birātāबिराता
ਵਿਰਤ ਹੋਇਆ. ਉਪਰਾਮ ਹੋਇਆ। ੨. ਵਿਸ਼ੇਸ ਕਰਕੇ ਰਤ (ਪ੍ਰੀਤਿਸਹਿਤ) ਹੋਇਆ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)
विरत होइआ. उपराम होइआ। २. विशेस करके रत (प्रीतिसहित) होइआ. "धोबी धोवै बिरह बिराता." (बसं नामदेव)
ਦੇਖੋ, ਬਿਰਤ...
ਸ਼ੰ. ਸ਼ੰਗਯਾ- ਤਿਆਗ, ਵਿਰਕ੍ਤਤਾ। ਕਾਵਿਸ਼੍ਰਾਮ ਆਰਾਮ। ੩. ਵਿ- ਵਿਰਕ੍ਤ. ਉਦਾਸੀਨ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਧਾਵਕ. ਸੰਗ੍ਯਾ- ਵਸਤ੍ਰ ਧੋਣ ਵਾਲਾ. ਰਜਕ। ੨. ਭਾਵ- ਨਿੰਦਕ. "ਹਮਰੇ ਕਪਰੇ ਨਿੰਦਕ ਧੋਇ." (ਗਉ ਕਬੀਰ) ੩. ਆਤਮਗ੍ਯਾਨੀ ਗੁਰੂ, ਜੋ ਅੰਤਹਕਰਣ ਦੀ ਮੈਲ ਦੂਰ ਕਰਦਾ ਹੈ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)...
ਸੰ. ਵਿਰਹ. ਸੰਗ੍ਯਾ- ਜੁਦਾਈ. ਵਿਛੋੜਾ. "ਬਿਰਹਾ ਜਲਾਇਆ ਦਰਸੁ ਪਾਇਆ." (ਆਸਾ ਛੰਤ ਮਃ ੫) ੨. ਅਭਾਵ. ਨਾ ਹੋਣਾ। ੩. ਵਿਯੋਗ ਦਾ ਅਨੁਭਵ ਵਿਯੋਗ ਦੀ ਪੀੜ। वर्हिन्. (ਪੰਖਧਾਰੀ) ਦੀ ਥਾਂ ਭੀ ਬਿਰਹ ਸ਼ਬਦ ਆਇਆ ਹੈ. "ਬਿਸਿਖ ਬਿਰਹ ਬਾਨ ਸਭ ਰੂਪ." (ਸਨਾਮਾ) ਖੰਭਾਂ ਵਾਲਾ ਹੋਣ ਕਰਕੇ ਤੀਰ ਦਾ ਇਹ ਨਾਮ ਹੈ। ੫. ਮੋਰਮੁਕਟਧਾਰੀ ਕ੍ਰਿਸ਼ਨ. ਜੋ ਮੋਰ ਦੀ ਬਰ੍ਹ (ਪੂਛ) ਦਾ ਮੁਕਟ ਧਾਰਨ ਕਰਦਾ ਹੈ. "ਪ੍ਰਿਥਮ ਬਿਰਹ ਪਦ ਉਚਰਕੈ ਪੁਨ ਕਹੁ ਸਸਤ੍ਰ ਬਿਸੇਖ." (ਸਨਾਮਾ) ਕ੍ਰਿਸਨ ਜੀ ਦਾ ਸ਼ਸਤ੍ਰ, ਚਕ੍ਰ....
ਵਿਰਤ ਹੋਇਆ. ਉਪਰਾਮ ਹੋਇਆ। ੨. ਵਿਸ਼ੇਸ ਕਰਕੇ ਰਤ (ਪ੍ਰੀਤਿਸਹਿਤ) ਹੋਇਆ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...