atanuअतनु
ਸੰ. ਸੰਗ੍ਯਾ- ਤਨੁ (ਦੇਹ) ਰਹਿਤ, ਅਨੰਗ. ਕਾਮਦੇਵ. ਮਨਮਥ.
सं. संग्या- तनु (देह) रहित, अनंग. कामदेव. मनमथ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ." (ਧਨਾ ਮਃ ੫) ੨. ਚਮੜਾ ਤੁਚਾ। ੩. ਵਿ- ਪਤਲਾ. ਕ੍ਰਿਸ਼। ੪. ਥੋੜਾ। ੫. ਕੋਮਲ। ੬. ਸੁੰਦਰ। ੭. ਸਿੰਧੀ. ਸੰਗ੍ਯਾ- ਪੇਟ. ਉਦਰ। ੮. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ." (ਸਵੈਯੇ ਮਃ ੫. ਕੇ)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. अनङ्ग. ਸੰਗ੍ਯਾ- ਜਿਸ ਦੇ ਅੰਗ (ਦੇਹ) ਨਹੀਂ. ਕਾਮਦੇਵ. ਪੁਰਾਣਕਥਾ ਹੈ ਕਿ ਮਦਨ ਨੇ ਇੱਕ ਵਾਰ ਸ਼ਿਵ ਨੂੰ ਸੰਤਾਪ ਦਿੱਤਾ, ਜਿਸ ਪਰ ਕ੍ਰੋਧਦ੍ਰਿਸ੍ਟਿ ਨਾਲ ਮਹਾਦੇਵ ਨੇ ਉਸ ਨੂੰ ਭਸਮ ਕਰ ਦਿੱਤਾ। ੨. ਵਿ- ਦੇਹ ਰਹਿਤ. "ਅੰਗ ਤੇ ਹੋਇ ਅਨੰਗ ਕਿਨ?" (ਰਾਮਾਵ) ਸ਼ਰੀਰ ਦਾ ਤਿਆਗ ਕਿਉਂ ਨਾ ਹੋ ਜਾਵੇ? ੩. ਵਿਦੇਹ. ਦੇਹ ਅਭਿਮਾਨ ਰਹਿਤ. "ਧਨੁਖ ਧਰ੍ਯੋ ਲੈ ਭਵਨ ਮੇ ਰਾਜਾ ਜਨਕ ਅਨੰਗ." (ਰਾਮਚੰਦ੍ਰਿਕਾ) ਵਿਦੇਹ ਜਨਕ। ੪. ਸੰਗ੍ਯਾ- ਆਕਾਸ਼। ੫. ਮਨ। ੬. ਆਤਮਾ....
ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid....
ਸੰ. मन्मथ. ਸੰਗ੍ਯਾ- ਮਨ ਨੂੰ ਡੁਲਾ ਦੇਣ ਵਾਲਾ. ਵਿਚਾਰ ਦਾ ਨਾਸ਼ ਕਰਨ ਵਾਲਾ. ਦੇਖੋ, ਕੰਦਰ੍ਪ. ਕਾਮ. ਅਨੰਗ. ਮਨੋਜ। ੨. ਗੁੱਸਾ. ਕ੍ਰੋਧ....