bālahāबालहा
ਸੰ. ਵੱਲਭ. ਵਿ- ਪਿਆਰਾ. ਮਨਭਾਵਨ. "ਜਿਉ ਤਰੁਣੀ ਕੋ ਕੰਤ ਬਾਲਹਾ." (ਧਨਾ ਨਾਮਦੇਵ) ੨. ਬਾਲਕ ਮਾਰਨ ਵਾਲਾ.#ਬਾਲਕ. ਸੰਗ੍ਯਾ- ਬੱਚਾ. ਬਾਲ੍ਯ ਅਵਸ੍ਥਾ ਵਾਲਾ. "ਬਾਲਕ ਬਿਰਧ ਨ ਜਾਣਈ." (ਵਡ ਅਲਾਹਣੀ ਮਃ ੧) ੨. ਅਗਿਆਨੀ. ਨਾਦਾਨ.
सं. वॱलभ. वि- पिआरा. मनभावन. "जिउ तरुणी को कंत बालहा." (धना नामदेव) २. बालक मारन वाला.#बालक. संग्या- बॱचा. बाल्य अवस्था वाला. "बालक बिरध न जाणई." (वड अलाहणी मः १) २. अगिआनी. नादान.
ਦੇਖੋ, ਬੱਲਭ। ੨. ਵੈਸਨਵਮਤ ਦਾ ਇੱਕ ਮੁਖੀਆ ਵਿਦ੍ਵਾਨ, ਜੋ ਲਕ੍ਸ਼੍ਮਣ ਭੱਟ ਦਾ ਪਾਲਿਆ ਹੋਇਆ ਪੁਤ੍ਰ ਸੀ. ਇਸ ਦਾ ਜਨਮ ਸਨ ੧੪੭੯ ਅਤੇ ਦੇਹਾਂਤ ੧੫੩੧ ਵਿੱਚ ਹੋਇਆ ਹੈ. ਵਿਸ਼ੁੱਧਾਦ੍ਵੈਤ ਮਤ ਦਾ ਪ੍ਰਚਾਰਕ ਇਹੀ ਮਹਾਤਮਾ ਹੈ. ਪ੍ਰਸਿੱਧ ਭਗਤ ਸੂਰਦਾਸ ਇਸੇ ਦਾ ਚੇਲਾ ਸੀ. ਦੇਖੋ, ਬੈਸਨਵ (ਹ)....
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ....
ਦੇਖੋ, ਮਨਭਾਯੋ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. ਵਿ- ਯੁਵਾ ਅਵਸਥਾ ਵਾਲੀ. ਯੁਵਤੀ। ੨. ਸੰਗ੍ਯਾ- ਜਵਾਨ ਇਸਤ੍ਰੀ. ਸੋਲਾਂ ਵਰ੍ਹੇ ਤੋਂ ਲੈਕੇ ੩੨ ਵਰ੍ਹੇ ਤੀਕ ਇਸਤ੍ਰੀ ਤਰੁਣੀ ਕਹਾਉਂਦੀ ਹੈ....
ਸੰ. कान्त ਕਾਂਤ. ਸੰਗ੍ਯਾ- ਜੋ ਚਾਹੁਣ ਯੋਗ੍ਯ ਹੈ, ਸ੍ਵਾਮੀ. ਪਤਿ. "ਅਵਿਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧) ੨. ਵਿ- ਸੁੰਦਰ. ਮਨੋਹਰ....
ਸੰ. ਵੱਲਭ. ਵਿ- ਪਿਆਰਾ. ਮਨਭਾਵਨ. "ਜਿਉ ਤਰੁਣੀ ਕੋ ਕੰਤ ਬਾਲਹਾ." (ਧਨਾ ਨਾਮਦੇਵ) ੨. ਬਾਲਕ ਮਾਰਨ ਵਾਲਾ.#ਬਾਲਕ. ਸੰਗ੍ਯਾ- ਬੱਚਾ. ਬਾਲ੍ਯ ਅਵਸ੍ਥਾ ਵਾਲਾ. "ਬਾਲਕ ਬਿਰਧ ਨ ਜਾਣਈ." (ਵਡ ਅਲਾਹਣੀ ਮਃ ੧) ੨. ਅਗਿਆਨੀ. ਨਾਦਾਨ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਚਾ....
ਸੰਗ੍ਯਾ- ਬਾਲਕਪਨ. ਬਚਪਨ....
ਦੇਖੋ, ਅਵਸਥਾ....
ਸੰ. वृद्घ- ਵ੍ਰਿੱਧ. ਵਿ- ਉਮਰ ਵਿੱਚ ਵਧਿਆ ਹੋਇਆ ਬੁੱਢਾ. "ਬਿਰਧ ਭਾਇਓ ਸੂਝੈ ਨਹੀ." (ਸ. ਮਃ ੯) ਦੇਖੋ, ਵ੍ਰਿੱਧ....
ਸੰਗ੍ਯਾ- ਸ਼ਲਾਘਾ (ਉਸਤਤਿ) ਦੀ ਕਵਿਤਾ. ਉਹ ਗੀਤ ਜਿਸ ਵਿੱਚ ਕਿਸੇ ਦੇ ਗੁਣ ਗਾਏ ਜਾਣ. ਖ਼ਾਸ ਕਰਕੇ ਮੋਏ ਪ੍ਰਾਣੀ ਦੇ ਗੁਣ ਕਰਮ ਕਹਿਕੇ ਜੋ ਗੀਤ ਗਾਇਆ ਜਾਂਦਾ ਹੈ, ਉਸ ਦਾ ਨਾਉਂ ਅਲਾਹਣੀ ਹੈ. ਦੇਖੋ, ਰਾਗ ਵਡਹੰਸ ਵਿੱਚ ਸਤਿਗੁਰੂ ਨਾਨਕ ਦੇਵ ਦੀ ਸਿਖ੍ਯਾ ਭਰੀ ਬਾਣੀ, ਜਿਸ ਦੀ ਪਹਿਲੀ ਤੁਕ ਹੈ-#"ਧੰਨੁ ਸਿਰੰਦਾ ਸਚਾ ਪਾਤਿਸਾਹੁ."...
ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ." (ਮਾਝ ਅਃ ਮਃ ੧) ੨. ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ." (ਸੋਰ ਮਃ ੫)...
ਫ਼ਾ. [ناداں] ਵਿ- ਅਣਜਾਣ. ਅਗ੍ਯਾਨੀ....