bijiyā, bijīāबिजिया, बिजीआ
ਸੰ. ਵਿਜਯਾ- ਸੰਗ੍ਯਾ- ਦੁਰਗਾ, ਜੋ ਜਿੱਤਣ ਵਾਲੀ ਹੈ। ੨. ਅੱਸੂ ਸੁਦੀ ੧੦. ਵਿਜਯਦਸਮੀ. ਇਸ ਦਿਨ ਰਾਮਚੰਦ੍ਰ ਜੀ ਨੇ ਲੰਕਾ ਪੁਰ ਚੜ੍ਹਾਈ ਕੀਤੀ ਸੀ, ਦੇਖੋ, ਦਸਹਰਾ। ੩. ਭੰਗ.
सं. विजया- संग्या- दुरगा, जो जिॱतण वाली है। २. अॱसू सुदी १०. विजयदसमी. इस दिन रामचंद्र जी ने लंका पुर चड़्हाई कीती सी, देखो, दसहरा। ३. भंग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਵਿੱਚ ਅਸ਼੍ਵਿਨੀ ਨਛਤ੍ਰ ਹੁੰਦਾ ਹੈ....
ਦੇਖੋ, ਸੁਦਿ....
ਦੇਖੋ, ਵਿਜਯਾਦਸ਼ਮੀ.#ਵਿਜਯਾ. ਸੰ. ਸੰਗ੍ਯਾ- ਭੰਗ। ੨. ਮਜੀਠ। ੩. ਜੰਡੀ। ੪. ਦੁਰਗਾ। ੫. ਸ਼੍ਰਵਣ ਨਛਤ੍ਰ ਵਾਲੀ ਦ੍ਵਾਦਸ਼ੀ। ੬. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੪੦ ਮਾਤ੍ਰਾ, ਦਸ ਦਸ ਮਾਤ੍ਰਾ ਪੁਰ ਵਿਸ਼੍ਰਾਮ, ਅੰਤ ਰਗਣ .#ਉਦਾਹਰਣ-#ਪ੍ਰਿਥਮ ਮਧੁਕੈਟ ਮਦ, ਮਥਨਿ ਮਹਿਖਾਸੁਰੈ,#ਮਾਨ ਮਰਦਨ ਕਰਨਿ, ਤਰਨਿ ਬਰਬੰਡਿਕਾ,#ਧੂਮ੍ਰਦ੍ਰਿਗ ਧਰਨਿ ਧਰ, ਧੂਰ ਧਾਨੀ ਕਰਨਿ,#ਚੰਡ ਅਰੁ ਮੁੰਡ ਕਰ, ਮੁੰਡ ਖਁਡਖੰਡਿਕਾ,#ਰਕ੍ਤਬੀਜਾਰ੍ਦਨੀ, ਰਕ੍ਤ ਭੱਛਨਕਰਨਿ,#ਦਰਨਿ ਅਨਿ ਸ਼ੁੰਭ ਰਨ, ਰਾਰਰਿਸਰ੍ਮਡਿਕਾ,#ਸ਼ੁੰਭ ਬਲਧਾਰ ਸੰਘਾਰ ਕਰਵਾਰ ਕਰ#ਸਕਲ ਖਲ ਅਸੁਰ ਦਲ, ਜੈਤਿ ਜੈ ਚੰਡਿਕਾ. (ਚੰਡੀ ੧)#ਪ੍ਰਿਥਮ ਟੰਕੋਰ ਝੁਕ ਝਾਰ ਸੰਸਾਰ ਮਦ,#ਦੰਡ ਕੋਦੰਡ ਰਹਿ ਮੰਡ ਨਵਖੰਡ ਕੋ,#ਚਾਲ ਅਚਲਾ ਅਚਲ ਘਾਲ ਦਿਗਪਾਲ ਬਲ,#ਪਾਲਿ ਰਿਖਿਰਾਜ ਕੇ ਬਚਨ ਪਰਚੰਡ ਕੋ,#ਸੋਧ ਦੈ ਈਸ਼ ਕੋ ਬੋਧ ਜਗਦੀਸ਼ ਕੋ,#ਕ੍ਰੋਧ ਉਪਜਾਯ ਭ੍ਰਿਗੁਨੰਦ ਬਰਬੰਡ ਕੋ,#ਬਾਂਦ ਬਰ ਸ੍ਵਰ੍ਗ ਕੋ ਸਾਧ ਅਪਵਰ੍ਗ ਧਨੁ-#ਭੰਗ ਕੋ ਸ਼ਬਦ ਗ੍ਯੋ ਭੇਦ ਬ੍ਰਹਮੰਡ ਕੋ. (ਰਾਮਚੰਦ੍ਰਿਕਾ)...
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਦੇਖੋ, ਰਾਮ ੩....
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਦਸ਼ਹਰਾ. ਸੰਗ੍ਯਾ- ਜੇਠ ਸੁਦੀ ੧੦. ਜਿਸ ਦਿਨ ਦਸ਼ ਪਾਪ ਨਾਸ਼ ਕਰ ਵਾਲੀ ਗੰਗਾ ਦਾ ਜਨਮ ਪੁਰਾਣਾਂ ਨੇ ਲਿਖਿਆ ਹੈ. ਦਸ਼ ਪਾਪ ਇਹ ਦੱਸੇ ਹਨ:-#ਇਕ਼ਰਾਰ ਕਰਕੇ ਨਾ ਦੇਣਾ, ਹਿੰਸਾ, ਵੇਦਵਿਰੁੱਧ ਕਰਮ, ਪਰਇਸਤ੍ਰੀਗਮਨ, ਕੁਵਾਕ੍ਯ ਕਹਿਕੇ ਮਨ ਦੁਖੀ ਕਰਨਾ, ਝੂਠ, ਚੁਗਲੀ, ਚੋਰੀ, ਕਿਸੇ ਦਾ ਬੁਰਾ ਚਿਤਵਨਾ ਅਤੇ ਵ੍ਰਿੱਥਾ ਬਕਬਾਦ ਕਰਨਾ।#੨. ਵਿਜਯਾ ਦਸ਼ਮੀ. ਅੱਸੂ ਸੁਦੀ ੧੦. ਇਸ ਦਿਨ ਦਸ਼ ਸੀਸਧਾਰੀ ਰਾਵਣ ਦੇ ਵਧ ਲਈ ਰਾਮਚੰਦ੍ਰ ਜੀ ਨੇ ਚੜ੍ਹਾਈ ਕੀਤੀ ਸੀ. "ਤਿਥਿ ਵਿਜਯਦਸਮੀ ਪਾਇ। ਉਠਚਲੇ ਸ਼੍ਰੀ ਰਘੁਰਾਇ." (ਰਾਮਚੰਦ੍ਰਿਕਾ) ੩. ਸੰ. ਦਸ਼ਾਹ. ਦਸ਼ ਦਿਨ। ੪. ਮ੍ਰਿਤਕਕ੍ਰਿਯਾ ਦਾ ਦਸਵਾਂ ਦਿਨ ਖ਼ਾਸ ਕਰਕੇ ਸਿੱਖਧਰਮ ਅਨੁਸਾਰ ਚਲਾਣੇ ਤੋਂ ਦਸਵੇਂ ਦਿਨ ਗੁਰੂ ਗ੍ਰੰਥਸਾਹਿਬ ਦੇ ਪਾਠ ਦੀ ਸਮਾਪਤੀ ਅਤੇ ਦਸਤਾਰਬੰਦੀ ਆਦਿਕ ਕਰਮ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....