼੍ਮੀ. ਦੇਖੋ, ਇੰਦਿਰਾ. "ਸਾਗਰ ਇੰਦ੍ਰਾ ਅਰ ਧਰਤੇਵ." (ਭੈਰ ਕਬੀਰ)
संग्या- इंद्राणी. शचि। २. लक्श्मी. देखो, इंदिरा. "सागर इंद्रा अर धरतेव." (भैर कबीर)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਇੰਦ੍ਰ ਦੀ ਰਾਣੀ, ਸ਼ਚੀ....
ਦੇਖੋ, ਸਚੀ। ੨. ਸਤ੍ਯ ਮੇ. ਸੱਚ ਵਿੱਚ. "ਸਚਿ ਰਹਹੁ ਸਦਾ ਸਹਜੁ ਸੁਖ ਉਪਜੈ." (ਰਾਮ ਅਃ ਮਃ ੩) ੩. ਸੱਚ ਨੂੰ. "ਸਚਿ ਮੈਲੁ ਨ ਲਾਗੈ ਭ੍ਰਮ ਭਉ ਭਾਗੈ." (ਬਿਲਾ ਥਿਤੀ ਮਃ ੧) ੪. ਸੱਚ (ਸਤ੍ਯ) ਦਾ. "ਸਚਿ ਕਾਲੁ ਕੂੜ ਵਰਤਿਆ." (ਵਾਰ ਆਸਾ) ੫. ਸਤ੍ਯ ਦ੍ਵਾਰਾ. ਸੱਚ ਕਰਕੇ. "ਸਚਿ ਸਚੁ ਜਾਣੀਐ." (ਸਵੈਯੇ ਮਃ ੩. ਕੇ)...
ਸੰ. ਸੰਗ੍ਯਾ- ਸ਼ੋਭਾ. ਕਾਂਤਿ। ੨. ਸੰਪਦਾ. ਵਿਭੂਤਿ। ੩. ਹਲਦੀ। ੪. ਧਨ ਸੰਪਦਾ (ਦੌਲਤ) ਦੀ ਦੇਵੀ, ਜੋ ਪੁਰਾਣਾਂ ਨੇ ਵਿਸਨੁ ਦੀ ਇਸਤ੍ਰੀ ਲਿਖੀ ਹੈ. ਇਹ ਕਾਮ ਦੀ ਮਾਤਾ ਮੰਨੀ ਹੈ ਅਤੇ ਸਮੁੰਦਰ ਰਿੜਕਨ ਤੋਂ ਇਸ ਦਾ ਪ੍ਰਗਟ ਹੋਣਾ ਕਲਪਿਆ ਹੈ, ਇਸੇ ਲਈ ਨਾਮ ਇੰਦਿਰਾ ਅਤੇ ਜਲਧਿਜਾ ਹੈ. ਇਹ ਹੱਥ ਵਿੱਚ ਕਮਲ ਰਖਦੀ ਹੈ ਇਸ ਕਰਕੇ ਪਦਮਾ ਪ੍ਰਸਿੱਧ ਹੈ....
ਸੰ. इन्दिरा. ਸੰਗ੍ਯਾ- ਸ਼ੋਭਾ। ੨. ਲਕ੍ਸ਼੍ਮੀ. ਕਮਲਾ. ਰਮਾ. "ਇੰਦਿਰਾ ਕੇ ਮੰਦਿਰ ਪੈ ਸੁੰਦਰ ਸਧਾਰ ਮਾਨੋ ਹੀਰਨ ਕੀ ਪੰਕਤੀ ਖਚੀ ਹੈ ਦੁਤਿ ਰਾਸਿ ਤੇ." (ਗੁਪ੍ਰਸੂ)...
ਸੰ. ਸੰਗ੍ਯਾ- ਸਮੁੰਦਰ. ਦੇਖੋ, ਸਗਰ ਅਤੇ ਸਮੁਦ੍ਰ ਸ਼ਬਦ. "ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ." (ਰਾਮ ਮਃ ੧) ਭਾਵ- ਜੀਵ ਵਿੱਚ ਬ੍ਰਹਮ, ਅਤੇ ਬ੍ਰਹਮ ਵਿੱਚ ਜੀਵਾਤਮਾ। ੨. ਬੰਗਾਲ ਵਿੱਚ ਹੁਗਲੀ ਦਰਿਆ ਦਾ ਇੱਕ ਟਾਪੂ (ਦ੍ਵੀਪ), ਜਿਸ ਥਾਂ ਬੰਗਾਲਖਾਡੀ ਨਾਲ ਗੰਗਾ ਦਾ ਸੰਗਮ ਹੁੰਦਾ ਹੈ। ੩. ਦਸ ਪਦਮ ਗਿਨਤੀ. ਦੇਖੋ, ਸੰਗ੍ਯਾ। ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਸਮੁੰਦਰ ਸੱਤ ਮੰਨੇ ਹਨ। ੫. ਵਿ- ਸਗਰ ਨਾਲ ਹੈ ਜਿਸ ਦਾ ਸੰਬੰਧ. ਸਗਰ ਦਾ। ੬. ਫ਼ਾ. [ساغر] ਸਾਗ਼ਰ. ਕਟੋਰਾ. ਛੰਨਾ. ਪਿਆਲਾ. "ਬਦਿਹ ਸਾਕੀਆ! ਸਾਗਰੇ ਸਬਜ਼ ਰੰਗ।।" (ਹਕਾਯਤ) ੭. ਸ਼ਰਾਬ ਦਾ ਪਿਆਲਾ. ਦੇਖੋ, ਸਾਕੀ। ੮. ਵਿ- ਸਾ- ਗਰ. ਵਿਸ ਭਰਿਆ. ਜਹਿਰ ਵਾਲਾ."ਭੈ ਸਿੰਧੁ ਸਾਗਰ ਤਾਰਣੋ." (ਬਿਹਾ ਛੰਤ ਮਃ ੫)...
ਸੰਗ੍ਯਾ- ਇੰਦ੍ਰਾਣੀ. ਸ਼ਚਿ। ੨. ਲਕ੍ਸ਼੍ਮੀ. ਦੇਖੋ, ਇੰਦਿਰਾ. "ਸਾਗਰ ਇੰਦ੍ਰਾ ਅਰ ਧਰਤੇਵ." (ਭੈਰ ਕਬੀਰ)...
ਧਰਤਿ (ਧਰਿਤ੍ਰੀ) ਏਵੰ. ਐਸੇ ਹੀ ਧਰਤੀ. ਪ੍ਰਿਥਿਵੀ ਭੀ ਇਸੇ ਤਰਾਂ. "ਸਾਗਰ ਇੰਦ੍ਰਾ ਅਰੁ ਧਰਤੇਵ." (ਭੈਰ ਕਬੀਰ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....