bidhēhaबिदेह
ਸੰਗ੍ਯਾ- ਵਿਦੇਹ. ਜਨਕ. ਜਿਸ ਦਾ ਦੇਹਾਭਿਮਾਨ ਦੂਰ ਹੋ ਗਿਆ ਹੈ. "ਜੈਸੇ ਬਿਦੇਹ ਰਹ੍ਯੋ ਗ੍ਰਿਸ੍ਥਾਸ੍ਰਮ." (ਨਾਪ੍ਰ) ਦੇਖੋ, ਜਨਕ। ੨. ਬਿਨਾ ਦੇਹ. ਅਨੰਗ. ਕਾਮਦੇਵ. ਅਤਨੁ. "ਜਾਨੁਕ ਜਹਾਨ ਬਨੀ ਸੈਨਾ ਹੈ ਬਿਦੇਹ ਕੀ." (ਨਾਥ ਕਵਿ) ੩. ਤ੍ਰਿਹੁਤ ਦੇਸ਼, ਜੋ ਬਿਹਾਰ ਦੇ ਉੱਤਰ ਵੱਲ ਹੈ। ੪. ਜਿਸ ਨੇ ਦੇਹ ਤਿਆਗ ਦਿੱਤੀ ਹੈ. ਪ੍ਰੇਤ.
संग्या- विदेह. जनक. जिस दा देहाभिमान दूर हो गिआ है. "जैसे बिदेह रह्यो ग्रिस्थास्रम." (नाप्र) देखो, जनक। २. बिना देह. अनंग. कामदेव. अतनु. "जानुक जहान बनी सैना है बिदेह की." (नाथ कवि) ३. त्रिहुत देश, जो बिहार दे उॱतर वॱल है। ४. जिस ने देह तिआग दिॱती है. प्रेत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਦੇਹ....
ਕ੍ਰਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗ੍ਯਾਤਾ. ਗਿਆਨੀ. "ਜਨਕੁ ਸੋਇ ਜਿਨ੍ਹਿ ਜਾਣਿਆ." (ਸਵੈਯੇ ਮਃ ੪. ਕੇ) "ਹਰਿ ਕਾ ਨਾਮ ਜਨਕ ਉਧਾਰੈ." (ਗਉ ਮਃ ੫) "ਜਨਕ ਜਨਕ ਬੈਠੇ ਸਿੰਘਾਸਨਿ." (ਕਾਨ ਅਃ ਮਃ ੪) ਗਿਆਨੀ ਜਨਕ ਸਿੰਘਾਸਨ ਤੇ ਬੈਠੇ। ੩. ਸੰ. जनक ਵਿ- ਜਨਮਦਾਤਾ. ਜਣਨ ਵਾਲਾ. ਉਤਪੰਨ ਕਰਤਾ। ੪. ਸੰਗ੍ਯਾ- ਪਿਤਾ. ਬਾਪ. ਲੈਕਰ ਦੁਤਾਰਾ ਗਾਵੈ ਸੰਗਤਿ ਮੇਂ ਵਾਰ ਆਸਾ.