bikhāīबिखाई
ਸੰ. ਵਿਸਮਤਾ. ਸੰਗ੍ਯਾ- ਵਿਸਮਤ੍ਹ. ਅਸਮਤਾ. ਦ੍ਵੈਤ. "ਆਨ ਆਪਨਾ ਕਰਤ ਬੀਚਾਰਾ, ਤਉ ਲਉ ਬੀਚੁ ਬਿਖਾਈ." (ਸੋਰ ਮਃ ੩)
सं. विसमता. संग्या- विसमत्ह. असमता. द्वैत. "आन आपना करत बीचारा, तउ लउ बीचु बिखाई." (सोर मः ३)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੋ ਦਾ ਭਾਵ। ੨. ਆਪਣੇ ਅਤੇ ਪਰਾਏ ਦਾ ਖ਼ਿਆਲ. ਭੇਦਭਾਵ। ੩. ਦੁਵਿਧਾ. ਭ੍ਰਮ। ੪. ਬ੍ਰਹਮ੍ ਤੋਂ ਭਿੰਨ ਹੋਰ ਵਸਤੁ ਦੇ ਮੰਨਣ ਦਾ ਭਾਵ। ੫. ਬ੍ਰਹਮ ਅਤੇ ਜੀਵ ਨੂੰ ਜੁਦਾ ਜੁਦਾ ਮੰਨਣ ਦਾ ਭਾਵ....
ਦੇਖੋ, ਅਪਨਾ....
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਦੇਖੋ, ਬਿਚਾਰ. "ਬਿਨ ਬੋਲੈ ਕਿਆ ਕਰੈ ਬੀਚਾਰਾ." (ਗੌਂਡ ਕਬੀਰ) ੨. ਦੇਖੋ, ਬੇਚਾਰਾ....
ਕ੍ਰਿ. ਵਿ- ਵਿੱਚ. ਭੀਤਰ। ੨. ਸੰਗ੍ਯਾ- ਵਿੱਥ. ਅੰਤਰਾ। ੩. ਵਿਰੋਧ. "ਹਮ ਤੁਮ ਬੀਚੁ ਭਇਓ ਨਹੀ ਕੋਈ." (ਆਸਾ ਕਬੀਰ) ੪. ਵਿਚੋਲਾਪਨ. ਵਕਾਲਤ. "ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੜਿ ਪਇਆ." (ਬਿਹਾ ਛੰਤ ਮਃ ੫)...
ਸੰ. ਵਿਸਮਤਾ. ਸੰਗ੍ਯਾ- ਵਿਸਮਤ੍ਹ. ਅਸਮਤਾ. ਦ੍ਵੈਤ. "ਆਨ ਆਪਨਾ ਕਰਤ ਬੀਚਾਰਾ, ਤਉ ਲਉ ਬੀਚੁ ਬਿਖਾਈ." (ਸੋਰ ਮਃ ੩)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....