#ਪਕੜ ਦੁਧਾਰਾ ਵਾਹੈ ਸਤ੍ਰੁ ਸਿਰ ਆਰਾ ਹੈ,#ਕੜਛਾ ਲੈ ਹਾਥ ਬਰਤਾਵਤ ਅਤੁੱਟ ਦੇਗ#ਕਠਿਨ ਕੋਦੰਡ ਵਾਣ ਵੇਧ ਕਰੈ ਪਾਰਾ ਹੈ,#ਭਕ੍ਤਿ ਗ੍ਯਾਨ ਪ੍ਰੇਮ ਔ ਵੈਰਾਗ ਕੀ ਸੁਨਾਵੈ ਕਥਾ#ਚੜ੍ਹਕੈ ਤੁਰੰਗ ਜੰਗ ਦੇਵੈ ਲਲਕਾਰਾ ਹੈ,#ਤਤ੍ਵਗ੍ਯਾਨੀ ਦਾਨੀ ਯੋਧਾ ਗ੍ਰਿਹੀ ਤ੍ਯਾਗੀ ਗੁਰੂਚੇਲਾ#ਵਾਹ ਵਾਹ! ਧਨ੍ਯ ਧਨ੍ਯ! "ਜਨਕ" ਹਮਾਰਾ ਹੈ. ੫. ਰਾਮਚੰਦ੍ਰ ਜੀ ਦਾ ਸਹੁਰਾ, ਸੀਤਾ ਦਾ ਪਿਤਾ ਸੀਰਧ੍ਵਜ, ਜੋ ਆਤਮਤਤ੍ਵ ਦਾ ਵੇੱਤਾ ਅਤੇ ਨੀਤਿ ਦਾ ਪੁੰਜ ਸੀ. ਇਹ ਰਾਜ ਕਰਦਾ ਹੋਇਆ ਭੀ ਸੰਨ੍ਯਾਸੀ ਸੀ. ਜਨਕ ਦੀ ਸ਼ਭਾ ਵਿਦ੍ਵਾਨਾਂ ਅਤੇ ਰਿਖੀਆਂ ਨਾਲ ਭਰਪੂਰ ਰਹਿੰਦੀ ਸੀ. "ਜਪਿਓ ਨਾਮੁ ਸੁਕ ਜਨਕ ਗੁਰਬਚਨੀ." (ਮਾਰੂ ਮਃ ੪)#ਮਿਥਿਲਾ ਦੇ ਪਤੀ ਰਾਜਿਆਂ ਦਾ "ਜਨਕ" ਖ਼ਿਤਾਬ ਹੋ ਗਿਆ ਸੀ, ਕਿਉਂਕਿ ਇਸ ਵੰਸ਼ ਵਿੱਚ ਇੱਕ ਪ੍ਰਤਾਪੀ ਜਨਕ ਨਾਉਂ ਦਾ ਰਾਜਾ ਹੋਇਆ ਸੀ. ਵਾਲਮੀਕ ਕਾਂਡ ੧, ਅਃ ੭੧ ਵਿੱਚ ਜਨਕਵੰਸ਼ ਇਉਂ ਲਿਖਿਆ ਹੈ:-#ਪਹਿਲਾ ਮਿਥਿਲਾ ਦਾ ਰਾਜਾ ਨਿਮਿ ਹੋਇਆ, ਉਸ ਦਾ ਪੁਤ੍ਰ ਮਿਥਿ, ਉਸ ਦਾ ਜਨਕ, (ਇਸੇ ਜਨਕ ਤੋਂ ਵੰਸ਼ ਦਾ ਨਾਮ "ਜਨਕ" ਪਿਆ), ਜਨਕ ਦਾ ਪੁਤ੍ਰ ਉਦਾਵਸੁ, ਉਸ ਦਾ ਨੰਦਿਵਰਧਨ, ਉਸ ਦਾ ਸੁਕੇਤੁ, ਉਸ ਦਾ ਦੇਵਰਾਤ ਹੋਇਆ (ਇਸ ਪਾਸ ਸ਼ਿਵ ਨੇ ਧਨੁਖ ਇਮਾਨਤ ਰੱਖਿਆ, ਜੋ ਸੀਤਾ ਦੇ ਸ੍ਵਯੰਬਰ ਵੇਲੇ ਰਾਮਚੰਦ੍ਰ ਜੀ ਨੇ ਤੋੜਿਆ), ਦੇਵਰਾਤ ਦਾ ਪੁਤ੍ਰ ਬ੍ਰਿਹਦ੍ਰਥ, ਉਸ ਦਾ ਮਹਾਂਵੀਰ, ਉਸ ਦਾ ਸੁਧ੍ਰਿਤਿਮਾਨ, ਉਸ ਦਾ ਧ੍ਰਿਸ੍ਟਕੇਤੁ, ਉਸ ਦਾ ਹਰਿਯਸ਼੍ਵ, ਉਸ ਦਾ ਮਰੁ, ਉਸ ਦਾ ਪ੍ਰਤੀਂਧਕ, ਉਸ ਦਾ ਕੀਰਤਿਰਥ, ਉਸ ਦਾ ਦੇਵਮੀਢ, ਉਸ ਦਾ ਵਿਬੁਧ, ਉਸ ਦਾ ਮਹੀਧ੍ਰਕ, ਉਸ ਦਾ ਕੀਰਤਿਰਾਤ, ਉਸ ਦਾ ਮਹਾਰੋਮਾ, ਉਸ ਦਾ ਸ੍ਵਰਣਰੋਮਾ, ਉਸ ਦਾ ਹ੍ਰਸ੍ਵਰੋਮਾ ਹੋਇਆ. ਹ੍ਰਸ੍ਵਰੋਮਾ ਦੇ ਦੋ ਪੁਤ੍ਰ ਹੋਏ, ਇੱਕ ਸੀਰਧ੍ਵਜ, ਜੋ ਰਾਮ ਅਤੇ ਲਛਮਣ ਦਾ ਸਹੁਰਾ ਸੀ, ਦੂਜਾ ਕੁਸ਼ਧ੍ਵਜ, ਜੋ ਭਰਤ ਅਤੇ ਸ਼ਤ੍ਰੂਘਨ ਦਾ ਸਹੁਰਾ ਸੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਵਿਦੇਹ. ਜਨਕ. ਜਿਸ ਦਾ ਦੇਹਾਭਿਮਾਨ ਦੂਰ ਹੋ ਗਿਆ ਹੈ. "ਜੈਸੇ ਬਿਦੇਹ ਰਹ੍ਯੋ ਗ੍ਰਿਸ੍ਥਾਸ੍ਰਮ." (ਨਾਪ੍ਰ) ਦੇਖੋ, ਜਨਕ। ੨. ਬਿਨਾ ਦੇਹ. ਅਨੰਗ. ਕਾਮਦੇਵ. ਅਤਨੁ. "ਜਾਨੁਕ ਜਹਾਨ ਬਨੀ ਸੈਨਾ ਹੈ ਬਿਦੇਹ ਕੀ." (ਨਾਥ ਕਵਿ) ੩. ਤ੍ਰਿਹੁਤ ਦੇਸ਼, ਜੋ ਬਿਹਾਰ ਦੇ ਉੱਤਰ ਵੱਲ ਹੈ। ੪. ਜਿਸ ਨੇ ਦੇਹ ਤਿਆਗ ਦਿੱਤੀ ਹੈ. ਪ੍ਰੇਤ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰ. अनङ्ग. ਸੰਗ੍ਯਾ- ਜਿਸ ਦੇ ਅੰਗ (ਦੇਹ) ਨਹੀਂ. ਕਾਮਦੇਵ. ਪੁਰਾਣਕਥਾ ਹੈ ਕਿ ਮਦਨ ਨੇ ਇੱਕ ਵਾਰ ਸ਼ਿਵ ਨੂੰ ਸੰਤਾਪ ਦਿੱਤਾ, ਜਿਸ ਪਰ ਕ੍ਰੋਧਦ੍ਰਿਸ੍ਟਿ ਨਾਲ ਮਹਾਦੇਵ ਨੇ ਉਸ ਨੂੰ ਭਸਮ ਕਰ ਦਿੱਤਾ। ੨. ਵਿ- ਦੇਹ ਰਹਿਤ. "ਅੰਗ ਤੇ ਹੋਇ ਅਨੰਗ ਕਿਨ?" (ਰਾਮਾਵ) ਸ਼ਰੀਰ ਦਾ ਤਿਆਗ ਕਿਉਂ ਨਾ ਹੋ ਜਾਵੇ? ੩. ਵਿਦੇਹ. ਦੇਹ ਅਭਿਮਾਨ ਰਹਿਤ. "ਧਨੁਖ ਧਰ੍ਯੋ ਲੈ ਭਵਨ ਮੇ ਰਾਜਾ ਜਨਕ ਅਨੰਗ." (ਰਾਮਚੰਦ੍ਰਿਕਾ) ਵਿਦੇਹ ਜਨਕ। ੪. ਸੰਗ੍ਯਾ- ਆਕਾਸ਼। ੫. ਮਨ। ੬. ਆਤਮਾ....
ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid....
ਸੰ. ਸੰਗ੍ਯਾ- ਤਨੁ (ਦੇਹ) ਰਹਿਤ, ਅਨੰਗ. ਕਾਮਦੇਵ. ਮਨਮਥ....
ਫ਼ਾ. [جہان] ਸੰਗ੍ਯਾ- ਜਗਤ. ਸੰਸਾਰ. "ਤਾਰਿਆ ਜਹਾਨੁ ਲਾਹਿਆ ਅਭਿਮਾਨੁ." (ਗਉ ਛੰਤ ਮਃ ੫)...
ਬਣੀ ਹੋਈ ਰਚੀ ਹੋਈ "ਅਤਿ ਨੀਕੀ ਤੇਰੀ ਬਨੀ ਖਟੋਲੀ." (ਬਿਲਾ ਮਃ ੫) ੨. ਛੋਟਾ ਵਨ. ਵਾਟਿਕਾ. "ਸ੍ਰੀ ਗੁਰੁ ਯਸ ਕਮਲਨ ਬਨੀ, ਮਨ ਕਰ ਭੌਰ ਲੁਭਾਇ." (ਨਾਪ੍ਰ) ੩. ਪ੍ਰੀਤਿ. ਮੁਹੱਬਤ। ੪. ਖ਼ੁਮਾਰੀ. ਨਸ਼ੇ ਦਾ ਸਰੂਰ. "ਅਹਿਨਿਸ ਬਨੀ ਪ੍ਰੇਮ ਲਿਵ ਲਾਗੀ." (ਆਸਾ ਮਃ ੧) ੫. ਅ਼. [بنی] ਇਬਨ ਦਾ ਬਹੁਵਚਨ. ਬੇਟੇ. ਸੰਤਾਨ. ਔਲਾਦ। ੬. ਸੰ. वनिन. ਵਨ ਵਿੱਚ ਰਹਿਣ ਵਾਲਾ. ਵਾਨਪ੍ਰਸ੍ਥ ਆਸ਼੍ਰਮੀ। ੭. ਡਿੰਗ. ਲਾੜੀ. ਦੁਲਹਨਿ. ਬਨਰੀ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...
ਸੰ. नाथ. ਧਾ- ਸ਼੍ਰੀਮਾਨ ਹੋਣਾ (ਵਿਭੂਤੀ ਵਾਲਾ ਹੋਣਾ), ਸ੍ਵਾਮੀ ਹੋਣਾ, ਸਹਾਇਤਾ ਚਾਹੁਣਾ। ੨. ਸੰਗ੍ਯਾ- ਸ੍ਵਾਮੀ. ਮਾਲਿਕ. "ਨਾਥ! ਕਛੂਅ ਨ ਜਾਨਉ." (ਜੈਤ ਰਵਿਦਾਸ) ੩. ਯੋਗੀਆਂ ਦੇ ਮਹੰਤਾਂ ਦੀ ਉਪਾਧਿ.¹ ਦੇਖੋ, ਨਵ ਨਾਥ। ੪. ਭਰਤਾ. ਪਤਿ। ੫. ਨੱਕ ਵਿੱਚ ਪਾਈ ਰੱਸੀ। ੬. ਇਸਤ੍ਰੀਆਂ ਦੇ ਨੱਕ ਦਾ ਗਹਿਣਾ, ਨੱਥ. "ਦੇਹਿ ਜਿਬਾਯਸ਼ ਪਰਕੈ ਨਾਥ." (ਗੁਪ੍ਰਸੂ)...
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਪਟਨੇ ਦਾ ਇਲਾਕਾ. ਮਗਧ ਦੇਸ਼. ਇਸ ਦਾ ਇਹ ਨਾਮ ਬੁੱਧਮਤ ਦੇ ਬਹੁਤੇ 'ਵਿਹਾਰ' (ਆਸ਼੍ਰਮ) ਹੋਣ ਕਰਕੇ ਹੋਇਆ ਹੈ. ਹੁਣ ਇਸ ਇਲਾਕੇ ਵਿੱਚ ਉਡੀਸਾ ਅਤੇ ਛੋਟਾ ਨਾਗਪੁਰ ਭੀ ਸ਼ਾਮਿਲ ਹੈ. ਬਿਹਾਰ ਦਾ ਰਕਬਾ ੮੩, ੦੦੦ ਵਰਗ ਮੀਲ ਅਤੇ ਆਬਾਦੀ ੩੫, ੦੦੦, ੦੦੦ ਹੈ. ਪ੍ਰਧਾਨ ਸ਼ਹਿਰ ਪਟਨਾ ਹੈ। ੨. ਰੀਵਾ ਰਿਆਸਤ ਵਿੱਚ ਵਹਿਣ ਵਾਲਾ ਇੱਕ ਦਰਿਆ। ੩. ਸੰ. ਵ੍ਯਵਹਾਰ. ਦੇਖੋ, ਬਿਉਹਾਰ। ੪. ਦੇਖੋ, ਵਿਹਾਰ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਸੰ. ਵਿ- ਰਵਾਨਾ ਹੋਇਆ. ਗਿਆ ਹੋਇਆ। ੨. ਸੰਗ੍ਯਾ- ਮੁਰਦਾ. ਮੋਇਆ ਹੋਇਆ ਪ੍ਰਾਣੀ। ੩. ਪੁਰਾਣਾਂ ਅਨੁਸਾਰ ਉਹ ਕਲਪਿਤ ਸ਼ਰੀਰ, ਜੋ ਮਰਣ ਪਿੱਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ ਪ੍ਰਾਪਤ ਹੁੰਦਾ ਹੈ। ੪. ਨਰਕ ਵਿੱਚ ਰਹਿਣ ਵਾਲਾ ਜੀਵ। ੫. ਪਿਸ਼ਾਚਾਂ ਦੀ ਇੱਕ ਜਾਤਿ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ. ਭੂਤ....